ਡਾ. ਹਰੀ ਸਿੰਘ ਦੁਬਈ ਵਾਲਿਆਂ ਦੀਆਂ ਸਮਾਜਿਕ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ- ਕੁਲਵੰਤ ਯੂ ਕੇ , ਅਜੇ ਗਾਹਟ ਯੂਐਸਏ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ )– ਡਾ. ਹਰੀ ਸਿੰਘ ਯੂਏਈ ਦੁਬਈ ਅਜਮਾਨ ਵਾਲਿਆਂ ਦੀਆਂ ਸਮਾਜਿਕ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਵਲੋਂ ਕੀਤੀ ਗਈ ਮਾਨਵਤਾ ਦੀ ਸੇਵਾ ਆਪਣੇ ਆਪ ਵਿੱਚ ਅੱਜ ਇਕ ਮਿਸਾਲ ਬਣ ਚੁੱਕੀ ਹੈ । ਇਹ ਸ਼ਬਦ ਡਾ . ਹਰੀ ਸਿੰਘ ਦੇ ਪਰਮ ਮਿੱਤਰ ਗਿਆਨੀ ਕੁਲਵੰਤ ਸਿੰਘ ਚੁੰਬਰ ਯੂ ਕੇ ਅਤੇ ਅਜੇ ਗਾਹਟ ਯੂਐਸਏ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਹੇ। ਵੱਖ ਵੱਖ ਸਮੇਂ ਇਹਨਾਂ ਸਤਿਕਾਰਤ ਸ਼ਖਸ਼ੀਅਤਾਂ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਡਾ. ਹਰੀ ਸਿੰਘ ਨੇ ਯੂਏਈ ਦੁਬਈ ਅਜਮਾਨ ਵਿੱਚ ਦੇਸੀ ਦਵਾਈਆਂ ਦੇ ਜਰੀਏ ਮਾਨਵਤਾ ਦੀ ਜੋ ਸੇਵਾ ਕੀਤੀ, ਉਹ ਬਹੁਤ ਵੱਡੀ ਸੇਵਾ ਸੀ। ਇਸ ਦੇ ਨਾਲ ਨਾਲ ਉਹਨਾਂ ਨੇ ਇਥੇ ਰਹਿ ਕੇ ਜੋ ਪੰਜਾਬੀ ਭਾਈਚਾਰੇ ਵਿੱਚ ਆਪਸੀ ਤਾਲਮੇਲ ਉਹਨਾਂ ਦੇ ਦੁੱਖ ਸੁੱਖ ਅਤੇ ਹੋਰ ਸਮਾਜਿਕ ਗਤੀਵਿਧੀਆਂ ਨੂੰ ਪ੍ਰਫੁੱਲਤ ਕੀਤਾ, ਉਹ ਵੀ ਉਹਨਾਂ ਦੇ ਹੀ ਹਿੱਸੇ ਆਇਆ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਵਿੱਚ ਵੀ ਸਮੇਂ ਸਮੇਂ ਜਾ ਕੇ ਬਹੁਤ ਸਾਰੀਆਂ ਸਮਾਜਿਕ ਸੇਵਾਵਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਮਾਨਵਤਾ ਦੇ ਹੱਕਾਂ ਦੀ ਗੱਲ ਕਰਦਿਆਂ ਉਹਨਾਂ ਦੀ ਸੇਵਾ ਕੀਤੀ , ਭਾਵੇਂ ਉਹ ਵੱਖ-ਵੱਖ ਲਗਾਏ ਗਏ ਕੈਂਪ ਜਾਂ ਕੋਈ ਹੋਰ ਸਮਾਜਿਕ ਕੰਮ ਸਨ, ਸਮਾਜ ਵਲੋਂ ਹਰ ਸਮੇਂ ਸਲਾਹੇ ਗਏ । ਡਾ. ਹਰੀ ਸਿੰਘ ਨੇ ਹਮੇਸ਼ਾ ਹਰ ਇਨਸਾਨ ਨਾਲ ਪਿਆਰ ਕੀਤਾ, ਜਿੱਥੇ ਉਹ ਸਮਾਜਿਕ ਸੇਵਾਵਾਂ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਸਨ, ਉੱਥੇ ਹੀ ਉਹ ਪੰਜਾਬੀ ਸੰਗੀਤ ਜਗਤ ਵਿੱਚ ਵੀ ਆਪਣਾ ਵੱਖਰਾ ਮੁਕਾਮ ਸਥਾਪਿਤ ਕਰ ਗਏ ਸਨ, ਕਿਉਂਕਿ ਉਹਨਾਂ ਨੇ ਪੰਜਾਬੀ ਗਾਇਕੀ ਵਿੱਚ ਨਵੇਂ ਕਲਾਕਾਰਾਂ ਭਾਵ ਪੰਜਾਬੀ ਗਾਇਕਾਂ ਅਤੇ ਗਾਇਕਾਂਵਾਂ ਨੂੰ ਦੁਬਈ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਤੇ ਉਹਨਾਂ ਨੂੰ ਵੱਖ ਵੱਖ ਪੰਜਾਬੀ ਸਟੇਜਾਂ ਤੇ ਸਰੋਤਿਆਂ ਦੇ ਸਨਮੁੱਖ ਕਰਕੇ ਆਪਣਾ ਸਹਿਯੋਗ ਦੇ ਕੇ ਰੂਬਰੂ ਕੀਤਾ। ਗਿਆਨੀ ਕੁਲਵੰਤ ਸਿੰਘ ਯੂਕੇ ਨੇ ਦੱਸਿਆ ਕਿ ਡਾ. ਹਰੀ ਸਿੰਘ ਉਹਨਾਂ ਕੋਲ ਯੂਕੇ ਆਏ ਅਤੇ ਇੱਥੇ ਉਹਨਾਂ ਨੇ ਆਪਣਾ ਕੁਝ ਕੀਮਤੀ ਸਮਾਂ ਵੀ ਬਿਤਾਇਆ। ਇਸ ਤਰ੍ਹਾਂ ਅਜੇ ਗਾਹਟ ਯੂਐਸਏ ਨੇ ਦੱਸਿਆ ਕਿ ਉਹ ਯੂਐਸਏ ਅਮਰੀਕਾ ਵਿੱਚ ਵੀ ਆਉਂਦੇ ਰਹੇ, ਜਿੱਥੇ ਉਹਨਾਂ ਨੇ ਸਮਾਜਿਕ ਕੈਂਪ ਵੀ ਲਗਾ ਕੇ ਭਾਈਚਾਰੇ ਦੀ ਸੇਵਾ ਕੀਤੀ । ਉਨਾਂ ਦਾ ਇਸ ਤਰ੍ਹਾਂ ਸਰੀਰਕ ਤੌਰ ਤੇ ਸਾਡੇ ਕੋਲੋਂ ਹਮੇਸ਼ਾ ਲਈ ਵਿਛੜ ਜਾਣਾ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਉਹ ਆਪਣੇ ਵਲੋਂ ਭਾਣੇ ਵਿੱਚਪਰਿਵਾਰ ਨਾਲ ਆਪਣਾ ਗਹਿਰਾ ਦੁੱਖ ਪ੍ਰਗਟ ਕਰਦੇ ਹਨ  ਅਤੇ ਡਾ. ਹਰੀ ਸਿੰਘ ਨੂੰ ਆਪਣੀ ਸੱਚੀ ਸ਼ਰਧਾਂਜਲੀ ਭੇਂਟ ਕਰਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਮੁੜ ਜੇਲ੍ਹ ਤੋਂ ਬਾਹਰ, ਹੁਣ ਮਿਲੀ 21 ਦਿਨਾਂ ਦੀ ਫਰਲੋ
Next articleਬਹੁਜਨ ਸਮਾਜ ਪਾਰਟੀ ਬੰਗਾ ਦੇ ਵਰਕਰਾਂ ਨੂੰ 14 ਤਰੀਕ ਨੂੰ ਪਹੁੰਚਣ ਲਈ ਸੱਦਾ –ਪ੍ਰਵੀਨ ਬੰਗਾ