ਦਲਿਤ ਸਮਾਜ ਦੇ ਬੱਚਿਆਂ ਨੂੰ ਸਿੱਖਿਅਤ ਅਤੇ ਉਨ੍ਹਾਂ ਦੇ ਪੱਛੜੇਪਨ ਦੂਰ ਕਰਨ ਦੇ ਵਿਸੇ਼ ਤੇ ਵਿਚਾਰ ਵਟਾਂਦਰਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਸੋਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਦੇ ਗ੍ਰਹਿ ਵਿਖੇ ਮੀਟਿੰਗ ਜਿਸ ਦੀ ਪ੍ਰਧਾਨਗੀ ਐਸ ਸੀ/ਐਸਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਸਾਬਕਾ ਜੋਨਲ ਪ੍ਰਧਾਨ ਅਤੇ ਲਾਰਡ ਬੁੱਧਾ ਐਜੂਕੇਸ਼ਨ ਸੁਸਾਇਟੀ ਰਜਿ. ਪੀਪਲ ਨਗਲਾ ਅਲੀਗੜ ਯੂਪੀ ਦੇ ਪ੍ਰਧਾਨ ਸ਼੍ਰੀ ਪੂਰਨ ਸਿੰਘ ਅਤੇ ਸਮਾਜਸੇਵੀ ਐਡਵੋਕੇਟ ਦਲਜੀਤ ਸਿੰਘ ਸਹੋਤਾ ਕਪੂਰਥਲਾ ਨੇ ਸਾਂਝੇ ਤੌਰ ਤੇ ਕੀਤੀ । ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਦਲਿਤ ਸਮਾਜ ਦੇ ਬੱਚਿਆਂ ਨੂੰ ਸਿੱਖਿਅਤ ਅਤੇ ਉਨ੍ਹਾਂ ਦੇ ਪੱਛੜੇਪਨ ਨੂੰ ਕਿਵੇਂ ਦੂਰ ਕੀਤਾ ਜਾਵੇ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ਼੍ਰੀ ਪੂਰਨ ਸਿੰਘ ਨੇ ਕਿਹਾ ਕਿ ਦੇਸ਼ ਨੂੰ ਅਜਾਦ ਹੋਇਆ 77 ਸਾਲ ਬੀਤ ਗਏ ਹਨ ਪ੍ਰੰਤੂ ਦਲਿਤ ਸਮਾਜ ਦੇ ਲੋਕ ਹਜਾਰਾਂ ਸਾਲਾਂ ਤੋਂ ਮੰਦਹਾਲੀ ਦਾ ਜੀਵਨ ਗੁਜਾਰ ਰਹੇ ਹਨ । ਉਨ੍ਹਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਸਮੇਂ ਸਮੇਂ ਤੇ ਬਣੀਆਂ ਕੇਂਦਰ ਸਰਕਾਰਾਂ ਤੇ ਸੂਬਾ ਸਰਕਾਰਾਂ ਜਿੰਮੇਵਾਰ ਹਨ। ਕਿਸੇ ਵੀ ਸਮਾਜ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਸਿੱਖਿਆ ਹੀ ਸਭ ਤੋਂ ਵੱਡਾ ਹਥਿਆਰ ਹੈ । ਬਾਬਾ ਸਾਹਿਬ ਅੰਬੇਡਕਰ ਦੇ ਤਿੰਨ ਮੂਲ ਮੰਤਰ ਸਿੱਖਿਅਤ ਹੋਵੋ, ਸੰਘਰਸ਼ ਕਰੋ ਅਤੇ ਸੰਗਠਿਤ ਰਹੋ ਦੇ ਅਧਾਰ ਤੇ ਦਲਿਤ ਸਮਾਜ ਦੇ ਚੰਦ ਲੋਕ ਪੜ੍ਹ ਲਿਖ ਕੇ ਤਰੱਕੀ ਕੀਤੀ ਹੈ ਬੁਹਤੇ ਲੋਕ ਅੱਜ ਵੀ ਜਾਗਰੂਕਤਾ ਦੀ ਘਾਟ ਅਤੇ ਦਿਨੋਂ ਦਿਨ ਮਹਿੰਗੀ ਹੁੰਦੀ ਜਾ ਰਹੀ ਉੱਚ ਸਿੱਖਿਆ ਤੋਂ ਵੰਚਿਤ ਹਨ । ਦੇਸ਼ ਵਿੱਚ ਸਿੱਖਿਆ ਦਾ ਧੰਦਾ ਵੱਧ ਫੁੱਲ ਰਿਹਾ ਹੈ ਅਤੇ ਸਰਕਾਰੀ ਸੰਸਥਾਵਾਂ ਨੂੰ ਨਿੱਜੀਕਰਨ ਦੀ ਭੱਠੀ ਵਿੱਚ ਝੋਕਿਆ ਜਾ ਰਿਹਾ ਹੈ । ਭਾਰਤੀ ਸੰਵਿਧਾਨ ਨੂੰ ਲਾਗੂ ਹੋਇਆ 74 ਸਾਲ ਹੋ ਗਏ ਹਨ ਪਰ ਸਰਕਾਰ 14 ਸਾਲ ਤੱਕ ਹਰੇਕ ਬੱਚੇ ਨੂੰ ਮੁਫ਼ਤ ਅਤੇ ਲਾਜਮੀ ਸਿੱਖਿਆ ਦੇਣ ਵਿੱਚ ਨਾਕਾਮ ਸਾਬਿਤ ਹੋਈ ਹੈ | ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਬੁੱਧੀਜੀਵੀ, ਚਿੰਤਕਾਂ ਦਾਨੀ ਸੱਜਣਾਂ ਅਤੇ ਸਮਾਜਸੇਵੀ ਸੰਗਠਨਾਂ ਨੂੰ ਅੱਗੇ ਆਉਣਾ ਪਵੇਗਾ । ਸ਼੍ਰੀ ਪੂਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਸੋਸਾਇਟੀ ਵੱਲੋਂ ਸਿੱਖਿਆ ਪ੍ਰਤੀ ਕੀਤੇ ਜਾ ਰਹੇ ਉਪਰਾਲਿਆਂ ਨੂੰ ਮੱਦੇਨਜਰ ਰੱਖਦੇ ਹੋਏ 11000/- ਰੁਪਏ ਦਾ ਆਰਥਿਕ ਸਹਿਯੋਗ ਕੀਤਾ ।
ਇਸ ਮੌਕੇ ‘ਤੇ ਐਡਵੋਕੇਟ ਦਲਜੀਤ ਸਿੰਘ ਸਹੋਤਾ ਨੇ ਚਿੰਤਾਂ ਜ਼ਾਹਿਰ ਕਰਦੇ ਹੋਏ ਅਨਪੜ੍ਹਤਾ ਦੇ ਕਾਰਣ ਲੋਕ ਨਸਿਆਂ ਦੀ ਦਲ ਦਲ ਵਿੱਚ ਡੁੱਬਦੇ ਜਾ ਰਹੇ ਹਨ । ਸਰਕਾਰਾਂ ਦੀਆਂ ਘਟੀਆਂ ਨੀਤੀਆਂ ਦੇ ਕਾਰਣ ਪੜ੍ਹੇ ਲਿਖੇ ਬੱਚੇ ਬੇਰੁਜਗਾਰੀ ਦਾ ਸੰਤਾਪ ਹੰਢਾ ਰਹੇ ਹਨ ਤੇ ਨਸ਼ਿਆਂ ਦੇ ਆਦਿ ਹੋ ਰਹੇ ਹਨ । ਸਾਧਨ ਸੰਪਨ ਲੋਕ ਬੇਹਤਰ ਭਵਿੱਖ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਨੂੰ ਭੇਜ ਰਹੇ ਹਨ । ਸਰਕਾਰ ਬਜਟ ਵਿੱਚ ਸਿੱਖਿਆ ਤੇ ਕੀਤੇ ਜਾਣ ਵਾਲੇ ਖਰਚ ਵਿੱਚ ਕਟੌਤੀ ਕਰੀ ਜਾ ਰਹੀ ਹੈ। ਜੇਕਰ ਸਮੇਂ ਰਹਿੰਦੇ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਸਿੱਖਿਆ ਪ੍ਰਤੀ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਠੋਸ ਨੀਤੀ ਨਾ ਬਣਾਈ ਤਾਂ ਦੇਸ਼ ਦੀ ਚਿੰਤਾਜਨਕ ਸਥਿਤੀ ਲਈ ਅਸੀਂ ਸਾਰੇ ਜਿੰਮੇਵਾਰ ਹੋਵਾਂਗੇ । ਅੰਤ ਵਿੱਚ ਸ਼੍ਰੀ ਸਹੋਤਾ ਨੇ ਕਿਹਾ ਕਿ ਪੜ੍ਹੇ ਲਿਖੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਜਨ ਜਨ ਤੱਕ ਜਾਗਰੂਕਤਾ ਫੈਲਾਉਣ ਲਈ ਉਪਰਾਲੇ ਕਰਨ ।
ਸੋਸਾਇਟੀ ਦੇ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ ਅਤੇ ਚਿੰਤਕ ਨਿਰਵੈਰ ਸਿੰਘ ਨੇ ਕਿਹਾ ਕਿ ਸਾਨੂੰ ਉਨ੍ਹਾਂ ਬੱਚਿਆਂ ਦੇ ਮਾਂ ਬਾਪ ਤੱਕ ਪਹੁੰਚ ਕਰਨੀ ਚਾਹੀਦੀ ਹੈ ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੀ ਬਜਾਏ ਛੋਟੀ ਮੋਟੀ ਮਜਦੂਰੀ ਲਈ ਕਾਰਖਾਨਿਆਂ, ਹੋਟਲਾਂ ਅਤੇ ਖੇਤਾਂ ਵਿੱਚ ਭੇਜਦੇ ਹਨ । ਉਨ੍ਹਾਂ ਨੂੰ ਪੜ੍ਹਾਈ ਦੀ ਅਹਿਮੀਅਤ ਬਾਰੇ ਸਮਝਾਉਣਾ ਚਾਹੀਦਾ ਹੈ ਤਾਂ ਕਿ ਉਹ ਆਪਨੇ ਬੱਚਿਆਂ ਨੂੰ ਸਕੂਲ ਭੇਜਣ ।
ਮੀਟਿੰਗ ਵਿੱਚ ਮੀਤ ਪ੍ਰਧਾਨ ਨਿਰਮਲ ਸਿੰਘ, ਪੂਰਨ ਚੰਦ, ਧਰਮਵੀਰ ਅੰਬੇਡਕਰੀ, ਝਲਮਣ ਸਿੰਘ, ਕਰਨੈਲ ਸਿੰਘ ਬੇਲਾ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਰਜਿ. ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਸਾਬਕਾ ਪ੍ਰਧਾਨ ਕ੍ਰਿਸ਼ਨ ਸਿੰਘ, ਜਵਾਹਰ ਲਾਲ ਐਸਐਸਈ, ਕ੍ਰਿਸ਼ਨਾ ਕੁਮਾਰ ਐਸਐਸਈ, ਮੈਡਮ ਰੀਟਾ ਰਾਣੀ, ਬੇਟੀ ਪ੍ਰਗਿਯਾ ਅਤੇ ਡਾ. ਸ਼ਿਰਾਂਸ਼ੀ ਆਦਿ ਸ਼ਾਮਿਲ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly