‘ਡਾ. ਪੰਪੋਸ਼’

(ਸਮਾਜ ਵੀਕਲੀ)

ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਅੰਦਰ,
ਬੜੇ ਘੱਟ ਨੇ ‘ਗੁਰੂਆਂ’ ਦੇ ਵਫ਼ਾਦਾਰ ਲੋਕੋ।
ਗੁਰੂਆਂ ਦੇ ਨਾਮ ਤੇ ਬੜੇ ਪਖੰਡ ਕਰਦੇ,
ਪਰ ਸੋਚ ਅਪਣਾਉਣ ਨਹੀਂ ਤਿਆਰ ਲੋਕੋ।
ਤਾਹੀਂ ਸਿੱਖ ਸੰਸਥਾਵਾਂ ਸਕੂਲਾਂ ਕਾਲਜਾਂ ਵਿੱਚ,
ਹੁੰਦੇ ਜ਼ਾਤ – ਪਾਤ ਕਈ ਸ਼ਿਕਾਰ ਲੋਕੋ।
ਜ਼ਾਤੀ ਵਿਤਕਰੇ ਨੇ ‘ਰਾਮਦਾਸ ਮੈਡੀਕਲ ਕਾਲਜ’ ਅੰਦਰ,
ਡਾ. ਪੰਪੋਸ਼ ਨੂੰ ਦਿੱਤਾ ਹੈ ਮਾਰ ਲੋਕੋ।
ਮੇਜਰ ਸਖ਼ਤ ਸਜ਼ਾ ਹੋਵੇ ਸਾਰੇ ਦੋਸ਼ੀਆਂ ਨੂੰ,
ਜ਼ੋ ਇਸ ਘਟਨਾ ਦੇ ਜ਼ਿੰਮੇਵਾਰ ਲੋਕੋ।

ਮੇਜਰ ਸਿੰਘ ਬੁਢਲਾਡਾ
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਨ ਪੇਪਰਾਂ ਦੇ
Next articleਏਹੁ ਹਮਾਰਾ ਜੀਵਣਾ ਹੈ- 231