ਮਹਿਤਪੁਰ ਵਿਚ ਡਾ. ਅੰਬੇਦਕਰ ਚੌਕ ਦਾ ਕਬਜ਼ਾ ਫੌਰੀ ਤੌਰ ਤੇ ਛੁਡਵਾਉਣ ਦੀ ਮੰਗ

ਫੋਟੋ ਕੈਪਸਨ:- ਡਾ. ਭੀਮ ਰਾਓ ਅੰਬੇਦਕਰ ਚੌਕ ਮਹਿਤਪੁਰ ਵਿਚ ਨਜਾਇਜ਼ ਕਬਜ਼ਾ ਛੁਡਾਉਣ ਸਬੰਧੀ ਤਿੰਨਾਂ ਸਭਾਵਾਂ ਦੇ ਵਰਕਰ ਮੀਟਿੰਗ ਕਰਦੇ ਹੋਏ। ਤਸਵੀਰ- ਸੁਖਵਿੰਦਰ ਸਿੰਘ ਖਿੰੰਡਾ

(ਸਮਾਜ ਵੀਕਲੀ)

ਮਹਿਤਪੁਰ,14 ਮਈ (ਸੁਖਵਿੰਦਰ ਸਿੰਘ ਖਿੰੰਡਾ)- ਮਹਿਤਪੁਰ ਸ਼ਹਿਰ ਦੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਚੌਕ ਵਿਚ ਕੁਝ ਸਮੇਂ ਤੋਂ ਖੋਖਾ ਬਣਾ ਕੇ ਕਬਜ਼ ਕੀਤਾ ਹੋਇਆ ਹੈ ਇਸ ਕਬਜ਼ੇ ਨੂੰ ਤੁਰੰਤ ਛੁਡਵਾਉਣ ਲਈ ਮਹਿਤਪੁਰ ਵਿਖੇ ਮਹਾਂਰਿਸ਼ੀ ਬਾਲਮੀਕ ਸਭਾ, ਸ੍ਰੀ ਗੁਰੂ ਰਵਿਦਾਸ ਜੀ ਸਭਾ, ਅਤੇ ਡਾ. ਭੀਮ ਰਾਓ ਅੰਬੇਦਕਰ ਜੀ ਤਿੰਨਾਂ ਸਭਾਵਾਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਇਕੱਠ ਮਾਸਟਰ ਹਰਬੰਸ ਲਾਲ ਦੀ ਅਗਵਾਈ ਹੇਠ ਮਹਿਤਪੁਰ ਵਿਖੇ ਕੀਤਾ ਗਿਆ। ਇਸ ਇਕੱਠ ਵਿਚ ਤਿੰਨਾਂ ਸਭਾਵਾਂ ਦੇ ਵਰਕਰਾਂ ਵੱਲੋਂ ਇਕ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਮਹਿਤਪੁਰ ਸ਼ਹਿਰ ਜਿਸ ਨੂੰ ਸਭ ਤਹਿਸੀਲ ਦਾ ਦਰਜਾ ਪ੍ਰਾਪਤ ਹੈ। ਇਸ ਮਹਿਤਪੁਰ ਸ਼ਹਿਰ ਦੇ ਮੇਨ ਡਾ. ਭੀਮ ਰਾਓ ਅੰਬੇਦਕਰ ਚੋਂਕ, ਜੋ ਬਸ ਸਟੈਂਡ ਦੇ ਨਜ਼ਦੀਕ ਹੈ, ਵਿਖੇ ਕਾਫੀ ਸਮੇਂ ਤੋਂ ਗੰਦ ਪਾਇਆ ਹੋਇਆ ਹੈ। ਤੇ ਡਾ. ਭੀਮ ਰਾਓ ਅੰਬੇਦਕਰ ਚੌਕ ਵਿਚ ਇਕ ਲੋਹੇ ਦਾ ਖੋਖਾ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ। ਤਿੰਨਾਂ ਸਭਾਵਾਂ ਵੱਲੋਂ ਇਸ ਕਬਜ਼ੇ ਨੂੰ ਛੁਡਵਾਉਣ ਸਬੰਧੀ ਇਕ ਮੰਗ ਪੱਤਰ ਮਹਿਤਪੁਰ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਨੂੰ ਦਿੱਤਾ ਗਿਆ ਜਿਸ ਵਿਚ ਤਿੰਨਾਂ ਸਭਾਵਾਂ ਵੱਲੋਂ ਇਹ ਮੰਗ ਕੀਤੀ ਗਈ ਕਿ ਜਿਨ੍ਹਾਂ ਲੋਕਾਂ ਵੱਲੋਂ ਇਸ ਚੌਕ ਵਿਚ ਕਬਜ਼ਾ ਕੀਤਾ ਗਿਆ ਹੈ ਉਨ੍ਹਾਂ ਦਾ ਕਬਜ਼ਾ ਜਲਦੀ ਤੋਂ ਜਲਦੀ ਹਟਾਇਆ ਜਾਵੇ, ਤੇ ਡਾ ਭੀਮ ਰਾਓ ਅੰਬੇਦਕਰ ਚੌਕ ਨੂੰ ਸਾਫ ਸਫਾਈ ਕਰਕੇ ਇਸ ਚੌਕ ਵਿਚ ਬਾਵਾ ਸਹਿਬ ਡਾ ਭੀਮ ਰਾਓ ਅੰਬੇਦਕਰ ਜੀ ਦਾ ਸਟੈਚੂ ਸਥਾਪਿਤ ਕੀਤਾ ਜਾਵੇ। ਸਭਾਵਾਂ ਵੱਲੋਂ ਇਹ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਵੱਲੋਂ ਦਿੱਤੇ ਮੰਗ ਪੱਤਰ ਉਪਰ ਅਮਲ ਨਾ ਹੋਇਆ ਤਾਂ ਨਗਰ ਨਿਵਾਸੀਆਂ ਦੀ ਮਦਦ ਨਾਲ ਸੰਘਰਸ਼ ਆਰੰਭਿਆ ਜਾਵੇਗਾ ਜਿਸ ਦੀ ਜੁੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

Previous articleਤਰਕਸ਼ੀਲਾਂ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਰਨ ਤੇ ਡਾਰਵਿਨ ਦੇ ਜੀਵ ਵਿਕਾਸ ਦੇ ਸਿਧਾਂਤ ਨੂੰ ਮੁੜ ਬਹਾਲ ਕਰਨ ਦੀ ਮੰਗ
Next articleIPL 2023: Dew made a big difference in second innings, says Dhoni after Chennai’s six-wicket loss to Kolkata