ਡਾਕਟਰ ਬੀ ਆਰ ਅੰਬੇਡਕਰ ਜੀ ਦੇ ਬੁੱਤ ਦੀ ਭੰਨ ਤੋੜ ਕਰਨ ਵਾਲੇ ਸ਼ਰਾਰਤੀ ਅੰਨਸਰਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਾ ਜਾਵੇ – ਜੀਤ

ਕਪੂਰਥਲਾ,(ਸਮਾਜ ਵੀਕਲੀ)  ( ਕੌੜਾ) – ਆਲ ਇੰਡੀਆ ਅਨੁਸੂਚਿਤ ਜਾਤੀ ਤੇ ਜਨਜਾਤੀ ਰੇਲਵੇ ਕਰਮਚਾਰੀ ਸੰਗਠਨ,  ਆਲ ਇੰਡੀਆ ਓ ਬੀ ਸੀ ਰੇਲਵੇ ਕਰਮਚਾਰੀ ਸੰਗਠਨ ਅਤੇ ਆਰ ਸੀ ਐਫ ਕਪੂਰਥਲਾ ਦੀਆਂ ਭਾਈਚਾਰਕ ਜਥੇਬੰਦੀਆਂ ਜਿਨਾਂ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ, ਬੀ ਏ ਐਮ ਸੀ ਐਫ,  ਭਾਰਤੀ ਬੁੱਧ ਮਹਾਸਭਾ,  ਸ੍ਰੀ ਗੁਰੂ ਰਵਿਦਾਸ ਸੇਵਕ ਸਭਾ  ਆਦਿ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਅੱਜ ਐਸ ਸੀ/ ਐਸ ਟੀ ਰੇਲਵੇ ਕਰਮਚਾਰੀ ਐਸੋਸੀਏਸ਼ਨ ਦੇ ਦਫਤਰ ਆਰ ਸੀ ਐੱਫ ਵਿਖੇ ਇੱਕ ਅਹਿਮ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਜਰਨਲ ਪ੍ਰਧਾਨ ਜੀਤ ਸਿੰਘ ਨੇ ਕਰਦਿਆਂ ਹੋਇਆਂ ਆਖਿਆ ਕਿ ਅੰਮ੍ਰਿਤਸਰ ਵਿਖੇ  ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਬੁੱਤ ਦੀ ਭੰਨ ਤੋੜ ਕਰਨ ਵਾਲੇ ਸ਼ਰਾਰਤੀ ਅੰਨਸਰਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਾ ਜਾਵੇ । ਉਹਨਾਂ ਆਖਿਆ ਕਿ ਡਾਕਟਰ ਅੰਬੇਡਕਰ ਜੀ ਦੀ ਮੂਰਤੀ ਦੀ ਭੰਨਤੋੜ ਅਤੇ ਬੇਅਦਬੀ ਕਰਨ ਦੀ ਅਸੀਂ ਜਿੱਥੇ ਸਖਤ ਸ਼ਬਦਾਂ ਹੇਠ ਨਿੰਦਾ ਕਰਦੇ ਹਾਂ ਉੱਥੇ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਰਹਿਬਰਾਂ ਦੀਆਂ ਮੂਰਤੀਆਂ ਅਤੇ ਬੁੱਤਾਂ ਦੀ ਸਮੇਂ ਦੀਆਂ ਸਰਕਾਰਾਂ ਕੋਲੋਂ ਸੁਰੱਖਿਆ ਕਰਨਾ ਯਕੀਨੀ ਬਣਾਉਣ ਦੀ ਮੰਗ ਵੀ ਕਰਦੇ ਹਾਂ । ਉਹਨਾਂ ਆਖਿਆ ਕਿ ਸ਼ਰਾਰਤੀ ਅੰਸਰਾਂ ਖਿਲਾਫ ਸਮੇਂ ਦੀਆਂ ਸਰਕਾਰਾਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਸੂਬੇ ਅੰਦਰ ਦੇ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲਾ ਮਾਹੌਲ ਬਣਿਆ ਰਹੇ ।  ਮੀਟਿੰਗ ਦੌਰਾਨ ਆਰ ਸੀ ਮੀਣਾ ਜ਼ੋਨਲ ਸਕੱਤਰ, ਅਰਵਿੰਦ ਪ੍ਰਸ਼ਾਦ ਜੋਨਲ ਪ੍ਰਧਾਨ ਆਲ ਇੰਡੀਆ ਓ ਬੀ ਸੀ ਐਸੋਸੀਏਸ਼ਨ , ਸੰਜੇ ਕੁਮਾਰ , ਨਹੀਂ ਭਗਵਾਨ ਵਾਲਮੀਕੀ ਨੌਜਵਾਨ ਸਭਾ ਆਰ ਸੀ ਐੱਫ ਦੇ ਪ੍ਰਧਾਨ ਵਿਜੇ ਕੁਮਾਰ, ਸਕੱਤਰ ਜਸਪਾਲ ਸਿੰਘ, ਸੁਰੇਸ਼ ਬੋਧ ਜਨਰਲ ਸਕੱਤਰ ਭਾਰਤੀ ਬੁੱਧ ਮਹਾਂ ਸਭਾ, ਰਣਜੀਤ ਸਿੰਘ ਜੀ ਕਨੂੰਨੀ ਸਲਾਹਕਾਰ ਆਲ ਇੰਡੀਆ ਐਸ ਸੀ/ ਐਸ ਟੀ ਰੇਲਵੇ ਐਸੋਸੀਏਸ਼ਨ , ਡਾਕਟਰ ਬੀ ਆਰ ਅੰਬੇਡਕਰ ਜੀ ਸੁਸਾਇਟੀ ਆਰ ਸੀ ਐੱਫ ਦੇ ਪ੍ਰਧਾਨ ਕ੍ਰਿਸ਼ਨ ਜੱਸਲ  ਅਤੇ ਜਨਰਲ ਸਕੱਤਰ ਧਰਮਪਾਲ ਪੈਂਥਰ ਆਦਿ ਨੇ ਸਾਂਝੇ ਤੌਰ ਉੱਤੇ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਬੁੱਤ ਦੀ ਭੰਨ ਤੋੜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਹੋਇਆ ਆਖਿਆ ਡਾਕਟਰ ਅੰਬੇਡਕਰ ਜੀ ਦੇ ਬੁੱਤ ਨਾਲ ਭੰਨ ਤੋੜ ਅਤੇ ਬੇਅਦਬੀ ਕਰ ਕੇ ਸ਼ਰਾਰਤੀ ਅਨਸਰਾਂ ਨੇ ਸਮੁੱਚੇ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਹੁਣ ਅਨੁਸੂਚਿਤ ਜਾਤੀ ਤੇ ਜਨਜਾਤੀ ਸਮਾਜ ਦੇ ਲੋਕ ਚੁੱਪ ਨਹੀਂ ਬੈਠਣਗੇ ਸਗੋਂ 28 ਜਨਵਰੀ ਨੂੰ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਆਪਣਾ ਪੂਰਨ ਸਮਰਥਨ ਦੇਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਗਪਤ ‘ਚ ਵੱਡਾ ਹਾਦਸਾ: ਨਿਰਵਾਣ ਮਹੋਤਸਵ ਦੌਰਾਨ ਪੌੜੀਆਂ ਟੁੱਟਣ ਕਾਰਨ ਡਿੱਗੀ ਸਟੇਜ; 80 ਤੋਂ ਵੱਧ ਸ਼ਰਧਾਲੂ ਜ਼ਖ਼ਮੀ; 
Next articleISIS ਭਰਤੀ ਮਾਮਲੇ ‘ਚ NIA ਦੀ ਵੱਡੀ ਕਾਰਵਾਈ, 16 ਥਾਵਾਂ ‘ਤੇ ਛਾਪੇਮਾਰੀ