HOME ਸੀ.ਐਚ.ਸੀ ਹਠੂਰ ’ਚ ਡਾ.ਗੁਰਬਿੰਦਰ ਕੌਰ ਨੇ ਐਸ.ਐਮ.ਓ ਦਾ ਆਹੁੱਦਾ ਸੰਭਾਲਿਆ

ਸੀ.ਐਚ.ਸੀ ਹਠੂਰ ’ਚ ਡਾ.ਗੁਰਬਿੰਦਰ ਕੌਰ ਨੇ ਐਸ.ਐਮ.ਓ ਦਾ ਆਹੁੱਦਾ ਸੰਭਾਲਿਆ

2
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ  ਗੁਰੀ :- ਲੁਧਿਆਣੇ ਜਿਲ੍ਹੇ ਦੇ ਬਰਨਾਲਾ ਵਾਲੇ ਬਾਰਡਰ ਤੇ ਦਿਹਾਤੀ ਸੀ.ਐਚ.ਸੀ ਹਠੂਰ ਵਿਖੇ ਡਾ.ਗੁਰਬਿੰਦਰ ਕੌਰ ਐਸ.ਐਮ.ਓ ਬਣ ਕੇ ਆਏ।ਚਾਰ ਦਰਜਨ ਦੇ ਕਰੀਬ ਪੇਂਡੂ ਖਿੱਤੇ ਦੇ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀ ਸੀ.ਐਚ.ਸੀ ਹਠੂਰ’ਚ ਪੁੱਜਣ ਤੇ ਡਾ.ਗੁਰਬਿੰਦਰ ਕੌਰ ਐਸ.ਐਮ.ਓ ਦਾ ਹਸਪਤਾਲ ਦੇ ਸੀਨੀਅਰ ਨਰਸਿੰਗ ਸਿਸਟਰ ਗੁਰਵਿੰਦਰ ਕੌਰ ਢਿੱਲੋਂ,ਚੀਫ ਫਾਰਮਾਸਿਸਟ ਪਰਮਜੀਤ ਕੌਰ,ਐਸ.ਐਨ ਵੀਰਪਾਲ ਕੌਰ ਨੇ ਬੁੱਕੇ ਭੇਟ ਕਰਕੇ ਸਵਾਗਤ ਕੀਤਾ ਅਤੇ ਜੀ ਆਇਆਂ ਨੂੰ ਆਖਿਆ।ਸਵਾਗਤੀ ਰਸਮਾਂ ਉਪਰੰਤ ਡਾ.ਗੁਰਬਿੰਦਰ ਕੌਰ ਨੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਮੁੱਚੇ ਸਟਾਫ ਤੋਂ ਸਹਿਯੋਗ ਦੀ ਮੰਗ ਕੀਤੀ।ਉਨ੍ਹਾਂ ਆਖਿਆ ਕਿ ਉਹ ਬਹੁਤ ਭਾਗਾਂ ਵਾਲੇ ਹਨ,ਜਿੰਨ੍ਹਾਂ ਨੂੰ ਦਿਹਾਤੀ ਖੇਤਰ ਦੇ ਲੋਕਾਂ ਦੀ ਸੇਵਾ ਕਰਨ ਦਾ ਸੁਭਾਗਾ ਸਮਾਂ ਮਿਲਿਆ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਹਰ ਸੰਭਵ ਕੋਸ਼ਿਸ ਰਹੇਗੀ ਕਿ ਹਠੂਰ ਹਸਪਤਾਲ ਦਾ ਸਿਹਤ ਵਿਭਾਗ ਦਾ ਸਰਕਾਰ ਦੀਆਂ ਨਜ਼ਰਾਂ’ਚ ਉਚਾ ਮੁਕਾਮ ਹੋਵੇ।ਲੋਕਾਂ ਨੂੰ ਹਸਪਤਾਲ’ਚ ਹਰ ਸਹੂਲਤ ਮਿਲੇ,ਸਰਕਾਰ ਵੱਲੋਂ ਜਾਰੀ  ਮੁੱਫਤ ਸਿਹਤ ਸਹੂਲਤਾਂ ਦਾ ਇਲਾਕੇ ਦੇ ਲੋਕ ਲਾਹਾ ਲੈ ਸਕਣ।ਇਸ ਮੌਕੇ ਐਸ.ਐਮ.ਓ ਡਾ.ਗੁਰਬਿੰਦਰ ਕੌਰ ਦਾ ਸਵਾਗਤ ਅਤੇ ਸਨਮਾਨ ਕਰਨ ਸਮੇਂ ਹੈਲਥ ਇੰਸਪੈਕਟਰ ਪ੍ਰਕਾਸ਼ ਸਿੰਘ ਬੀਹਲਾ,ਗੁਰਬਖਸ਼ ਸਿੰਘ,ਰੋਹਿਤ ਕੁਮਾਰ,ਭੁਪਿੰਦਰ ਸਿੰਘ ਹਠੂਰ,ਅਮਨਦੀਪ ਸਿੰਘ ਹੈੱਲਥ ਇੰਸਪੈਕਟਰ,ਤੇਜਿੰਦਰ ਸਿੰਘ ਮਾਣੂੰਕੇ,ਹਰਮਿੰਦਰ ਸਿੰਘ,ਕੁਲਦੀਪ ਸਿੰਘ ਓਟ ਕੌਂਸਲਰ,ਹੈਲਥ ਇੰਸਪੈਕਟਰ ਸਵਰਨ ਸਿੰਘ ਡੱਲਾ,ਕਮਲਜੀਤ ਕੌਰ ਮਾਣੂੰਕੇ,ਜਸਵਿੰਦਰ ਕੌਰ ਮੱਲ੍ਹਾ,ਲਵਪ੍ਰੀਤ ਕੌਰ,ਲਵਜੀਤ ਕੌਰ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਪੰਜਾਬ ਸੰਭਾਲੋ ਮੁਹਿੰਮ” ਤਹਿਤ ਬਹੁਜਨ ਸਮਾਜ ਪਾਰਟੀ ਵਲੋਂ ਫਿਲੌਰ ਵਿਖੇ ਵਿਸ਼ਾਲ ਰੋਸ ਧਰਨਾ 4 ਜੁਲਾਈ ਨੂੰ
Next articleਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੀ ਮਾਤਾ ਸੁਰਜੀਤ ਕੌਰ ਦਾ ਕਾਵੈਂਟਰੀ ਵਿਖੇ ਵਿਸ਼ੇਸ਼ ਸਨਮਾਨ