HOME ਡਾ: ਇੰਦਰਜੀਤ ਸਿੰਘ ਨੇ ਡਬਲਯੂਐਚਓ ਦੀ 158ਵੀਂ ਕਾਰਜਕਾਰੀ ਬੋਰਡ ਜਿਨੇਵਾ ਮੀਟਿੰਗ ਵਿੱਚ...

ਡਾ: ਇੰਦਰਜੀਤ ਸਿੰਘ ਨੇ ਡਬਲਯੂਐਚਓ ਦੀ 158ਵੀਂ ਕਾਰਜਕਾਰੀ ਬੋਰਡ ਜਿਨੇਵਾ ਮੀਟਿੰਗ ਵਿੱਚ ਪਰੰਪਰਾਗਤ ਮੈਡੀਸਨ ਦਾ ਸਮਰਥਨ ਕੀਤਾ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਡਾ: ਇੰਦਰਜੀਤ ਸਿੰਘ, ਨਿਰਦੇਸ਼ਕ, ਡਾ: ਕੋਟਨੀਸ ਐਕਿਊਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ, ਸਲੇਮ ਟਾਬਰੀ, ਲੁਧਿਆਣਾ, ਅਤੇ ਵਰਲਡ ਫੈਡਰੇਸ਼ਨ ਆਫ ਐਕਿਊਪੰਕਚਰ ਐਂਡ ਮੋਕਸੀਬੂਸ਼ਨ (ਡਬਲਯੂਐਫਏਐਸ) ਦੇ ਕਾਰਜਕਾਰੀ ਮੈਂਬਰ, ਹਾਲ ਹੀ ਵਿੱਚ ਸਵਿਟਜ਼ਰਲੈਂਡ ਦੇ ਜਿਨੇਵਾ ਵਿੱਚ ਆਯੋਜਿਤ ਡਬਲਯੂਐਚਓ ਦੀ 158ਵੀਂ ਕਾਰਜਕਾਰੀ ਬੋਰਡ ਮੀਟਿੰਗ ਵਿੱਚ ਡਾ: ਸੰਦੀਪ ਚੋਪੜਾ ਦੇ ਨਾਲ ਸ਼ਾਮਲ ਹੋਏ। ਡਬਲਯੂਐਫਏਐਸ ਦੇ ਪ੍ਰਤੀਨਿਧੀ ਵਜੋਂ ਡਾ: ਸਿੰਘ ਨੇ ਐਕਿਊਪੰਕਚਰ ਅਤੇ ਮੋਕਸੀਬੂਸ਼ਨ ਵਿੱਚ ਆਪਣੇ 50 ਤੋਂ ਵੱਧ ਸਾਲਾਂ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ “2030 ਤੱਕ ਸਭ ਲਈ ਬਿਹਤਰ ਸਿਹਤ” ਦੇ ਟੀਚੇ ਨੂੰ ਹਾਸਲ ਕਰਨ ਵਿੱਚ ਪਰੰਪਰਾਗਤ ਮੈਡੀਸਨ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਐਕਿਊਪੰਕਚਰ ਅਤੇ ਮੋਕਸੀਬੂਸ਼ਨ ਕਿਫਾਇਤੀ ਹਨ, ਬਿਨਾਂ ਸਰਜਰੀ ਦੇ ਇਲਾਜ ਦਿੰਦੇ ਹਨ, ਸਾਈਡ ਇਫੈਕਟ ਨਹੀਂ ਹੁੰਦੇ ਅਤੇ ਲੌਂਗ-ਟਾਈਮ ਰਾਹਤ ਪ੍ਰਦਾਨ ਕਰਦੇ ਹਨ। ਆਪਣੇ ਸੰਬੋਧਨ ਵਿੱਚ ਡਾ: ਸਿੰਘ ਨੇ ਡਬਲਯੂਐਚਓ ਨੂੰ ਆਪਣੇ ਸੁਝਾਅ ਅਤੇ ਸਿਫਾਰਸ਼ਾਂ ਦਿੱਤੀਆਂ। ਉਨ੍ਹਾਂ ਨੇ ਮਜ਼ਬੂਤ, ਰੋਕਥਾਮ ‘ਤੇ ਅਧਾਰਤ ਅਤੇ ਲੋਕਾਂ ਨੂੰ ਕੇਂਦਰ ਵਿੱਚ ਰੱਖਣ ਵਾਲੀਆਂ ਸਿਹਤ ਪ੍ਰਣਾਲੀਆਂ ਦੀ ਜ਼ਰੂਰਤ ਦੱਸੀ। ਉਨ੍ਹਾਂ ਨੇ ਡਬਲਯੂਐਚਓ ਦੇ ਲੈਡਰਸ਼ਿਪ ਦੀ ਸ਼ਲਾਘਾ ਕੀਤੀ ਅਤੇ ਵਿਸ਼ਵ ਭਰ ਦੀਆਂ ਪ੍ਰਮਾਣ-ਅਧਾਰਤ ਪਰੰਪਰਾਗਤ ਮੈਡੀਸਨ ਪ੍ਰਣਾਲੀਆਂ ਨੂੰ ਸ਼ਾਮਲ ਕਰਨ ਵਾਲੇ ਢਾਂਚੇ ਦੀ ਮੰਗ ਕੀਤੀ। ਡਾ: ਸਿੰਘ ਅਤੇ ਡਬਲਯੂਐਫਏਐਸ ਨੇ ਪਰੰਪਰਾਗਤ ਮੈਡੀਸਨ ਦੇ ਖੋਜ, ਸਿੱਖਿਆ ਅਤੇ ਕਲੀਨਿਕਲ ਪ੍ਰੈਕਟਿਸ ਲਈ ਵਿਸ਼ਵਵਿਆਪੀ ਦਿਸ਼ਾ-ਨਿਰਦੇਸ਼ ਬਣਾਉਣ ਵਿੱਚ ਡਬਲਯੂਐਚਓ ਨਾਲ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਜਤਾਈ। ਡਬਲਯੂਐਫਏਐਸ, ਜੋ 70 ਤੋਂ ਵੱਧ ਦੇਸ਼ਾਂ ਅਤੇ 300 ਮੈਂਬਰ ਸੰਸਥਾਵਾਂ ਦਾ ਪ੍ਰਤੀਨਿਧਤਾ ਕਰਦਾ ਹੈ, ਡਬਲਯੂਐਚਓ ਦੇ ਮਿਸ਼ਨ ਨੂੰ ਸਮਰਥਨ ਦਿੰਦਾ ਹੈ। ਡਬਲਯੂਐਚਓ ਦੇ ਮਹਾਨਿਰਦੇਸ਼ਕ ਡਾ: ਟੇਡਰੋਸ ਅਧਾਨੋਮ ਘੇਬਰੇਯੇਸਸ ਨੇ ਡਾ: ਸਿੰਘ ਦੀ ਭਾਗੀਦਾਰੀ ਦੀ ਸ਼ਲਾਘਾ ਕਰਸ, ਅਤੇ ਕਿਹਾ, “ਤੁਹਾਡਾ ਯੋਗਦਾਨ ਬਹੁਤ ਮਹੱਤਵਪੂਰਨ ਰਿਹਾ ਹੈ। ਅਸੀਂ ਐਕਿਊਪੰਕਚਰ ਲਈ ਵਿਸ਼ਵਵਿਆਪੀ ਦਿਸ਼ਾ-ਨਿਰਦੇਸ਼ ਬਣਾਉਣ ਲਈ ਡਬਲਯੂਐਫਏਐਸ ਨਾਲ ਅੱਗੇ ਵੀ ਸਹਿਯੋਗ ਦੀ ਆਸ ਕਰਦੇ ਹਾਂ।” ਡਬਲਯੂਐਚਓ ਸੈਸ਼ਨ ਵਿੱਚ ਡਬਲਯੂਐਫਏਐਸ ਦੇ ਉਪ-ਪ੍ਰਧਾਨ ਡਾ: ਓਲੇਕਸਾਂਦਰ ਸੈਮਸੋਨੋਵ, ਕਾਰਜਕਾਰੀ ਮੈਂਬਰ ਡਾ: ਵਿਟਾਲੀ ਅਤੇ ਹੋਰ ਡਬਲਯੂਐਫਏਐਸ ਮੈਂਬਰ ਮੌਜੂਦ ਸਨ। ਡਾ: ਇੰਦਰਜੀਤ ਸਿੰਘ ਅਤੇ ਡਾ: ਸੰਦੀਪ ਚੋਪੜਾ ਨੇ ਡਾ: ਕੋਟਨੀਸ ਐਕਿਊਪੰਕਚਰ ਹਸਪਤਾਲ ਅਤੇ ਸਿੱਖਿਆ ਕੇਂਦਰ, ਲੁਧਿਆਣਾ ਦੇ 50 ਸਾਲਾਂ ਦੀਆਂ ਪ੍ਰਾਪਤੀਆਂ ‘ਤੇ ਆਧਾਰਿਤ ਸੋਵੀਨਾਰ ਡਬਲਯੂਐਚਓ ਦੇ ਮਹਾਨਿਰਦੇਸ਼ਕ ਡਾ: ਟੇਡਰੋਸ ਅਧਾਨੋਮ ਘੇਬਰੇਯੇਸਸ ਨੂੰ ਭੇਂਟ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleपुस्तक का संदेश
Next articleਭਾਰਤ ਵਿੱਚ ਵੈਲੇਨਟਾਈਨ ਡੇਅ ਭਾਰਤੀ ਸੱਭਿਆਚਾਰ ਅਤੇ ਪੱਛਮੀ ਪ੍ਰਭਾਵ ਬਾਰੇ ਝਗੜੇ ਅਤੇ ਵਿਵਾਦਾਂ ਦਾ ਕਾਰਨ ਕਿਉਂ ਬਣਦਾ ਹੈ?