ਡਾ. ਹਿਮਾਨੀ ਨੇ ਆਪਣੇ ਜਨਮ ਦਿਨ ‘ਤੇ ਸਾਂਝੀ ਰਸੋਈ ‘ਚ ਪਾਇਆ 20 ਹਜ਼ਾਰ ਰੁਪਏ ਦਾ ਯੋਗਦਾਨ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ  ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਸਾਂਝੀ ਰੋਸਈ ਬਹੁਤ ਹੀ ਸਫਲਤਾ ਪੂਰਵਕ ਢੰਗ ਨਾਲ ਚੱਲ ਰਹੀ ਹੈ। ਇੱਥੇ ਹਰ ਰੋਜ ਲੱਗਭਗ 500 ਤੋਂ 550 ਲੋਕ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਦੇ ਹਨ। ਸਾਂਝੀ ਰਸੋਈ ਵਿਖੇ ਮਾਤਰ 10 ਰੁਪਏ ਵਿੱਚ ਦੁਪਹਿਰ ਦਾ ਖਾਣਾ ਜਿਸ ਵਿੱਚ ਦਾਲ, ਸਬਜੀ, ਚਾਵਲ, ਚਪਾਤੀਆਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਇਥੇ ਹਰ ਰੋਜ ਖਾਣੇ ਦਾ ਨਵਾਂ ਮੈਨਯੂ ਹੁੰਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਸਾਂਝੀ ਰਸੋਈ ਵਿਖੇ ਸ਼ਹਿਰ ਵਾਸੀ ਆ ਕੇ ਆਪਣਾ ਜਨਮਦਿੰਨ, ਮੈਰਿਜ ਐਨਵਰਸਰੀ  ਜਾਂ ਯਾਦ ਸਬੰਧੀ ਦਿੰਨ ਮਨਾ ਸਕਦੇ ਹਨ। ਇਸ ਤਹਿਤ ਹਰ ਰੋਜ ਬਹੁਤ ਸਾਰੇ ਲੋਕ ਰੋਜਾਨਾ ਸਾਂਝੀ ਰਸੋਈ ਵਿਖੇ ਆਪਣੇ ਮਹੱਤਵਪੂਰਨ ਦਿੰਨ ਮਨਾਉਂਦੇ ਹਨ। ਇਸ ਦੀ ਲਗਾਤਾਰਤਾ ਵਿੱਚ ਡਾ. ਹਿਮਾਨੀ ਪੁੱਤਰੀ ਡਾ. ਕਿਰਨਜੀਤ ਕੁਮਾਰ  ਵਾਸੀ ਟੈਗੋਰ ਨਗਰ ਹੁਸ਼ਿਆਰਪੁਰ ਨੇ ਸਾਂਝੀ ਰਸੋਈ ਨੂੰ 20 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ। ਇਸ ਮੌਕੇ  ਰੈੱਡ ਕਰਾਸ ਕਾਰਜਕਾਰਣੀ ਕਮੇਟੀ ਦੇ ਮੈਂਬਰਜ਼ ਰਾਜੀਵ ਬਜਾਜ ਅਤੇ ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੇ ਮੈਬਰਜ਼ ਰਾਕੇਸ਼ ਕਪਿਲਾ, ਕੁਮਕੁਮ ਸੂਦ, ਸ਼੍ਰੀਮਤੀ ਸੀਮਾ ਬਜਾਜ ਅਤੇ ਸਰਬਜੀਤ  ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਵਪੱਖੀ ਵਿਕਾਸ, ਭਾਈਚਾਰਕ ਏਕਤਾ ਤੇ ਫਿਰਕੂ ਸਦਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ, ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ – ਡਾ. ਰਵਜੋਤ ਸਿੰਘ
Next articleਟ੍ਰਿਪਲ ਐਮ ਇੰਸਟੀਚਿਊਟ ਵੱਲੋਂ ਰਤਨ ਟਾਟਾ ਨੂੰ ਸ਼ਰਧਾਂਜਲੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ