ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਆਲ ਇੰਡੀਆ ਐਸ. ਸੀ. ਐਸ. ਟੀ. ਐਸੋਸੀਏਸ਼ਨ ਆਰ. ਸੀ. ਐਫ. ਵਲੋਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੇ 132ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਚੇਤਨਾ ਕੱਢਿਆ ਗਿਆ, ਜੋ ਕਿ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਚੌਂਕ ਰੇਲ ਕੋਚ ਫ਼ੈਕਟਰੀ ਤੋਂ ਸ਼ੁਰੂ ਹੋ ਕੇ ਆਰ. ਸੀ. ਐਫ. ਦੀਆਂ ਵੱਖ-ਵੱਖ ਕਲੋਨੀਆਂ ‘ਚੋਂ ਹੁੰਦਾ ਹੋਇਆ ਵਾਪਸ ਡਾ. ਅੰਬੇਡਕਰ ਚੌਂਕ ਵਿਖੇ ਆ ਕੇ ਸਮਾਪਤ ਹੋਇਆ। ਇਸ ਚੇਤਨਾ ਮਾਰਚ ਦਾ ਵੱਖ-ਵੱਖ ਕਲੋਨੀਆਂ ਵਿਚ ਜਿੱਥੇ ਬਾਬਾ ਸਾਹਿਬ ਦੇ ਪੈਰੋਕਾਰਾਂ ਵਲੋਂ ਪੂਰੇ ਜੋਸ਼ੋ ਖਰੋਸ਼ ਨਾਲ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ ਗਿਆ । ਉੱਥੇ ਇਸ ਚੇਤਨਾ ਮਾਰਚ ਵਿਚ ਸ਼ਾਮਿਲ ਵੱਡੀ ਗਿਣਤੀ ਸ਼ਾਮਿਲ ਬਾਬਾ ਸਾਹਿਬ ਦੇ ਪੈਰੋਕਾਰਾਂ ਲਈ ਛੱਕਣ ਲਈ ਅਤੇ ਪੀਣ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ।
ਇਸ ਚੇਤਨਾ ਮਾਰਚ ਦੀ ਅਗਵਾਈ ਕਰਦਿਆਂ ਐਸ. ਸੀ. ਐਸ. ਟੀ. ਐਸੋਸੀਏਸ਼ਨ ਆਰ. ਸੀ. ਐਫ. ਦੇ ਪ੍ਰਧਾਨ ਜੀਤ ਸਿੰਘ, ਜਨਰਲ ਸਕੱਤਰ ਸੋਹਨ ਬੈਠਾ, ਕਨੂੰਨੀ ਸਲਾਹਕਾਰ ਰਣਜੀਤ ਸਿੰਘ, ਜੋਨਲ ਵਰਕਿੰਗ ਪ੍ਰਧਾਨ ਮੁਕੇਸ਼ ਕੁਮਾਰ, ਕੈਸ਼ੀਅਰ ਰਵਿੰਦਰ ਕੁਮਾਰ, ਸਹਾਇਕ ਸਕੱਤਰ ਰਾਜੇਸ਼ ਕੁਮਾਰ, ਅਡੀਟਰ ਦੇਸ ਰਾਜ, ਸੰਧੂਰਾ ਸਿੰਘ, ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਸਾਬਕਾ ਪ੍ਰਧਾਨ ਕ੍ਰਿਸ਼ਨ ਸਿੰਘ, ਅਡੀਟਰ ਪ੍ਰਨੀਸ਼ ਕੁਮਾਰ, ਓ. ਬੀ. ਸੀ. ਦੇ ਪ੍ਰਧਾਨ ਉਮਾ ਸ਼ੰਕਰ ਸਿੰਘ, ਜਨਰਲ ਸਕੱਤਰ ਅਸ਼ੋਕ ਕੁਮਾਰ, ਵਰਕਿੰਗ ਪ੍ਰਧਾਨ ਅਰਵਿੰਦ ਕੁਮਾਰ, ਇੰਜੀਨੀਅਰ ਜਸਵੰਤ ਰਾਏ ਬਾਮਸੇਫ ਦੇ ਸੂਬਾ ਪ੍ਰਧਾਨ, ਸਹਾਇਕ ਡਾਇਰੈਕਟਰ ਐਮ. ਆਰ. ਸੱਲਣ, ਡਾ. ਸੰਦੀਪ ਮਹਿੰਮੀ ਡਿਪਟੀ ਡਾਇਰੈਕਟਰ ਪੀ. ਟੀ. ਯੂ, ਕਾਮਰੇਡ ਸਰਬਜੀਤ ਸਿੰਘ, ਇੰਜੀਨੀਅਰ ਦਰਸ਼ਨ ਲਾਲ ਪ੍ਰਧਾਨ ਆਈ. ਆਰ. ਟੀ. ਐਸ, ਬਾਬਾ ਜੀਵਨ ਸਿੰਘ ਸੁਸਾਇਟੀ ਦੇ ਸਕੱਤਰ ਅਵਤਾਰ ਸਿੰਘ ਮੌੜ, ਪ੍ਰਧਾਨ ਹਰਵਿੰਦਰ ਸਿੰਘ ਖਹਿਰਾ, ਜਸਪਾਲ ਸਿੰਘ ਚੌਹਾਨ, ਸਤਨਾਮ ਸਿੰਘ ਬਠਿੰਡਾ, ਮੇਜਰ ਸਿੰਘ ਪਟਿਆਲਾ, ਅਭਿਸ਼ੇਕ ਸਿੰਘ, ਨਾਰੀ ਸ਼ਕਤੀ ਸੰਗਠਨ ਦੀ ਪ੍ਰਧਾਨ ਕਮਲਾਵਤੀ, ਸਕੱਤਰ ਕਾਵੀਆ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੇ ਦੱਬੇ ਕੁਚਲੇ ਲੋਕਾਂ ਨੂੰ ਉਪਰ ਚੁੱਕਣ ਲਈ ਲੰਬਾ ਸਮਾਂ ਸੰਘਰਸ਼ ਕੀਤਾ ਅਤੇ ਦਲਿਤ ਸਮਾਜ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਤਾਂ ਪੱਛੜੇ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮਨਪਸੰਦ ਸਰਕਾਰ ਬਣਾ ਸਕਣ।
ਇਸ ਸੰਘਰਸ਼ ਦੇ ਪ੍ਰਤੀਕ ਚੇਤਨਾ ਮਾਰਚ ਨੂੰ ਸਫਲ ਬਣਾਉਣ ਵਿਚ ਕਰਨ ਸਿੰਘ, ਉਮ ਪ੍ਰਕਾਸ਼ ਮੀਣਾ, ਰਾਮ ਨਿਵਾਸ, ਧਰਮਪਾਲ ਪੈਂਥਰ, ਨਿਰਵੈਰ ਸਿੰਘ, ਲਲਿਤ ਕੁਮਾਰ, ਸ਼ਨੀ ਕੁਮਾਰ, ਧਰਮਵੀਰ, ਸ਼ੁਰੇਸ਼ ਕੁਮਾਰ, ਨੰਦ ਲਾਲ, ਵੈਦ ਪ੍ਰਕਾਸ਼, ਰਾਜ ਕੁਮਾਰ ਮੀਣਾ, ਪੂਰਨ ਸਿੰਘ, ਪੂਰਨ ਚੰਦ, ਬਹੁਜਨ ਸਮਾਜ ਪਾਰਟੀ ਦੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਆਗੂ ਰਾਕੇਸ਼ ਕੁਮਾਰ, ਹਰਿੰਦਰ ਸ਼ੀਤਲ, ਅਸ਼ੋਕ ਗਿੱਲ, ਰਮੇਸ਼ ਕੁਮਾਰ, ਡਾ. ਜਸਵੰਤ ਸਿੰਘ ਅਤੇ ਹੋਰ ਮਿਸ਼ਨਰੀ ਸਾਥੀਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly