HOME ਡਾ. ਵਿਭਾ ਅਗਰਵਾਲ ਨੇ ਪ੍ਰਿੰਸੀਪਲ ਇੰਚਾਰਜ ਦਾ ਅਹੁਦਾ ਸੰਭਾਲਿਆ 

ਡਾ. ਵਿਭਾ ਅਗਰਵਾਲ ਨੇ ਪ੍ਰਿੰਸੀਪਲ ਇੰਚਾਰਜ ਦਾ ਅਹੁਦਾ ਸੰਭਾਲਿਆ 

2
ਬਰਨਾਲਾ  (ਸਮਾਜ ਵੀਕਲੀ)  (ਚੰਡਿਹੋਕ)  ਅੱਜ ਸਥਾਨਿਕ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਫ਼ਤਰੀ ਅਦੇਸ਼ਾਂ ਦੇ ਅਨੁਸਾਰ  ਡਾਕਟਰ ਵਿਭਾ ਅਗਰਵਾਲ ਨੇ ਬਤੌਰ ਪ੍ਰਿੰਸੀਪਲ /ਇੰਚਾਰਜ  ਦਾ ਅਹੁਦਾ ਸੰਭਾਲਿਆ। ਸਮੂਹ ਕਾਲਜ ਦੇ ਅਧਿਆਪਨ ਅਤੇ ਗੈਰ ਅਧਿਆਪਨ ਅਮਲੇ ਵੱਲੋਂ ਉਹਨਾਂ ਨੂੰ ਇਹ ਅਹੁਦਾ ਸੰਭਾਲਣ ਤੇ ਹਾਰਦਿਕ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਡਾਕਟਰ ਵਿਭਾ ਅਗਰਵਾਲ ਨੇ ਆਪਣਾ ਅਹੁਦਾ ਸੰਭਾਲਦਿਆਂ, ਇਹ ਬਚਨਵੱਧਤਾ ਪ੍ਰਗਟਾਈ ਕਿ ਉਹ ਕਾਲਜ ਦੀ ਬੇਹਤਰੀ ਦੇ ਲਈ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਗੇ । ਆਪਣੇ ਸੰਬੋਧਨੀ ਸ਼ਬਦਾਂ ਵਿੱਚ ਉਹਨਾਂ ਨੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ,ਵਿਦਿਆਰਥੀਆਂ ਅੰਦਰ ਪੜ੍ਹਨ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਲਈ  ਵਿਸ਼ੇਸ਼ ਯਤਨ ਕਰਨ ਤੇ ਜ਼ੋਰ ਦਿੱਤਾ। ਇਸ ਸਮੇਂ ਹਾਜ਼ਰ ਸਮੂਹ ਸਟਾਫ਼ ਨੇ ਉਹਨਾਂ ਦੇ ਪ੍ਰਿੰਸੀਪਲ/ਇੰਚਾਰਜ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ  ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ‌ਤੇ ਫਿਰ ਨੇਪਾਲੀ ਦੋਸਤ ਨੂੰ ਆਤਮਾਵਾਂ ਅਤੇ ਜਿੰਨ ਦਿਸਣੇ ਬੰਦ ਹੋ ਗਏ।”
Next articleਸੰਯੁਕਤ ਦਲਿਤ ਮੋਰਚਾ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਦਰਪੇਸ਼ ਸਮੱਸਿਆਵਾਂ ਉੱਪਰ ਵਿਚਾਰ ਚਰਚਾ ਕੀਤੀ