HOME ” ‌ਤੇ ਫਿਰ ਨੇਪਾਲੀ ਦੋਸਤ ਨੂੰ ਆਤਮਾਵਾਂ ਅਤੇ ਜਿੰਨ ਦਿਸਣੇ ਬੰਦ ਹੋ...

” ‌ਤੇ ਫਿਰ ਨੇਪਾਲੀ ਦੋਸਤ ਨੂੰ ਆਤਮਾਵਾਂ ਅਤੇ ਜਿੰਨ ਦਿਸਣੇ ਬੰਦ ਹੋ ਗਏ।”

3

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਦੁਬਈ ਦੀ ਇੱਕ ਕੰਪਨੀ ਵਿੱਚ ਕੰਮ ਕਰ ਰਿਹਾ ਸੀ। 4ਸਾਲ ਇੱਕੋ ਜਗ੍ਹਾ ਤੇ ਕੰਮ ਕਰ ਰਹੇ ਸੀ ਫਿਰ ਕੰਪਨੀ ਨੇ ਇੱਕ ਹੋਰ ਜਗ੍ਹਾ ਲਈ ਜਿੱਥੇ ਸਾਰਾ ਸਮਾਨ ਲੈਕੇ ਜਾਣਾ ਸੀ। ਉਥੇ ਹੀ ਕੰਮ ਵਰਕਸ਼ਾਪ ਬਣਾਈ ਗਈ ਤੇ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ । ਸਮਾਨ ਸ਼ਿਫਟ ਹੋਣ ਤੋਂ ਬਾਦ ਮੈਂ ਤੇ ਮੇਰੇ ਦੋਸਤਾਂ ਨੇ ਨਵੀਂ ਜਗ੍ਹਾ ਤੇ ਰਹਿਣਾ ਸ਼ੁਰੂ ਕੀਤਾ । ਮੇਰੇ ਨਾਲ ਪਾਕਿਸਤਾਨੀ ਤੇ ਨੇਪਾਲੀ ਦੋਸਤ ਵੀ ਕੰਮ ਕਰਦੇ ਸੀ । ਕਈ ਦਿਨ ਲੰਘ ਗਏ ਕੰਮ ਵੀ ਵਧੀਆ ਚੱਲਣ ਲੱਗ ਗਿਆ । ਸਾਡੇ ਸਾਰਿਆਂ ਦੇ ਬੈੱਡ ਡਬਲ ਸਨ । ਇੱਕ ਬੈੱਡ ਦੇ ਉਪਰ ਹੋਰ ਬੈੱਡ । ਮੈਂ ਤੇ ਮੇਰਾ ਦੋਸਤ ਇੰਡੀਆ ਤੋਂ ਇੱਕ ਸਾਈਡ ਤੇ ਸਾਉਂਦੇ ਸੀ ਤੇ ਨਾਲ ਦੀ ਸਾਈਡ ਤੇ ਨੀਚੇ ਪਾਕਿਸਤਾਨੀ ਤੇ ਉਪਰ ਨੇਪਾਲੀ ਸੌਂਦਾ ਸੀ। ਨੇਪਾਲੀ ਨੂੰ ਕਦੇ ਕਦੇ ਰਾਤ ਨੂੰ ਡਰਾਉਣੇ ਸੁਪਨੇ ਆਉਣ ਲੱਗ ਜਾਂਦੇ। ਕਈ ਵਾਰ ਡਰ ਕਰਨ ਉਸਦੀ ਚੀਕ ਵੀ ਨਿਕਲ ਜਾਂਦੀ ਸੀ। ਸੁੱਤੇ ਪਏ ਨੇ ਮੰਜੇ ਤੇ ਜ਼ੋਰ ਨਾਲ ਲੱਤਾਂ ਪੈਰ ਮਾਰਨੇ ਪਰ ਅਵਾਜ਼ ਨਹੀਂ ਨਿਕਲਦੀ ਸੀ। ਇਸ ਤਰਾਂ ਫੀਲ ਹੁੰਦਾ ਸੀ ਕਿ ਕੋਈ ਓਸ ਦਾ ਗਲਾ ਘੁੱਟ ਕੇ ਮਾਰ ਰਿਹਾ ਹੋਵੇ ।ਸਵੇਰੇ ਕੰਮ ਤੇ ਜਾ ਕੇ ਓਸਨੇ ਦੱਸਣਾ ਕੇ ਉਸ ਨਾਲ ਇਸ ਤਰਾਂ ਹੋ ਰਹੀ ਹੈ । ਅਸੀਂ ਓਸਨੂੰ ਸਮਝਉਣਾ ਕਿ ਇਸ ਤਰਾਂ ਨਹੀਂ ਹੁੰਦਾ ਇਹ ਸਿਰਫ ਡਰਾਉਣੇ ਸੁਪਨੇ ਹੁੰਦੇ ਨੇ ਹੋਰ ਕੁਛ ਨੀ। ਓਸਨੇ ਇਸ ਕੈਂਪ ਵਿੱਚ ਰਹਿੰਦੇ ਹੋਰ ਬੰਦਿਆ ਨਾਲ ਗੱਲ ਕੀਤੀ ਜਿਹੜੇ ਕਾਫੀ ਸਮੇਂ ਤੋਂ ਇਸ ਕੈਂਪ ਵਿੱਚ ਰਹਿ ਰਹੇ ਸਨ । ਇੱਕ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਓਸ ਥਾਂ ਇੱਕ ਬੰਦੇ ਦੀ ਮੌਤ ਹੋਈ ਸੀ ਉਸਦੀ ਆਤਮਾ ਤੈਨੂੰ ਤੰਗ ਕਰ ਰਹੀ ਹੈ। ਇੱਕ ਨੇ ਕਿਹਾ ਕਿ ਤੇਰੇ ਤੇ ਕਿਸੇ ਨੇ ਕੁਛ ਕੀਤਾ ਹੈ । ਨੇਪਾਲੀ ਸਾਥੀ ਅੰਦਰੋਂ ਬਹੁਤ ਡਰਿਆ ਹੋਇਆ ਸੀ। ਕਈ ਸਾਥੀਆਂ ਨੇ ਤਾਂ ਉਸਨੂੰ ਮਜ਼ਾਕ ਵੀ ਕਰਨਾ । ਮੈ ਕਾਫੀ ਸਮੇਂ ਤੋਂ ਤਰਕਸ਼ੀਲ ਸੋਸਾਇਟੀ ਨਾਲ ਜੁੜਿਆ ਹੋਣ ਕਰਕੇ ਇਸ ਪਿੱਛੇ ਕੀ ਕਾਰਨ ਹੈ ਓਸਨੂੰ ਵੀ ਸਮਝ ਸਕਦਾ ਸੀ। ਪਰ ਦੂਜੇ ਆਮ ਬੰਦੇ ਨੂੰ ਸਮਝਾਉਣਾ ਥੋੜਾ ਮੁਸ਼ਕਿਲ ਵੀ ਸੀ। ਇੱਕ ਦਿਨ ਮੈਂ ਓਸ ਨਾਲ ਬਾਹਰ ਘੁੰਮਣ ਗਿਆ ਤੇ ਓਸਨੂੰ ਸਭ ਸਮਝਾਇਆ। ਪਰ ਉਹ ਨਾ ਸਮਝਿਆ। ਫਿਰ ਮੈਂ ਫੈਸਲਾ ਕੀਤਾ ਕਿ ਉਸ ਬੈੱਡ ‘ਤੇ ਮੈਂ ਸੌਂਇਆ ਕਰਾਂ। ਮੈਂ ਆਪਣਾ ਬਿਸਤਰਾ ਚੁੱਕ ਕੇ ਉਸ ਬੈੱਡ ‘ਤੇ ਲਗਾ ਦਿੱਤਾ ਓਸਨੂੰ ਆਪਣੇ ਬੈੱਡ ‘ਤੇ ਭੇਜ ਦਿੱਤਾ। ਇਸ ਤਰ੍ਹਾਂ ਮੈਨੂੰ ਉਸ ਬੈੱਡ ਤੇ ਸਾਉਂਦਿਆਂ ਕਈ ਸਾਲ ਲੰਘ ਗਏ ਸਭ ਬਿਲਕੁੱਲ ਠੀਕ ਸੀ ।ਕਈ ਸਾਲ ਲੰਘ ਗਏ ਮੈਨੂੰ ਨਾ ਕਦੇ ਕੋਈ ਡਰਾਉਣਾ ਸੁਪਨਾ ਆਇਆ ਤੇ ਨਾ ਹੀ ਕੋਈ ਆਤਮਾ ਜਾਂ ਜਿੰਨ ਪ੍ਰੇਤ ਦਿਸਿਆ ਨਾ ਹੀ ਮੈਨੂੰ ਡਰ ਮਹਿਸੂਸ ਹੋਇਆ।ਹੁਣ ਨੇਪਾਲੀ ਸਾਥੀ ਨੂੰ ਵੀ ਡਰਾਉਣੇ ਸੁਫ਼ਨੇ ਆਉਣੇ ਬੰਦ ਹੋ ਗਏ।ਉਸ ਨੂੰ ਡਰ ਲੱਗਣਾ ਬੰਦ ਹੋ ਗਿਆ। ਫਿਰ ਨੇਪਾਲੀ ਨੇ ਕਦੇ ਵੀ ਡਰ ਲੱਗਣ ਬਾਰੇ ਗੱਲ ਨਹੀਂ ਕੀਤੀ। ਅਸੀਂ ਬਚਪਨ ਤੋਂ ਭੂਤਾਂ ਪਰੇਤਾਂ,ਜਿੰਨਾ, ਆਤਮਾਵਾਂ ਜਾਦੂ ਟੂਣਿਆਂ, ਗੈਬੀ ਸ਼ਕਤੀਆਂ ਅਤੇ ਹੋਰ ਕਰਾਮਾਤੀ ਕਹਾਣੀਆਂ ਸੁਣਦੇ ਰਹੇ ਹਾਂ ਅਤੇ ਇਹਨਾਂ ਵਿੱਚ ਅੰਨ੍ਹਾ ਵਿਸ਼ਵਾਸ ਕਰਦੇ ਆਏ ਹਾਂ। ਇਹਨਾਂ ਦਾ ਡਰ ਸਾਡੇ ਦਿਲ ਦਿਮਾਗ ਵਿੱਚ ਘਰ ਕਰ ਗਿਆ ਹੁੰਦਾ ਹੈ। ਸਮਾਜਕ ਰੀਤੀ ਰਿਵਾਜ ਜੋ ਸਦੀਆਂ ਤੋਂ ਚਲੇ ਆ ਰਹੇ ਹਨ ਉਹ ਮੌਤ ਤੱਕ ਸਾਡੇ ਨਾਲ ਹੀ ਜਾਂਦੇ ਹਨ। ਟੈਲੀਵਿਜ਼ਨ ਤੇ ਆਉਣ ਵਾਲੀਆਂ ਡਰਾਉਣੀਆਂ ਫਿਲਮਾਂ ਅਤੇ ਅੰਧਵਿਸ਼ਵਾਸੀ ਸੀਰੀਅਲ ਵੀ ਸਾਡੇ ਆਮ ਸਧਾਰਨ ਲੋਕਾਂ, ਔਰਤਾਂ ਅਤੇ ਬੱਚਿਆਂ ਦੇ ਦਿਲ ਦਿਮਾਗਾਂ ਵਿੱਚ ਡਰ ਪੈਦਾ ਕਰਦੇ ਹਨ। ਸਾਨੂੰ ਲੋੜ ਹੈ ਵਿਗਿਆਨਕ ਸੋਚ ਅਪਣਾਉਣ ਦੀ, ਤਰਕਸ਼ੀਲ ਸਾਹਿਤ ਅਤੇ ਹੋਰ ਚੰਗਾ ਸਾਹਿਤ ਪੜ੍ਹਨ ਦੀ ਅਤੇ ਇਹੋ ਜਿਹੀਆਂ ਘਟਨਾਵਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਸਮਝਣ ਦੀ। ਜਦੋਂ ਸਾਡੀ ਸੋਚ ਵਿਗਿਆਨਕ ਅਤੇ ਤਰਕਸ਼ੀਲ ਬਣ ਗਈ ਤਾਂ ਫਿਰ ਕਿਸੇ ਵੀ ਆਤਮਾਵਾਂ, ਭੂਤਾਂ ਪਰੇਤਾਂ, ਕਰਾਮਾਤਾਂ ਜਾਂ ਗੈਬੀ ਤਾਕਤਾਂ ਦਾ ਡਰ ਸਾਡੇ ‘ਤੇ ਹਾਵੀ ਨਹੀਂ ਹੋਵੇਗਾ ਅਤੇ ਅਸੀਂ ਨਿਰਭੈਅ ਹੋ ਕੇ ਵਧੀਆ ਜ਼ਿੰਦਗੀ ਜਿਉ ਸਕਾਂਗੇ।

ਸੁਖਵਿੰਦਰ ਲੰਗੇਰੀ
ਮੁਖੀ ਮਾਨਸਿਕ ਸਿਹਤ ਚੇਤਨਾ ਮਸ਼ਵਰਾ ਵਿਭਾਗ ਇਕਾਈ ਬੰਗਾ।
ਫੋਨ ਨੰ:7009894460 ਫੋਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾਕਟਰ ਦਿਵਸ : ਰੋਗ ਨਿਵਾਰਨ ਅਤੇ ਆਸ ਰੂਪੀ ਮੈਡੀਕਲ ਸੇਵਾਵਾਂ ਦੀ ਸ਼ਲਾਘਾ ਮਰੀਜ਼ ਤੇ ਡਾਕਟਰ ਵਿਚਕਾਰ ਵਿਸ਼ਵਾਸ ਦਾ ਰਿਸ਼ਤਾ ਕਾਇਮ ਰੱਖਣ ਦਾ ਸੱਦਾ
Next articleਡਾ. ਵਿਭਾ ਅਗਰਵਾਲ ਨੇ ਪ੍ਰਿੰਸੀਪਲ ਇੰਚਾਰਜ ਦਾ ਅਹੁਦਾ ਸੰਭਾਲਿਆ