ਰਾਏਕੋਟ (ਸਮਾਜ ਵੀਕਲੀ) (ਗੁਰਭਿੰਦਰ ਗੁਰੀ) : ਸ਼ਹਿਰ ਦੀ ਪ੍ਰਸਿੱਧ ਸੰਸਥਾ ਡਾ.ਦਵਾਰਕਾ ਨਾਥ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੀਆਂ ਵਿਦਿਆਰਥਣਾਂ ਨੇ ਕੁਝ ਸਮਾਂ ਪਹਿਲਾਂ ਖਾਲਸਾ ਕਾਲਜ ਸ਼੍ਰੀ ਅਮ੍ਰਿਤਸਰ ਵਿਖੇ ਹੋਈ ਸੂਬਾ ਪੱਧਰੀ ਸਾਇੰਸ ਐਕਜੀਬਿਸ਼ਨ ਵਿੱਚ ਆਪਣੇ ਆਪਣੇ ਮਾਡਲਾਂ ਨਾਲ ਹਿੱਸਾ ਲਿਆ ਸੀ ਤੇ ਮਿਡਲ ਵਿਭਾਗ ਤੇ ਹਾਈ ਵਿਭਾਗ ਵਿੱਚ ਸੂਬਾ ਪੱਧਰ ਚੋਂ ਵਿਦਿਆਰਥਣ ਹੀਨਾ ਪੁੱਤਰੀ ਪਵਨ ਕੁਮਾਰ ਜਮਾਤ ਦਸਵੀਂ ਤੇ ਜਸ਼ਨਪ੍ਰੀਤ ਕਰੋ ਪੁੱਤਰੀ ਹਰਪ੍ਰੀਤ ਸਿੰਘ ਜਮਾਤ ਅੱਠਵੀਂ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਜਿਸ ਤੋੰ ਬਾਅਦ ਹੁਣ ਇਹਨਾਂ ਵਿਦਿਆਰਥਣਾਂ ਨੂੰ ਰਾਸ਼ਟਰੀ ਪੱਧਰ ਤੇ ਹੋ ਰਹੀ ਸਾਇੰਸ ਐਕਜੀਬਿਸ਼ਨ ਲਈ ਚੁਣਿਆ ਗਿਆ ਹੈ। ਇਸ ਸਬੰਧੀ ਅੱਜ ਸਕੂਲ ‘ਚ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਡਾ.ਅਮਰਪ੍ਰੀਤ ਕੌਰ ਦੇਹੜ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ‘ਚ ਸੂਬਾ ਪੱਧਰ ਤੇ ਜੇਤੂ ਰਹੀਆਂ ਵਿਦਿਆਰਥਣਾਂ ਪ੍ਰਤੀ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸੂਬਾ ਪੱਧਰੀ ਸਾਇੰਸ ਐਕਜੀਬਿਸ਼ਨ ‘ਚ ਜਿੱਥੇ ਇਹਨਾਂ ਵਿਦਿਆਰਥਣਾਂ ਨੇ ਵੱਡਾ ਨਾਮਣਾ ਖੱਟਿਆ ਹੈ ਉੱਥੇ ਹੀ ਰਾਸ਼ਟਰੀਯ ਬਾਲ ਵਿਗਿਆਨਿਕ ਪ੍ਰਦਰਸ਼ਨੀ 2025-26 ‘ਚ ਭੋਪਾਲ (ਮੱਧ ਪ੍ਰਦੇਸ਼) ਵਿਖੇ ਹੋ ਰਹੀ ਰਾਸ਼ਟਰੀ ਪੱਧਰ ਤੇ ਸਾਇੰਸ ਐਕਜੀਬਿਸ਼ਨ ਲਈ ਇਹਨਾਂ ਵਿਦਿਆਰਥਣਾਂ ਨੂੰ ਚੁਣਿਆ ਗਿਆ ਹੈ ਜਿਸ ਲਈ ਉਹਨਾਂ ਵਿਦਿਆਰਥਣਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਉੱਥੇ ਉਨ੍ਹਾਂ ਸਕੂਲ ਸਟਾਫ਼ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਹੋਰਨਾਂ ਵਿਦਿਆਰਥਣਾਂ ਨੂੰ ਵੀ ਇੰਝ ਹੀ ਆਪਣੇ ਮੁਕਾਮ ਨੂੰ ਪ੍ਰਾਪਤ ਕਰਦੇ ਰਹਿਣ ਦੀ ਹਿੰਮਤ ਤੇ ਤਿਆਰੀ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਸਾਇੰਸ ਅਧਿਆਪਕਾ ਮਿਸ ਵਨੀਤਾ ਦੀ ਅਗਵਾਈ ਵਿੱਚ ਵਿਦਿਆਰਥਣਾਂ ਨੇ ਡਿਜਾਸਟਰ ਮੈਨੇਜਮੈਂਟ ਦੇ 2 ਮਾਡਲ ਤਿਆਰ ਕੀਤੇ ਹਨ। ਇਸ ਮੌਕੇ ਵਨੀਤਾ, ਸੁਮਨ ਲਤਾ, ਮੋਨਿਕਾ, ਸੁਰਿੰਦਰਪਾਲ ਕੌਰ, ਬਲਵੀਰ ਕੌਰ, ਅੰਮ੍ਰਿਤਪਾਲ ਕੌਰ, ਪਰਮਿੰਦਰ ਕੌਰ, ਮਨਜੀਤ ਕੌਰ, ਚਰਨਜੀਤ ਕੌਰ, ਸੁਖਦੀਪ ਕੌਰ, ਸਤਵਿੰਦਰ ਕੌਰ, ਸੰਧਿਆ ਕਿਰਨ, ਕਮਲਜੀਤ ਕੌਰ, ਕੁਲਵੰਤ ਕਰ, ਜਸਵੀਰ ਕੌਰ, ਬਲਵੀਰ ਕੌਰ, ਪਰਦੀਪ ਕੌਰ, ਬਲਵਿੰਦਰ ਸਿੰਘ, ਸਮੇਤ ਵਿਦਿਆਰਥੀ, ਬੱਚਿਆਂ ਦੇ ਮਾਪੇ ਤੇ ਐੱਸਐੱਮਸੀ ਕਮੇਟੀ ਮੈਂਬਰ ਹਾਜ਼ਰ ਸਨ।
HOME ਡਾ. ਦਵਾਰਕਾ ਨਾਥ ਸਸਸ ਸਕੂਲ ਦੀਆਂ ਵਿਦਿਆਰਥਣਾਂ ਦੀ ਰਾਸ਼ਟਰੀ ਪੱਧਰ ਤੇ ਸਾਇੰਸ...



