ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੋਸਾਇਟੀ ਰਜਿ. ਅਤੇ ਓ ਬੀ ਸੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਰੇਲ ਕੋਚ ਫੈਕਟਰੀ, ਕਪੂਰਥਲਾ ਵਲ੍ਹੋਂ ਸਾਂਝੇ ਤੌਰ ਤੇ ਮਹਾਨ ਸਮਾਜ ਸੁਧਾਰਕ, ਕੁਸ਼ਲ ਰਾਜਨੀਤਕ ਅਤੇ ਵਿਗਿਆਨਕ ਸੋਚ ਦੇ ਧਾਰਣੀ ਪੈਰੀਆਰ ਈ ਵੀ ਰਾਮਾਸਵਾਮੀ ਨਾਇਕਰ ਜੀ ਦਾ 145 ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਰੇਲ ਕੋਚ ਫੈਕਟਰੀ ਦੇ ਵਰਕਰ ਕਲੱਬ ਵਿਖੇ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਜਸਵੰਤ ਰਾਏ ਜਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ,ਬਲਦੇਵ ਸਿੰਘ ਲੈਕਚਰਾਰ, ਕ੍ਰਿਸ਼ਨ ਲਾਲ ਜੱਸਲ ਪ੍ਰਧਾਨ ਅੰਬੇਡਕਰ ਸੋਸਾਇਟੀ, ਅਰਵਿੰਦ ਪ੍ਰਸਾਦ ਪ੍ਰਧਾਨ ਓ ਬੀ ਸੀ ਐਸੋਸ਼ੀਏਸ਼ਨ ਨੇ ਸਾਂਝੇ ਤੌਰ ਤੇ ਕੀਤੀ । ਮੰਚ ਸੰਚਾਲਨ ਦੀ ਭੂਮਿਕਾ ਧਰਮ ਪਾਲ ਪੈਂਥਰ ਨੇ ਨਿਭਾਉਂਦੇ ਹੋਏ ਕਾਰਵਾਈ ਨੂੰ ਅੱਗੇ ਵਧਾਇਆ । ਪ੍ਰਧਾਨਗੀ ਮੰਡਲ ਨੇ ਪੇਰੀਆਰ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੀ ਤਸਵੀਰ ਨੂੰ ਫੁੱਲ ਅਰਪਿਤ ਕੀਤੇ । ਇਸ ਸ਼ੁੱਭ ਮੌਕੇ ਤੇ ਡਾਕਟਰ ਜਸਵੰਤ ਰਾਏ ਨੇ ਪੈਰੀਆਰ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੈਰੀਆਰ ਉੱਚ ਆਦਰਸ਼ਵਾਦੀ ਵਿਚਾਰਧਾਰਕ ਆਗੂ, ਸਮਾਜਸੇਵਕ ਸਨ। ਉਹ ਬਹੁਤ ਹੀ ਨਿਡਰ ਅਤੇ ਅਗਾਂਹਵਧੂ ਸੋਚ ਦੇ ਮਲਿਕ ਸਨ, ਉਨ੍ਹਾਂ ਨੂੰ ਏਸ਼ੀਆ ਦਾ ਸੁਕਰਾਤ ਵੀ ਕਿਹਾ ਜਾਂਦਾ ਹੈ। ਉਹ ਹਮੇਸ਼ਾਂ ਲੋਕਾਂ ਨੂੰ ਸਿੱਖਿਅਤ ਹੋ ਕੇ ਵਿਗਿਆਨਕ ਢੰਗ ਨਾਲ ਜਿਊਣ ਦੀ ਪ੍ਰੇਰਣਾ ਦਿੰਦੇ ਸਨ । ਉਨ੍ਹਾਂ ਨੇ ਕਰਮਕਾਂਡ, ਮੂਰਤੀ ਪੂਜਾ, ਅੰਧਵਿਸ਼ਵਾਸ਼ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ । ਪੈਰੀਆਰ ਦੇ ਵਿਚਾਰਾਂ ਦਾ ਅੱਜ ਵੀ ਐਨਾ ਅਸਰ ਹੈ ਕਿ ਤਾਮਿਲਨਾਡੂ ਰਾਜ ਵਿੱਚ ਜਾਤੀਵਾਦੀ ਅਤੇ ਧਰਮ ਦੇ ਅਧਾਰ ਤੇ ਰਾਜਨੀਤੀ ਕਰਨ ਵਾਲਿਆਂ ਦੇ ਪੈਰ ਨਹੀਂ ਲੱਗ ਰਹੇ । ਉਨ੍ਹਾਂ ਨੇ ਆਤਮ ਸਨਮਾਨ ਦੀ ਮੂਵਮੈਂਟ, ਅੰਤਰ ਜਾਤੀ ਅਤੇ ਅੰਤਰ ਧਰਮ ਰੋਟੀ ਬੇਟੀ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕੀਤਾ । ਅੰਤ ਵਿੱਚ ਡਾ. ਰਾਏ ਨੇ ਕਿਹਾ ਕਿ ਸਾਨੂੰ ਪੈਰੀਆਰ ਦੀਆਂ ਸਿਖਿਆਵਾਂ ’ਤੇ ਚੱਲ ਕੇ ਸਮਾਜ ਦੀ ਬੇਹਤਰੀ ਅਤੇ ਬੱਚਿਆਂ ਨੂੰ ਸਿੱਖਿਅਤ ਲਈ ਕੰਮ ਕਰਨਾ ਚਾਹੀਦਾ ਹੈ । ਇਨ੍ਹਾਂ ਤੋਂ ਇਲਾਵਾ ਬਾਮਸੇਫ਼ ਦੇ ਰਾਸ਼ਟਰੀ ਪ੍ਰਧਾਨ ਅਤਰਵੀਰ ਸਿੰਘ, ਓ ਬੀ ਸੀ ਐਸੋਸ਼ੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸਾਦ ਸਾਹਿਤਕਾਰ ਆਰ. ਕੇ. ਪਾਲ, ਸਾਬਕਾ ਪ੍ਰਧਾਨ ਧਨੀ ਪ੍ਰਸ਼ਾਦ, ਉਮਾ ਸ਼ੰਕਰ ਸਿੰਘ, ਆਲ ਇੰਡੀਆ ਐਸ ਸੀ ਐਸ ਟੀ ਰੇਲਵੇ ਕਰਮਚਾਰੀ ਐਸੋਸ਼ੀਏਸ਼ਨ ਦੇ ਪ੍ਰਧਾਨ ਜੀਤ ਸਿੰਘ, ਜੋਨਲ ਸਕੱਤਰ ਸੋਹਣ ਬੈਠਾ, ਨਾਰੀ ਸ਼ਕਤੀ ਸੰਗਠਨ ਦੀ ਪ੍ਰਧਾਨ ਕਮਲਾਵਤੀ, ਜਨਰਲ ਸਕੱਤਰ ਮੈਡਮ ਕਾਬਿਆ, ਬੁੱਧੀਜੀਵੀ ਨਿਰਵੈਰ ਸਿੰਘ ਅਤੇ ਪ੍ਰਮੋਦ ਸਿੰਘ ਆਦਿ ਨੇ ਵੀ ਪੈਰੀਆਰ ਦੇ ਜੀਵਨ ਸੰਘਰਸ਼ ’ਤੇ ਚਾਨਣਾ ਪਾਇਆ । ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਨੇ ਸਮਾਗਮ ਵਿੱਚ ਤਨ-ਮਨ-ਧਨ ਨਾਲ ਸਹਿਯੋਗ ਕਰਨ ਵਾਲਿਆਂ ਸਾਥੀਆਂ ਅਤੇ ਭੈਣਾਂ ਦਾ ਧੰਨਵਾਦ ਕੀਤਾ । ਓ ਬੀ ਸੀ ਐਸੋਸੀਏਸ਼ਨ ਅਤੇ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੋਸਾਇਟੀ ਵੱਲੋਂ ਡਾ. ਜਸਵੰਤ ਰਾਏ, ਲੈਕਚਰਾਰ ਬਲਦੇਵ ਸਿੰਘ ਨੂੰ ਸਨਮਾਨ ਚਿੰਨ੍ਹ, ਲੋਈ ਅਤੇ ਮਿਸ਼ਨਰੀ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ । ਸਮਾਗਮ ਨੂੰ ਸਫਲ ਬਣਾਉਣ ਲਈ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਮੀਤ ਪ੍ਰਧਾਨ ਨਿਰਮਲ ਸਿੰਘ, ਧਰਮਵੀਰ ਅੰਬੇਡਕਰੀ, ਬਾਮਸੇਫ ਦੇ ਕੰਨਵੀਨਾਰ ਕਸ਼ਮੀਰ ਸਿੰਘ, ਦੇਸ ਰਾਜ, ਪੂਰਨ ਚੰਦ ਬੋਧ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਸਾਬਕਾ ਜਨਰਲ ਸਕੱਤਰ ਝਲਮਣ ਸਿੰਘ, ਕਾਨੂੰਨੀ ਸਲਹਾਕਾਰ ਰਣਜੀਤ ਸਿੰਘ, ਭਾਰਤੀ ਬੋਧ ਮਹਾਸਭਾ ਦੇ ਜਨਰਲ ਸਕੱਤਰ ਸਰੇਸ਼ ਚੰਦਰ ਬੋਧ, ਸੁਮਨ ਕੁਮਾਰ, ਭੁਪਿੰਦਰ ਕੁਮਾਰ, ਅਤੁਲ ਕੁਮਾਰ, ਸੰਜੇ ਕੁਮਾਰ, ਦਿਨੇਸ਼ ਕੁਮਾਰ, ਆਰ ਕੇ ਪ੍ਰਜਾਪਤੀ, ਹੋਸ਼ਿਆਰ ਸਿੰਘ, ਅਸ਼ੋਕ ਭਾਰਤੀ, ਗੁਰਮੁੱਖ ਸਿੰਘ, ਮੁਕੇਸ਼ ਕੁਮਾਰ ਮੀਨਾ, ਰਮਿੰਦਰ ਕੁਮਾਰ, ਆਰ ਸੀ ਮੀਨਾ, ਕਰਨੈਲ ਸਿੰਘ ਬੇਲਾ, ਸੋਨੂੰ ਖੁਸ਼ ਆਰੀਆਂਵਲ, ਮੈਡਮ ਬਿਬਿਆਨਾ ਏਕਾ, ਮੀਨਾਕਸ਼ੀ, ਸੰਜੀਤਾ, ਕਿਰਨ, ਬੀਬਾਹ, ਲਖਣ ਪਾਹਣ, ਸ਼ਿਵ ਸੁਲਤਾਨਪੁਰੀ, ਪਰਮਜੀਤ ਪਾਲ, ਰੰਗਕਰਮੀ ਕਸ਼ਮੀਰ ਬਜਰੌਰ, ਪ੍ਰਨੀਸ਼ ਕੁਮਾਰ, ਕੁਲਵਿੰਦਰ ਸਿੰਘ ਸੀਬੀਆ, ਜਸਪਾਲ ਸਿੰਘ ਚੋਹਾਨ ਅਤੇ ਬ੍ਰਹਮਦਾਸ ਆਦਿ ਨੇ ਅਹਿਮ ਭੂਮਿਕਾ ਨਿਭਾਈ ।