ਪਿੰਡ ਖਹਿਰਾ ਵਿਖੇ ਡਾ ਬੀ ਆਰ ਅੰਬੇਡਕਰ ਲਾਇਬ੍ਰੇਰੀ ਦਾ ਉਦਘਾਟਨ

ਪਿੰਡ ਖਹਿਰਾ ਵਿਖੇ ਡਾ ਬੀ ਆਰ ਅੰਬੇਡਕਰ ਲਾਇਬ੍ਰੇਰੀ ਦਾ ਉਦਘਾਟਨ

(ਸਮਾਜ ਵੀਕਲੀ)

ਫਿਲੌਰ, ਅੱਪਰਾ (ਜੱਸੀ)- ਨਜਦੀਕੀ ਪਿੰਡ ਖਹਿਰਾ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਪਿੰਡ ਖੈਰਾ ਵਿਖੇ ਚੱਲ ਰਹੇ ਕੰਪਿਊਟਰ ਪਿਸੈਂਟਰ ਵਿੱਚ ਡਾਕਟਰ ਅੰਬੇਡਕਰ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਬਹੁਜਨ ਸਮਾਜ ਸੇਵਕ ਮਾਨਯੋਗ ਅਮਰਜੀਤ ਬੰਗੜ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ, ਉਨਾਂ ਲਾਇਬ੍ਰੇਰੀ ਨਾਲ ਸੰਬਧਤ ਸਾਰੀਆਂ ਕਿਤਾਬਾਂ, ਇੱਕ ਅਲਮਾਰੀ, ਸਬੰਧਿਤ ਫੋਟੋਆ ਅਤੇ 10 ਹਜ਼ਾਰ ਰੁਪਏ ਭੇਂਟ ਕੀਤੇ। ਇਸ ਦੌਰਾਨ ਬੱਚਿਆ ਨੂੰ ਮੁਫ਼ਤ ਕੋਚਿੰਗ ਦੇ ਰਹੇ ਮੈਡਮ ਤਮੰਨਾ ਜੀ ਨੂੰ ਉਨਾਂ ਦੁਆਰਾ ਭੇਜੀ ਜੋ ਕਿ ਵਿਗਿਆਨ ਨਾਲ ਸਬੰਧਤ ਕਿਤਾਬ ਹੈ, ਦੇ ਕੇ ਸਨਮਾਨਤ ਕੀਤਾ।

ਇਹਨਾ ਤੋ ਇਲਾਵਾ ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ ਹਲਕਾ ਫਿਲੌਰ, ਮਾਨਯੋਗ ਮਦਨ ਲਾਲ ਸਰੋਆ ਯੂ,ਕੇ, ਮਾਨਯੋਗ ਅਵਤਾਰ ਸਿੰਘ ਘੋਲਾ ਯੂਕੇ, ਮਾਨਯੋਗ ਬਿੱਟੂ ਬਲੈਤਿਆ ਯੂ, ਐੱਸ, ਏ, ਮਾਨਯੋਗ ਗੋਲਡੀ ਸੰਧੂ ਜੀ ਨੇ ਵੀ ਲਾਇਬ੍ਰੇਰੀ ਲਈ ਬਹੁਤ ਯੋਗਦਾਨ ਕੀਤਾ ਹੈ ਤੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਇਸ ਮੌਕੇ ਇੰਜ ਵਿਸ਼ਾਲ ਖੈਰਾ ਲਾਇਬ੍ਰੇਰੀ ਸੈਂਟਰ/ਪ੍ਰਬੰਧਕ, ਹਰਬੰਸ ਲਾਲ ਸਰਪੰਚ, ਜਰਨੈਲ ਰਾਮ ਮੰਗਾ, ਗੁਰਨਾਮ ਚੰਦ ਜੀ, ਪਰਮਜੀਤ ਪੰਚ ਸਾਬਕਾ, ਹਰਬੰਸ ਲਾਲ ਬੱਗਾ, ਮੈਡਮ ਬਲਬੀਰ ਕੌਰ ਆਂਗਨਵਾੜੀ ਵਰਕਰ, ਸਿਮਰਨ ਕਲਸੀ, ਸੌਰਵ ਕਲਸੀ ਰਕੇਸ਼ ਕੁਮਾਰ, ਅਕਾਸ਼ ਚੰਦੜ, ਗੌਤਮ ਬੌਧ, ਆਦਿ ਮੌਕੇ ਤੇ ਮੌਜੂਦ ਸਨ।

Previous articleF-16 training centre for Ukrainian pilots opens in Romania
Next articleBook on Ambedkar Launched by MP Sushil Rinku