HOME ਡਾ. ਸੰਦੀਪ ਮੁੰਡੇ ਨੇ ਭਾਰਤੀ ਉੱਚ ਅਧਿਐਨ ਸੰਸਥਾਨ, ਸ਼ਿਮਲਾ ਵਿਖੇ ਆਯੋਜਿਤ ਰਾਸ਼ਟਰੀ...

ਡਾ. ਸੰਦੀਪ ਮੁੰਡੇ ਨੇ ਭਾਰਤੀ ਉੱਚ ਅਧਿਐਨ ਸੰਸਥਾਨ, ਸ਼ਿਮਲਾ ਵਿਖੇ ਆਯੋਜਿਤ ਰਾਸ਼ਟਰੀ ਸੈਮੀਨਾਰ ਵਿੱਚ ਇੱਕ ਤਕਨੀਕੀ ਸੈਸ਼ਨ ਦੀ ਅਗਵਾਈ ਕੀਤੀ ਅਤੇ ਖੋਜ ਪੱਤਰ ਪੇਸ਼ ਕੀਤਾ

4
ਸ਼ਿਮਲਾ   (ਸਮਾਜ ਵੀਕਲੀ)   ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਦੇ ਪੰਜਾਬੀ ਅਤੇ ਡੋਗਰੀ ਵਿਭਾਗ ਦੇ ਮੁਖੀ ਡਾ. ਨਰੇਸ਼ ਕੁਮਾਰ ਦੀ ਸੰਯੋਜਨਾ ਅਤੇ ਕੁਸ਼ਲ ਅਗੁਵਾਈ ਹੇਠ ‘ਪੰਜਾਬ ਵਿੱਚ ਰਚਿਤ ਸਾਹਿਤ ਵਿੱਚ ਭਾਰਤੀ ਗਿਆਨ ਪਰੰਪਰਾ ਦਾ ਅਨੁਸ਼ੀਲਨ’ ਵਿਸ਼ੇ ‘ਤੇ 15 ਤੋਂ 17 ਅਕਤੂਬਰ, 2025 ਤੱਕ ਭਾਰਤੀ ਉੱਚ ਅਧਿਐਨ ਸੰਸਥਾਨ (IIAS), ਸ਼ਿਮਲਾ ਵਿਖੇ ਆਯੋਜਿਤ ਤਿੰਨ ਦਿਨਾਂ ਦੇ ਰਾਸ਼ਟਰੀ ਸੈਮੀਨਾਰ ਦਾ ਸਫਲਤਾਪੂਰਵਕ ਸਮਾਪਨ ਹੋਇਆ। ਇਸ ਤਿੰਨ ਦਿਨਾਂ ਦੇ ਸੈਮੀਨਾਰ ਦਾ ਉਦਘਾਟਨ 15 ਅਕਤੂਬਰ ਨੂੰ ਸੰਸਕ੍ਰਿਤ ਦੀ ਪ੍ਰਸਿੱਧ ਵਿਦੁਸ਼ੀ ਅਤੇ ਸੰਸਥਾਨ ਦੀ ਚੇਅਰਪਰਸਨ, ਪ੍ਰੋ. ਸ਼ਸ਼ੀ ਪ੍ਰਭਾ ਕੁਮਾਰ, ਡਾਇਰੈਕਟਰ ਪ੍ਰੋ. ਹਿਮਾਂਸ਼ੂ ਕੁਮਾਰ ਚਤੁਰਵੇਦੀ, ਬੀਜ ਵਕਤਾ ਪਦਮਸ਼੍ਰੀ ਪ੍ਰੋਫੈਸਰ ਹਰਮਹਿੰਦਰ ਸਿੰਘ ਬੇਦੀ ਅਤੇ ਸਕੱਤਰ ਸ੍ਰੀ ਮੇਹਰਚੰਦ ਨੇਗੀ ਦੇ ਹੱਥਾਂ ਦੀਪ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਸੈਮੀਨਾਰ ਲਈ ਅੱਠ ਰਾਜਾਂ ਦੇ 12 ਯੂਨੀਵਰਸਿਟੀਆਂ ਤੋਂ ਕੁੱਲ 60 ਤੋਂ ਵੱਧ ਖੋਜ ਪੱਤਰ ਪ੍ਰਾਪਤ ਹੋਏ ਸਨ, ਜਿਨ੍ਹਾਂ ਦੀ ਸਕ੍ਰੀਨਿੰਗ ਤੋਂ ਬਾਅਦ ਔਨਲਾਈਨ ਅਤੇ ਔਫਲਾਈਨ ਦੋਨੋਂ ਮਾਧਿਅਮਾਂ ਰਾਹੀਂ 32 ਵਿਦਵਾਨਾਂ ਨੂੰ ਵੱਖ-ਵੱਖ ਸੈਸ਼ਨਾਂ ਵਿੱਚ ਖੋਜ ਪੱਤਰ ਪੜ੍ਹਨ ਲਈ ਸੱਦਾ ਦਿੱਤਾ ਗਿਆ ਸੀ। ਇਸ ਰਾਸ਼ਟਰੀ ਸੈਮੀਨਾਰ ਵਿੱਚ ਰਾਜਸਥਾਨ ਰਾਜ ਤੋਂ ਇਕਲੌਤੇ ਪ੍ਰਤੀਭਾਗੀ ਵਜੋਂ ਗੁਰੂ ਹਰਿਗੋਬਿੰਦ ਸਾਹਿਬ ਪੀ.ਜੀ. ਕਾਲਜ, ਸੀ.ਸੀ. ਹੈੜ ਦੇ ਪ੍ਰਿੰਸੀਪਲ ਅਤੇ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ ਦੇ ਸੰਯੋਜਕ ਡਾ. ਸੰਦੀਪ ਸਿੰਘ ਮੁੰਡੇ ਨੇ ਦੋਹਰੀ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਨੇ ਸੈਮੀਨਾਰ ਵਿੱਚ ‘ਨਾਨਕ ਸਿੰਘ ਦੀ ਨਾਵਲ-ਕਲਾ ਅਤੇ ਭਾਰਤੀ ਗਿਆਨ-ਪਰੰਪਰਾ: ਇੱਕ ਅਧਿਐਨ’ ਸਿਰਲੇਖ ਹੇਠ ਆਪਣਾ ਖੋਜ ਪੱਤਰ ਪੇਸ਼ ਕੀਤਾ। ਇਸ ਖੋਜ ਪੱਤਰ ਵਿਚ ਉਨ੍ਹਾਂ ਨੇ ਨਾਨਕ ਸਿੰਘ ਦੇ ਨਾਵਲਾਂ ਵਿੱਚ ਪੇਸ਼ ਭਾਰਤੀ ਗਿਆਨ ਪਰੰਪਰਾ ਦੇ ਵਿਭਿੰਨ ਪਹਿਲੂਆਂ ਦਾ ਵਿਸ਼ਲੇਸ਼ਣ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸੈਮੀਨਾਰ ਦੇ ਇੱਕ ਤਕਨੀਕੀ ਸੈਸ਼ਨ ਦੀ ਅਗਵਾਈ ਵੀ ਕੀਤੀ। ਸੈਮੀਨਾਰ ਦੇ ਸਮਾਪਨੀ ਸਮਾਰੋਹ ਦੀ ਅਗਵਾਈ ਪ੍ਰਸਿੱਧ ਰਾਸ਼ਟਰੀ ਚਿੰਤਕ, ਵਿਚਾਰਕ, ਸਾਹਿਤਕਾਰ, ਆਲੋਚਕ ਅਤੇ ਹਰਿਆਣਾ ਸਾਹਿਤ ਅਤੇ ਸਭਿਆਚਾਰ ਅਕਾਦਮੀ ਦੇ ਉਪ-ਪ੍ਰਧਾਨ ਪ੍ਰੋ. ਕੁਲਦੀਪ ਚੰਦ ਅਗਨੀਹੋਤਰੀ ਜੀ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਵੇਦਾਂ ਤੋਂ ਹੀ ਪੂਰੀ ਦੁਨੀਆ ਵਿੱਚ ਭਾਰਤੀ ਗਿਆਨ ਪਰੰਪਰਾ ਦਾ ਪ੍ਰਚਾਰ ਹੋਇਆ ਹੈ। ਪੰਜਾਬ ਵਿੱਚ ਹੀ ਵੇਦਾਂ ਦੀ ਰਚਨਾ ਹੋਈ ਸੀ, ਜਿਨ੍ਹਾਂ ਨੂੰ ਸਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਹਿ-ਸੰਯੋਜਕ ਡਾ. ਰਾਜਕੁਮਾਰ ਉਪਾਧਿਆਏ ‘ਮਣੀ’ ਨੇ ਸੈਮੀਨਾਰ ਦੀ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ, ਜਦਕਿ ਡਾ. ਰਾਜੀਵ ਕੁਮਾਰ ਸ਼ਰਮਾ ਨੇ ਧੰਨਵਾਦ ਜ਼ਾਹਰ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਵੱਦੀ ਟਕਸਾਲ ਵਿਖੇ 350 ਸਾਲਾ ਸ਼ਤਾਬਦੀ ਦੇ ਸੰਬੰਧ ‘ਚ ਹਫਤਾਵਾਰੀ ਸਮਾਗਮਾਂ ਦੀ ਆਰੰਭਤਾ ਹੋਈ
Next articleਰੁਸਤਮ-ਏ -ਹਿੰਦ ਕੁਸ਼ਤੀ ਸੰਸਥਾ ਨੂੰ ਮਿਲਿਆ ਰਾਸ਼ਟਰੀਆ ਗੌਰਵ ਪੁਰਸਕਾਰ