ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਇਕਾਈ ਦੀ ਅਹਿਮ ਮੀਟਿੰਗ ਡਾ ਉਂਕਾਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਨਵੇਂ ਸਾਲ 2025 ਦੀ ਚੋਣ ਕੀਤੀ ਗਈ ਅਤੇ ਸਰਬ ਸੰਮਤੀ ਨਾਲ ਡਾ ਨਰਿੰਜਨ ਪਾਲ ਨੂੰ ਪ੍ਰਧਾਨ ਅਤੇ ਡਾ ਦਵਿੰਦਰ ਕੌਰ ਚੀਮਾ ਨੂੰ ਜਨਰਲ ਸਕੱਤਰ ਚੁਣਿਆ ਗਿਆ।ਡਾ ਨਰਿੰਜਨ ਪਾਲ ਅਤੇ ਡਾ ਚੀਮਾ ਨੇ ਦੱਸਿਆ ਕਿ ਆਈ ਐਮ ਏ ਦੇ ਸਾਂਝੇ ਤੌਰ ਤੇ ਸਰਪ੍ਰਸਤ ਡਾ ਅਮਰੀਕ ਸਿੰਘ ਰਾਣੂ,ਡਾ ਕਸ਼ਮੀਰ ਸਿੰਘ ਰਾਏ ਨੂੰ ਵਾਇਸ ਪ੍ਰਧਾਨ,ਡਾ ਹਰਜਿੰਦਰ ਕੁਮਾਰ ਦੁੱਗ ਵਿੱਤ ਸਕੱਤਰ ਵੀ ਸਰਬ ਸੰਮਤੀ ਨਾਲ ਚੁਣ ਲਏ ਗਏ। ਮੀਟਿੰਗ ਦੌਰਾਨ ਡਾ ਉਕਾਰ ਸਿੰਘ ਅਤੇ ਡਾ ਕਮਲਜੀਤ ਸਿੰਘ ਵੱਲੋਂ ਸਾਲ2024ਦੋਰਾਨ ਕੀਤੇ ਗਏ ਕੰਮਾਂ ਅਤੇ ਲੇਖਾ ਜੋਖਾ ਵਾਰੇ ਜਾਣਕਾਰੀ ਦਿੱਤੀ ਗਈ ਡਾ ਨਿਰੰਜਣ ਪਾਲ ਵੱਲੋਂ ਸਾਲ ਵਲੋਂ ਸਾਲ2025ਦਾ ਤੀਜੀ ਵਾਰ ਪ੍ਰਧਾਨ ਚੁਣੇ ਜਾਣ ਉਪਰੰਤ ਸਮੂੰਹ ਡਾਕਟਰ ਸਾਹਿਬਾਨ ਦਾ ਧੰਨਵਾਦ ਕਰਦੇ ਹੋਈ ਸੋਪੀ ਜ਼ਿਮੇਵਾਰੀ ਨੂੰ ਤਨਖਾਹੀ ਨਾਲ ਭਰੋਸਾ ਦਿੰਦੇ ਹੋਏ ਕਿਹਾ ਕਿ ਸਾਲ2025ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਇਕਾਈ ਆਮ ਲੋਕਾਂ ਦੀ ਸਿਹਤ ਨੂੰ ਨਿਰੋਗ ਰੱਖਣ ਲਈ ਸਿਹਤ ਜਾਗਰੂਕਤਾ ਕੈਂਪ ਮੈਡੀਕਲ ਕੈਂਪ, ਦਰਪੇਸ਼ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕਤਾ ਨਸ਼ਿਆਂ ਵਿਰੁੱਧ ਅਤੇ ਕੁਦਰਤੀ ਆਫਤਾ ਨੂੰ ਨਜਿਠਣ ਲਈ ਆਮ ਜਨਤਾ ਦੇ ਨਾਲ ਹਮੇਸ਼ਾ ਚਟਾਨ ਵਾਗ ਖੜੇਗੀ ਇਸ ਮੌਕੇ ਸਮੂਹ ਅਹੁਦੇਦਾਰਾਂ ਸਮੇਤ ਡਾ ਸੁਖਵਿੰਦਰ ਸਿੰਘ ਹੀਰਾ,ਡਾ ਬਲਜਿੰਦਰ ਕੁਮਾਰ ਅਤੇ ਡਾ ਗੋਰਵ ਦੀਪ ਸਿੰਘ ਹਾਜ਼ਰ ਸਨ।
https://play.google.com/store/apps/details?id=in.yourhost.samaj