ਡਾ. ਛੀਨਾ ਵੱਲੋਂ ਸ. ਓਬਰਾਏ ਦੇ ਜੀਵਨ ‘ਤੇ ਲਿਖੀ ਕਿਤਾਬ ‘ਸੇਵੀਅਰ ਸਿੰਘ’ ਲੋਕ ਅਰਪਣ

ਆਨੰਦਪੁਰ ਸਾਹਿਬ,(ਸਮਾਜ ਵੀਕਲੀ)  (ਗੁਰਬਿੰਦਰ ਸਿੰਘ ਰੋਮੀ) ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸ.ਪੀ. ਸਿੰਘ ਓਬਰਾਏ ਦੇ ਜੀਵਨ, ਪ੍ਰਾਪਤੀਆਂ ਅਤੇ ਮਾਨਵਤਾਵਾਦੀ ਸੇਵਾਵਾਂ ਬਾਰੇ ਡਾ: ਸਰਬਜੀਤ ਸਿੰਘ ਛੀਨਾ ਵੱਲੋਂ ਲਿਖੀ ਕਿਤਾਬ ‘ਸੇਵੀਅਰ ਸਿੰਘ’ ਅੱਜ ਇੱਥੇ ਲੋਕ ਅਰਪਣ ਕੀਤੀ ਗਈ। ਟਰੱਸਟ 5 ਅਧੀਨ ਚਲਦੇ ‘ਸੰਨੀ ਓਬਰਾਏ ਵਿਵੇਕ ਸਦਨ’: ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵਿੱਚ ਹੋਏ ਸਮਾਗਮ ਦੌਰਾਨ ਕਿਤਾਬ ਬਾਰੇ ਵੱਖ-ਵੱਖ ਬੁਲਾਰਿਆਂ ਵੱਲੋਂ ਵਿਚਾਰ ਗੋਸ਼ਟੀ ਕੀਤੀ ਗਈ। ਇਸ ਮੌਕੇ ਸ. ਓਬਰਾਏ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਪ੍ਰਧਾਨਗੀ ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ (ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ) ਵੱਲੋਂ ਕੀਤੀ ਗਈ। ਸੁਖਦੀਪ ਸਿੰਘ ਸਿੱਧੂ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਡਾ. ਸਰਬਜਿੰਦਰ ਸਿੰਘ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।
        ਕਿਤਾਬ ਦੇ ਰਚੇਤਾ ਤੇ ਨਾਮਵਰ ਅਰਥ ਸ਼ਾਸਤਰੀ ਡਾ. ਸਰਬਜੀਤ ਸਿੰਘ ਛੀਨਾ ਨੇ ਦੱਸਿਆ ਕਿ ਇਹ ਕਿਤਾਬ ਅੰਗ੍ਰੇਜ਼ੀ ਵਿੱਚ ਵੀ ਛਪਵਾਈ ਹੈ ਤਾਂ ਕਿ ਤਕਰੀਬਨ 200 ਦੇਸ਼ਾਂ ਦੇ ਲੋਕ ਇਸ ਨੂੰ ਪੜ੍ਹ ਸਕਣ ਅਤੇ ਓਬਰਾਏ ਸਾਹਬ ਦੀ ਸ਼ਖਸੀਅਤ ਬਾਰੇ ਜਾਣ ਸਕਣ ਕਿ ਇੱਕ ਇਹੋ ਜਿਹਾ ਪੰਜਾਬੀ ਵੀ ਹੈ ਜਿਸਨੇ ਦੁਨੀਆਂ ਭਰ ਵਿੱਚ ਸਮਾਜ ਸੇਵਾ ਦੇ ਖੇਤਰ ‘ਚ ਹੈਰਾਨੀਜਨਕ ਕੰਮ ਕੀਤੇ ਹਨ।
ਇਸ ਮੌਕੇ ਡਾ. ਮਨਮੋਹਨ ਨੇ ਡਾ. ਛੀਨਾ ਦੀ ਤਾਰੀਫ਼ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਹ ਕਿਤਾਬ ਪੜ੍ਹੀ ਹੈ। ਇਸ ਦੀ ਸ਼ਬਦਾਵਲੀ ਬਹੁਤ ਪਿਆਰੀ ਹੈ। ਜਿਸ ਨਾਲ਼ ਪਾਠਕਾਂ ਨੂੰ ਪ੍ਰੇਰਣਾ ਮਿਲੇਗੀ।
ਇਸ ਮੌਕੇ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਇਸ ਕਿਤਾਬ ਵਿੱਚ ਲੇਖਕ ਨੇ ਬਾਕਮਾਲ ਅੰਕੜੇ ਪੇਸ਼ ਕੀਤੇ ਗਏ ਹਨ। ਸ. ਓਬਰਾਏ ਦੇ ਜੀਵਨ ਦੀ ਉਹ ਘਟਨਾ ਜਦੋਂ ਉਨ੍ਹਾਂ 17 ਕੈਦੀਆਂ ਨੂੰ ਫਾਂਸੀ ਦੀ ਸਜ਼ਾ ਤੋਂ ਛੁਡਾ ਕੇ ਆਪਣੇ ਜੀਵਨ ਨੂੰ ਸਮਾਜਸੇਵੀ ਖੇਤਰਾਂ ਵਿੱਚ ਲਿਆਂਦਾ। ਉਸ ਸਮੁੱਚੇ ਸਫ਼ਰ ਨੂੰ ਇਸ ਕਿਤਾਬ ਵਿੱਚ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।
        ਡਾ. ਕਰਮਜੀਤ ਸਿੰਘ ਨੇ ਲੇਖਕ ਦੀ ਸ਼ੈਲੀ ਦੀ ਸਿਫ਼ਤ ਕਰਦਿਆਂ ਕਿਹਾ ਕਿ ਜਦੋਂ ਅਸੀਂ ਇਸ ਕਿਤਾਬ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਅਜਿਹਾ ਜਾਪਦਾ ਹੈ ਕਿ ਘਟਨਾਵਾਂ ਸਾਡੇ ਸਾਹਮਣੇ ਹੀ ਵਾਪਰ ਰਹੀਆਂ ਹਨ।
        ਇਸ ਮੌਕੇ ਰਿਟਾ. ਜੱਜ ਪੰਜਾਬ ਤੇ ਹਰਿਆਣਾ ਐਮ.ਐਮ. ਐਸ. ਬੇਦੀ, ਵਿਵੇਕ ਸਦਨ ਦੇ ਮੁਖੀ ਡਾ. ਭੁਪਿੰਦਰ ਕੌਰ, ਜੱਸਾ ਸਿੰਘ ਸੰਧੂ, ਡਾ.ਅਟਵਾਲ, ਜੇ.ਕੇ ਜੱਗੀ ਜਿਲਾ ਪ੍ਰਧਾਨ ਰੋਪੜ, ਸੁਖਜਿੰਦਰ ਸਿੰਘ ਹੇਅਰ, ਮਨਪ੍ਰੀਤ ਸਿੰਘ ਸੰਧੂ, ਸ਼ਿਸ਼ਪਾਲ ਸਿੰਘ ਲਾਡੀ, ਜਗਦੇਵ ਸਿੰਘ ਛੀਨਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਹੈਪੇਟਾਈਟਸ ਰੋਗ ਪਤ੍ਰੀ ਭਾਰਤੀ ਲੋਕਾ ਵਿਚ ਜਾਗਰੂਤਾ ਦੀ ਘਾਟ
Next articleਤਰਕਸ਼ੀਲ ਆਗੂ ਜਸਵੀਰ ਮੋਰੋਂ ਵਲੋਂ ਸਰੀਰ ਦਾਨ ਕਰਕੇ ਵਿਸ਼ਵ ਅੰਗ ਦਾਨ ਦਿਵਸ ਮਨਾਇਆ