ਡਾ . ਬੀ‌ .ਆਰ . ਅੰਬੇਡਕਰ ਸੋਸ਼ਲ ਵੈਲਫ਼ੇਅਰ ਸੁਸਾਇਟੀ ਐਨ. ਆਰ. ਆਈ . ਇਟਲੀ ਵਲੋਂ ਪਰਮਜੀਤ ਸਿੰਘ ਦੁਸਾਂਝ ਨੂੰ ਕੀਤਾ ਸਨਮਾਨਿਤ

ਪਰਮਜੀਤ ਸਿੰਘ ਦੁਸਾਂਝ ਨੂੰ ਸਨਮਾਨਿਤ ਕਰਦੇ ਹੋਏ ਜਸਪਾਲ ਦੁਸਾਂਝ, ਸੁਰਜੀਤ ਰਾਮ, ਬਲਵੀਰ ਰਾਮ, ਸੁਰਿੰਦਰ ਪਾਲ ਕੁੱਕੂ, ਸੂਬਾ ਪ੍ਰਧਾਨ ਰਾਮ ਪ੍ਰਕਾਸ਼ ਟੋਨੀ 
 ਦੁਸਾਂਝ ਕਲਾਂ (ਸਮਾਜ ਵੀਕਲੀ) (ਰਾਮ  ਪ੍ਰਕਾਸ਼ ਟੋਨੀ) ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮਾਤਾ ਕਲਸਾਂ ਦਰਵਾਜ਼ਾ ਅੰਦਰਲੀ ਬੰਸਤੀ ਪਿੰਡ ਦੁਸਾਂਝ ਕਲਾਂ ਵਿਖੇ  ਪਰਮਜੀਤ ਸਿੰਘ ਦੁਸਾਂਝ ਵਲੋਂ ਆਪਣੇ ਬੱਚਿਆਂ ਦੀ ਸੁਖ ਸ਼ਾਂਤੀ ਲਈ ਗੁਰਦੁਆਰਾ ਸਹਿਬ ਵਿਖੇ ਸੁਖਮਨੀ ਸਹਿਬ  ਜੀ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਜਸਪਾਲ ਸਿੰਘ ਦੁਸਾਂਝ ਅਤੇ ਸਾਥੀਆਂ ਵਲੋਂ ਰਸ ਭਿੰਨਾ ਕੀਰਤਨ ਕਰਕੇ ਆਪਣੀ ਹਾਜ਼ਰੀ ਲੁਆਈ। ਇਸ ਸਮੇਂ ਡਾ . ਬੀ . ਆਰ . ਅੰਬੇਡਕਰ ਸੋਸ਼ਲ ਵੈਲਫ਼ੇਅਰ ਸੁਸਾਇਟੀ ਐਨ . ਆਰ. ਆਈਜ਼ ਇਟਲੀ ਅਤੇ  ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮਾਤਾ ਕਲਸਾਂ ਦਰਵਾਜ਼ਾ ਅੰਦਰਲੀ ਬਸਤੀ ਦੀ ਪ੍ਰਬੰਧ ਕਮੇਟੀ ਪਿੰਡ ਦੁਸਾਂਝ ਕਲਾਂ ਵਲੋਂ ਪਰਮਜੀਤ ਸਿੰਘ ਦੁਸਾਂਝ ਨੂੰ ਇਕ‌ ਸਨਮਾਨ ਚਿੰਨ੍ਹ ਅਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।‌ਇਸ ਮੌਕੇ ਪਰਮਜੀਤ ਸਿੰਘ ਦੁਸਾਂਝ ਨੂੰ ਦੋਵੇਂ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਸਮੇਂ ਪ੍ਰਧਾਨ ਪਰਮਜੀਤ ਰਾਮ ਪੱਪੂ, ਸੁਰਜੀਤ ਰਾਮ , ਤਿਲਕ ਰਾਜ ਨੀਟਾ ਦੁਸਾਂਝ, ਬਲਵੀਰ ਰਾਮ, ਜਸਪਾਲ ਦੁਸਾਂਝ, ਸੱਤੂ, ਸੁਰਿੰਦਰ ਪਾਲ ਕੁੱਕੂ , ਸੂਬਾ ਪ੍ਰਧਾਨ ਰਾਮ ਪ੍ਰਕਾਸ਼ ਟੋਨੀ , ਸਤਪਾਲ, ਮੱਖਣ‌ ਸਿੰਘ‌ ਪਾਠੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
ttps://play.google.com/store/apps/details?id=in.yourhost.samajweekly
Previous articleਕੱਲ ਮੈਂ ਫ਼ਤਹਿਗੜ੍ਹ ਸਾਹਿਬ ਗਈ…..!!
Next articleਦਸਮੇਸ਼ ਪਿਤਾ