26 ਮਾਰਚ ਨੂੰ ਹੋਵੇਗੀ ਅੰਤਿਮ ਅਰਦਾਸ
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ): ਪੰਜਾਬੀ ਸਾਹਿਤ ਦੇ ਬਹੁਪੱਖੀ ਲੇਖਕ ਅਤੇ ਅਲੋਚਕ ਡਾ. ਭੁਪਿੰਦਰ ਸਿੰਘ ਬੇਦੀ ਦੇ ਪਿਤਾ ਸ. ਜਸਵੰਤ ਸਿੰਘ ਬੇਦੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਜਿਨ੍ਹਾਂ ਦਾ ਸਸਕਾਰ ਸਥਾਨਿਕ ਰਾਮ ਬਾਗ਼ ਵਿੱਚ ਕਰ ਦਿੱਤਾ ਗਿਆ। ਉਹ ਕਰੀਬ 94 ਵਰ੍ਹੇ ਦੇ ਸਨ। ਉਹਨਾਂ ਵੱਲੋਂ ਬਰਨਾਲਾ ਵਿੱਚ ਅਧੁਨਿਕ ਟੈਲਰਿੰਗ ਦਾ ਕੰਮ ਪਹਿਲੀਵਾਰ ਸ਼ੁਰੂ ਕੀਤਾ ਸੀ ਅਤੇ ਬਰਨਾਲਾ ਦੇ ਬਹੁਤ ਸਾਰੇ ਟੈਲਰਿੰਗ ਦਾ ਕਿੱਤਾ ਕਰਨ ਵਾਲਿਆਂ ਨੂੰ ਟੈਲਰਿੰਗ ਦੀ ਸਿੱਖਿਆ ਵੀ ਦਿੱਤੀ। ਉਹਨਾਂ ਦੇ ਸਵਰਗਵਾਸ ਹੋਣ ਤੇ ਪੰਜਾਬੀ ਸਾਹਿਤ ਜਗਤ ਵਿੱਚ ਸ਼ੋਕ ਲਹਿਰ ਛਾ ਗਈ। ਮੱਕੇ ਵੱਜੋਂ ਜਾਣੇ ਜਾਂਦੇ ‘ਪੋਇਟਰੀ ਆਫ ਸਕੂਲ’ ਅਤੇ ਸਾਹਿਤ ਸਭਾਵਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਨ੍ਹਾਂ ਵਿੱਚ ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਲਿਖਾਰੀ ਸਭਾ ਰਜਿ. ਬਰਨਾਲਾ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਮਾਲਵਾ ਸਾਹਿਤ ਸਭਾ ਰਜਿ. ਬਰਨਾਲਾ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ. ਬਰਨਾਲਾ ਗ਼ਜ਼ਲ ਮੰਚ ਬਰਨਾਲਾ ਲੋਕ ਰੰਗ ਸਾਹਿਤ ਸਭਾ ਬਰਨਾਲਾ ਕਥਾ ਕਹਿੰਦੀ ਰਾਤ ਪ੍ਰਦੇਸੀ ਕਲਾ ਮੰਚ ਬਰਨਾਲਾ ਪ੍ਰੀਤ ਸਾਹਿਤ ਸਦਨ ਬਰਨਾਲਾ ਪੰਜ ਦਰਿਆ ਲੋਕ ਕਲਾ ਮੰਚ ਬਰਨਾਲਾ ਅਤੇ ਇਸਤਰੀ ਲਿਖਾਰੀ ਸਭਾ ਪੰਜਾਬ ਆਦਿ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਸ. ਜਸਵੰਤ ਸਿੰਘ ਬੇਦੀ ਦੇ ਜੀਵਨ ਉੱਤੇ ਅਧਾਰਿਤ ਪ੍ਰਸਿੱਧ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੇ ਇੱਕ ਨਾਵਲ ‘ਸਾਥ ਪਰਿੰਦਿਆਂ ਦਾ’ ਵੀ ਲਿਖਿਆ ਹੈ। ਇਸ ਦੁੱਖ ਦੀ ਘੜੀ ਵਿੱਚ ਸ਼ਹਿਰ ਨਿਵਾਸੀਆਂ ਅਤੇ ਉਹਨਾਂ ਦੇ ਸਾਕ-ਸਬੰਧੀਆਂ ਤੋਂ ਇਲਾਵਾ ਸਭਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਤੇਜਾ ਸਿੰਘ ਤਿਲਕ ਮਾਲਵਿੰਦਰ ਸ਼ਾਇਰ ਤੇਜਿੰਦਰ ਚੰਡਿਹੋਕ ਮਹਿੰਦਰ ਸਿੰਘ ਰਾਹੀ ਡਾ. ਹਰਿਭਗਵਾਨ ਲਛਮਣ ਦਾਸ ਮੁਸਾਫ਼ਿਰ ਡਾ. ਅਨਿਲ ਸ਼ੋਰੀ ਡਾ. ਸੰਪੂਰਨ ਸਿੰਘ ਟੱਲੇਵਾਲੀਆ ਡਾ. ਅਮਨਦੀਪ ਸਿੰਘ ਟੱਲੇਵਾਲੀਆ ਦਰਸ਼ਨ ਸਿੰਘ ਗੁਰੂ ਡਿੰਪਲ ਕੁਮਾਰ ਗੁਰਜੰਟ ਸਿੰਘ ਬਰਨਾਲਾ ਭੋਲਾ ਸਿੰਘ ਸੰਘੇੜਾ ਓਮ ਪ੍ਰਕਾਸ਼ ਗਾਸੋ ਮੇਘ ਰਾਜ ਮਿੱਤਰ ਬੂਟਾ ਸਿੰਘ ਚੌਹਾਨ ਅਸ਼ੋਕ ਭਾਰਤੀ ਪਵਨ ਪਰਿੰਦਾ ਰਘਬੀਰ ਸਿੰਘ ਗਿੱਲ ਕੱਟੂ ਪਾਲ ਸਿੰਘ ਲਹਿਰੀ ਗਿ. ਕਰਮ ਸਿੰਘ ਭੰਡਾਰੀ ਡਾ. ਰਾਮਪਾਲ ਸਿੰਘ ਆਦਿ ਸ਼ਾਮਲ ਸਨ। ਸ. ਜਸਵੰਤ ਸਿੰਘ ਬੇਦੀ ਦੀ ਅੰਤਿਮ ਅਰਦਾਸ 26 ਮਾਰਚ ਦਿਨ ਐਤਵਾਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਨਾਮਦੇਵ ਕੱਚਾ ਕਾਲਜ ਰੋਡ ਬਰਨਾਲਾ ਵਿੱਖੇ ਹੋਵੇਗੀ।
ਤੇਜਿੰਦਰ ਚੰਡਿਹੋਕ
ਸਾਹਿਤ ਸੰਪਾਦਕ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly