ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਹੁਣ ਤੱਕ ਪਾਵਰ ਲਿਫਟਿੰਗ ਤੇ ਬੈੱਚ ਪ੍ਰੈੱਸ ਚੈਂਪੀਅਨਸ਼ਿਪ ‘ਚ ਕਈ ਗੋਲਡ ਮੈਡਲ ਜਿੱਤ ਕੇ ਅੱਪਰਾ ਇਲਾਕੇ ਦਾ ਨਾਂ ਰੌਸ਼ਨ ਕਰਨ ਵਾਲੇ ਕਰੀਬੀ ਪਿੰਡ ਛੋਕਰਾਂ ਦੇ ਪਾਵਰ ਲਿਫਟਰ ਕ੍ਰਿਸ਼ਨ ਰਾਮ ਨੂੰ ਡਾ. ਬੀ. ਆਰ . ਅੰਬੇਡਕਰ ਐਜੂਕੇਸ਼ਨਲ ਵੈੱਲਫੇਅਰ ਸੋਸਾਇਟੀ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸਮੂਹ ਮੋਹਤਬਰਾਂ ਨੇ ਕਿਹਾ ਕਿ ਪਾਵਰ ਲਿਫਟਰ ਕ੍ਰਿਸ਼ਨ ਰਾਮ ਨੇ ਇੱਕ ਸਧਾਰਨ ਪਰਿਵਾਰ ‘ਚ ਉੱਠ ਕੇ ਆਪਣੀ ਮਿਹਨਤ ਨਾਲ ਨਾਂ ਕਮਾਇਆ ਹੈ | ਇਸ ਮੌਕੇ ਸ੍ਰੀ ਲਹਿੰਬਰ ਰਾਮ ਕਲੇਰ, ਗੁਰਮੀਤ ਸਿੰਘ ਰਿਟਾਇਰਡ ਪੀ. ਟੀ ਮਾਸਟਰ, ਰਿਟਾਇਰਡ ਮਾਸਟਰ ਜੋਗ ਰਾਜ ਅੱਪਰਾ, ਡਾ. ਸੋਮਨਾਥ ਪੰਚ, ਤਿਲਕ ਰਾਜ ਅੱਪਰਾ, ਕਮਲ ਕੁਮਾਰ ਚੱਕ ਸਾਹਬੂ, ਸ ਹਰਜਿੰਦਰ ਸਿੰਘ, ਵਿਨੈ ਕੁਮਾਰ ਬੰਗੜ, ਸੁਰਿੰਦਰ ਕਲੇਰ, ਰਮਨ ਕੁਮਾਰ, ਗੁਰਪ੍ਰੀਤ ਸਿੰਘ ਸਹੋਤਾ ਆਦਿ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly