ਡਾ. ਪਰਮਜੀਤ ਸਿੰਘ ‘ਬਾਬਾ ਸ੍ਰੀ ਚੰਦ ਸਿਮਰਤੀ ਸਨਮਾਨ’ ਨਾਲ਼ ਸਨਮਾਨਿਤ

ਗਿਆਨੀ ਬਲਵੰਤ ਸਿੰਘ ਨਮਿੱਤ ਪੁਸਤਕ ਲੋਕ ਅਰਪਣ
ਬਰਨਾਲਾ  (ਸਮਾਜ ਵੀਕਲੀ) – (ਚੰਡਿਹੋਕ) ਬੀਤੇ ਦਿਨ ਉਦਾਸੀ ਸੰਪਰਦਾਇ ਦੇ ਬਾਨੀ ਮਹਾਨ ਤਪੱਸਵੀ ਬਾਬਾ ਸ੍ਰੀ ਚੰਦ ਜੀ ਦੇ ਜਨਮ ਉਤਸਵ ਦੀ ਖੁਸ਼ੀ ਵਿੱਚ ਡੇਰਾ ਸਮਾਧ ਬਾਬਾ ਮਾਨ ਦਾਸ ਖੁੱਡੀ ਕਲਾਂ ਵੱਲੋਂ ਸ਼ੁਰੂ ਕੀਤੇ ਬਾਬਾ ਸ੍ਰੀ ਚੰਦ ਸਿਮਰਤੀ ਸਨਮਾਨ ਇਸ ਵਾਰ ਉਪਰੋਕਤ ਡੇਰਾ ਦੇ ਗੱਦੀ-ਨਸ਼ੀਨ ਮਹੰਤ ਬਾਬਾ ਮੱਘਰ ਦਾਸ ਦੀ ਰਹਿਨੁਮਾਈ ਹੇਠ ਸਿੱਖ ਇਤਿਹਾਸ ਦੇ ਵਿਦਵਾਨ ਡਾਕਟਰ ਪਰਮਜੀਤ ਸਿੰਘ ਮਾਨਸਾ ਨੂੰ ਪ੍ਰਦਾਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਪੰਜਾਬੀ ਸਾਹਿਤ ਦੇ ਉੱਘੇ ਵਿਦਵਾਨ ਅਤੇ ਡੇਰਾ ਦੇ ਸੇਵਾਦਾਰ ਸ੍ਰ. ਮਹਿੰਦਰ ਸਿੰਘ ਰਾਹੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਡਾਕਟਰ ਪਰਮਜੀਤ ਸਿੰਘ ਮਾਨਸਾ ਵੱਲੋਂ ਉਦਾਸੀ ਸੰਪਰਦਾਇ, ਨਿਰਮਲ ਸੰਪਰਦਾਇ ਅਤੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੀਆਂ ਬਹੁਤ ਸਾਰੀਆਂ ਨਾਯਾਬ ਇਤਿਹਾਸਕ ਪੁਸਤਕਾਂ ਦੀ ਰਚਨਾ ਕੀਤੀ ਹੈ ਜੋ ਇੱਕ ਸ਼ਲਾਘਾਯੋਗ ਕਾਰਜ ਹੈ। ਇਸ ਸਮਾਗਮ ਵਿੱਚ ਇਕੱਤਰ ਹੋਏ ਸੰਤ ਮਹਾਤਮਾ ਅਤੇ ਵਿਦਵਾਨਾਂ ਨੇ ਡਾਕਟਰ ਮਾਨਸਾ ਵੱਲੋਂ ਸਿੱਖ ਇਤਿਹਾਸ ਸਬੰਧੀ ਰਚੇ ਸਾਹਿਤ ਦੀ ਭਰਪੂਰ ਸਲਾਹੁਣਾ ਕੀਤੀ ।
         ਸ੍ਰ. ਰਾਹੀ ਨੇ ਕਿਹਾ ਕਿ ਡਾਕਟਰ ਪਰਮਜੀਤ ਸਿੰਘ ਮਾਨਸਾ ਨੂੰ ਸਫਰ ਭੱਤੇ ਤੋਂ ਇਲਾਵਾ 5100 ਰੁਪਏ ਨਗਦ ,ਸਨਮਾਨ ਪੱਤਰ ਅਤੇ ਲੋਈ ਸਨਮਾਨ ਦੇ ਤੌਰ ‘ਤੇ ਦਿੱਤੇ ਗਏ। ਸਨਮਾਨ ਪੱਤਰ ਲੋਕ ਕਵੀ ਰਾਮ ਸਰੂਪ ਸ਼ਰਮਾ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਇਸ ਮੌਕੇ ਡਾ. ਮਾਨਸਾ ਦੀ ਸੁਪਤਨੀ ਡਾਕਟਰ ਜਸਵਿੰਦਰ ਕੌਰ ਨੂੰ ਵੀ ਇੱਕ ਸ਼ਾਲ ਦੇਕੇ ਸਨਮਾਨਿਆ ਗਿਆ।  ਇਸ ਸਮਾਗਮ ਵਿੱਚ ਗਿਆਨੀ ਕੌਰ ਸਿੰਘ ਕੋਠਾਗੁਰੂ ਵੱਲੋਂ ਉਨ੍ਹਾਂ ਦੇ ਪਿਤਾ ਅਤੇ ਸਿੱਖ ਇਤਿਹਾਸ ਦੇ ਖੋਜੀ ਵਿਦਵਾਨ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਬਾਰੇ ਜੀਵਨ ਸਮਿਰਤੀ ਪੁਸਤਕ ” ਜੀਵਨ ਕਥਾ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਅਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਮੁਲਾਂਕਣ” ਲੋਕ ਅਰਪਣ ਵੀ ਕੀਤੀ ਗਈ। ਮੰਚ ਸੰਚਾਲਨ ਦਾ ਕਾਰਜ ਪੰਜਾਬੀ ਸਾਹਿਤ ਸਭਾ (ਰਜਿ) ਬਰਨਾਲਾ ਦੇ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਬਾਖ਼ੂਬੀ ਨਿਭਾਇਆ। ਇਸ ਮੌਕੇ ਪਹੁੰਚੇ ਵਿਦਵਾਨਾਂ ਅਤੇ ਸਾਹਿਤਕਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਹੋਰਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਸੰਤ ਬਲਵੀਰ ਸਿੰਘ ਘੁੰਨਸ, ਬਰਨਾਲਾ ਟਰੱਸਟ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ, ਬਿਕਰ ਸਿੰਘ ਔਲਖ ,ਲਛਮਣ ਦਾਸ ਮੁਸਾਫ਼ਿਰ, ਗੁਰਬਚਨ ਸਿੰਘ ਸਿੱਧੂ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅੰਤ ਵਿੱਚ ਸਾਹਿਤਕਾਰ ਮਨਜੀਤ ਸਿੰਘ ਸਾਗਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੌਧਰ ਦੀ ਭੁੱਖ
Next articleਪੜ੍ਹੋ ਤੇ ਪਛਾਣੋ ਆਪਣੀ ਸ਼ਖ਼ਸੀਅਤ