ਡਾ. ਵਿਸ਼ਾਲ ਕਾਲੜਾ ਨੂੰ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਫਿਲੌਰ ਨੇ ਕੀਤਾ ਸਨਮਾਨਿਤ

*’ਡਿਜਾਇਨਇਸਟਿਕ ਗਰੁੱਪ ਆਫ ਕੰਪਨੀਜ਼’ ਦੇ ਮਾਲਕ ਨੇ ਡਾ. ਵਿਸ਼ਾਲ ਕਾਲੜਾ*
ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ)-ਕਸਬਾ ਅੱਪਰਾ ਦੇ ਵਸਨੀਕ ਡਾ. ਵਿਸ਼ਾਲ ਕਾਲੜਾ ਜੋ ਕਿ ‘ਡਿਜਾਇਨਇਸਟਿਕ ਗਲੋਬਲ ਲਿਮਟਿਡ’ ਦੇ ਮਾਲਕ ਹਨ, ਨੂੰ  ਅੱਜ ਗਣਤੰਤਰ ਦਿਵਸ ਮੌਕੇ ਸਰਕਾਰੀ ਸਕੂਲ (ਲੜਕੇ) ਫਿਲੌਰ ਵਿਖੇ ਕਰਵਾਏ ਗਏ ਇੱਕ ਸਰਕਾਰੀ ਸਮਾਗਮ ਦੌਰਾਨ ਉਨਾਂ ਦੀਆਂ ਆਈ. ਟੀ ਖੇਤਰ ‘ਚ ਉਨਾਂ ਦੀਆਂ ਪ੍ਰਾਪਤੀਆਂ ਨੂੰ  ਦੇਖਦੇ ਹੋਏ ਉਨਾਂ ਨੂੰ  ਵਿਸ਼ੇਸ਼ ਤੌਰ ‘ਤੇ ਐੱਸ. ਡੀ. ਐੱਮ. ਫਿਲੌਰ ਸ. ਅਮਨਪਾਲ ਸਿੰਘ, ਤਹਿਸੀਲਦਾਰ ਫਿਲੌਰ ਸਤਵਿੰਦਰ ਸਿੰਘ, ਨਾਇਬ ਤਹਿਸੀਲਦਾਰ ਤੇ ਮਾਣਯੋਗ ਸ਼ੈਸ਼ਨ ਜੱਜ, ਡੀ. ਐੱਸ. ਪੀ ਫਿਲੌਰ ਸ. ਸਰਵਣ ਸਿੰਘ ਬੱਲ ਤੇ ਪਿ੍ੰਸੀਪਲ ਪ੍ਰੇਮ ਕੁਮਾਰ ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ | ਗੌਰ ਕਰਨਯੋਗ ਹੈ ਕਿ ਡਾ. ਵਿਸ਼ਾਲ ਕਾਲੜਾ ਦੀ ਕੰਪਨੀ ‘ਡਿਜਾਇਨਇਸਟਿਕ ਗਲੋਬਲ ਲਿਮਟਿਡ’ ਆਈ. ਟੀ ਖੇਤਰ ਦੇ ਨਾਲ ਨਾਲ ਈ. ਵੀ ਖੇਤਰ, ਡਿਜੀਟਲ, ਸੰਗੀਤ ਤੇ ਪ੍ਰੋਡਕਸ਼ਨ ਦੇ ਖੇਤਰ ‘ਚ ਗਲੋਬਲ ਪੱਧਰ ‘ਤੇ ਸਰਾਹੁਣਯੋਗ ਕੰਮ ਕਰ ਰਹੀ ਹੈ | ਡਾ. ਵਿਸ਼ਾਲ ਕਾਲੜਾ ਦੀ ਕੰਪਨੀ ‘ਡਿਜਾਇਨਇਸਟਿਕ ਗਲੋਬਲ ਲਿਮਟਿਡ’ ਸਮਾਜਿਕ ਕਾਰਜਾਂ ‘ਚ ਵੀ ਮੋਹਰੀ ਸੰਸਥਾ ਹੈ ਤੇ ਹਰ ਸਮੇਂ ਸਮਾਜਿਕ ਕਾਰਜਾਂ ਨੂੰ  ਪਹਿਲ ਦਿੰਦੀ ਹੈ | ਡਾ. ਵਿਸ਼ਾਲ ਕਾਲੜਾ ਨੇ ਕਿਹਾ ਕਿ ਉਨਾਂ ਦੀ ਸੋਚ ਹੈ ਕਿ ਸਾਡੀ ਯੁਵਾ ਪੀੜੀ ਨਸ਼ਿਆਂ ਤੋਂ ਰਹਿਤ ਹੋ ਕੇ ਪੜ ਲਿਖ ਕੇ ਆਪਣੇ ਸਮਾਜ ਤੇ ਦੇਸ਼ ਲਈ ਕੰਮ ਕਰੇ ਤਾਂ ਕਿ ਸਮਾਜ ਤੇ ਦੇਸ਼ ਦਾ ਸਰਵਪੱਖੀ ਵਿਕਾਸ ਹੋ ਸਕੇ ਤੇ ਭਾਰਤ ਦਾ ਭਵਿੱਖ ਸੁਰੱਖਿਅਤ ਹੋ ਸਕੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਹਿੜੂ ਚੌਂਕ ਤੋਂ ਭੁਮੱਦੀ ਚਕੋਹੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਹੋਈ ਬਦਤਰ
Next articleਕਰਤਾਰ ਕਾਨਵੈਂਟ ਸਕੂਲ ਵਿਖੇ ਗਣਤੰਤਰ ਦਿਵਸ ਚਾਅ ਤੇ ਉਤਸ਼ਾਹ ਨਾਲ ਮਨਾਇਆ