HOME ਡਾ. ਬੀ. ਆਰ. ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ...

ਡਾ. ਬੀ. ਆਰ. ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

2

ਕਪੂਰਥਲਾ   (ਸਮਾਜ ਵੀਕਲੀ)   (ਕੌੜਾ)– ਅਮਰੀਕਾ ਦੇ ਰੀਨੋ ਸ਼ਹਿਰ ਵਿਚ ਅੰਬੇਡਕਰੀ ਸਾਥੀਆਂ ਨੇ ਮਿਲ ਕੇ ਕਰੋੜਾਂ ਲੋਕਾਂ ਦੇ ਮਸੀਹਾ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਗਿਆਨ ਦੇ ਪ੍ਰਤੀਕ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਅਰਿਸਟੋਟਲ ਚੁੰਬਰ ਦੇ ਗ੍ਰਹਿ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਮਾਣਯੋਗ ਹਰਜਿੰਦਰ ਸਿੰਘ ਬੀਕਾ, ਸ਼੍ਰੀ ਭਗਤ ਰਾਮ ਲੱਧੜ ਅਤੇ ਧਰਮ ਪਾਲ ਪੈਂਥਰ ਨੇ ਸਾਂਝੇ ਤੌਰ ਤੇ ਕੀਤੀ ਗਈ। ਮੰਚ ਸੰਚਾਲਨ ਦੀ ਭੂਮਿਕਾ ਪੂਨਮ ਲੱਧੜ ਨੇ ਨਿਭਾਉਂਦੇ ਹੋਏ ਸਾਰੇ ਮਹਿਮਾਨਾਂ ਅਤੇ ਸਰੋਤਿਆਂ ਜੀ ਆਇਆ ਕਿਹਾ। ਇਸ ਮੌਕੇ ਤੇ ਸ਼੍ਰੀ ਹਰਜਿੰਦਰ ਸਿੰਘ ਬੀਕਾ ਜੀ ਨੇ ਕੈਂਡਲ ਜਗਾ ਕੇ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਤੰਗੀਆਂ ਤੁਰਸ਼ੀਆਂ ਨੂੰ ਸਹਿਣ ਉਪਰੰਤ ਉੱਚ ਪੱਧਰ ਦੀ ਪੜ੍ਹਾਈ ਕਰਕੇ ਦੁਨੀਆਂ ਦੇ ਮਹਾਨ ਵਿਦਵਾਨ ਬਣੇ ਸਨ। ਉਨ੍ਹਾਂ ਨੇ ਸਮਾਜ ਦੀ ਪੀੜਾ ਨੂੰ ਬਹੁਤ ਹੀ ਕਰੀਬ ਤੋਂ ਦੇਖਿਆ ਅਤੇ ਆਪਣੇ ਪਿੰਡੇ ਤੇ ਹੰਡਾਇਆ। ਜੇਕਰ ਅੱਜ ਅਸੀਂ ਅਮਰੀਕਾ ਵਿੱਚ ਵਧੀਆ ਜ਼ਿੰਦਗ਼ੀ ਗੁਜਰ ਰਹੇ ਹਾਂ ਤਾਂ ਇਹ ਬਾਬਾ ਸਾਹਿਬ ਦੀ ਬਦੌਲਤ ਹੈ। ਇਸ ਮੌਕੇ ਤੇ ਧਰਮ ਪਾਲ ਪੈਂਥਰ ਨੇ ਹਾਜ਼ਰੀਨ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬਾਬਾ ਸਾਹਿਬ ਤੋਂ ਪਹਿਲਾਂ ਜਿਹੜੇ ਲੋਕ ਕਦੇ ਸਕੂਲਾਂ ਵਿੱਚ ਪੜ੍ਹ ਨਹੀਂ ਸੀ ਸਕਦੇ ਅੱਜ ਮਾਸਟਰ ਬਣਕੇ ਪੜ੍ਹਾ ਰਹੇ। ਜਿਹੜੇ ਲੋਕ ਕੋਰਟ ਕਚਿਹਰੀਆਂ ਅੰਦਰ ਗਵਾਹੀ ਨਹੀਂ ਸੀ ਦੇ ਸਕਦੇ ਉਹ ਜੱਜ, ਵਕੀਲ ਬਣਕੇ ਫੈਸਲੇ ਸੁਣਾ ਰਹੇ ਹਨ। ਜਿਹਨਾਂ ਲੋਕਾਂ ਦੀ ਕੋਈ ਵੋਟ ਨਹੀਂ ਸੀ ਹੁੰਦੀ, ਪਿੰਡ ਦਾ ਪੰਚ ਨਹੀਂ ਸੀ ਬਣ ਸਕਦਾ ਅੱਜ ਮੰਤਰੀ, ਮੁੱਖ ਮੰਤਰੀ ਅਤੇ ਦੇਸ਼ ਦੇ ਉੱਚ ਆਹੁਦਿਆਂ ਤੇ ਬਿਰਾਜਮਾਨ ਹਨ। ਜਿਨ੍ਹਾਂ ਲੋਕਾਂ ਕੋਲ ਇੱਕ ਇੰਚ ਜ਼ਮੀਨ ਨਹੀਂ ਸੀ ਅੱਜ ਉਹ ਮਹਿੰਗੇ ਸ਼ਹਿਰਾਂ ਵਿੱਚ ਕੋਠੀਆਂ ਦੇ ਮਾਲਕ, ਵੱਡੇ ਵੱਡੇ ਵਪਾਰੀ ਅਤੇ ਮਹਿੰਗੀਆਂ ਗੱਡੀਆਂ ਰੱਖੀਆਂ ਹੋਈਆਂ ਹਨ ਇਹ ਸਿਰਫ ਸਿਰਫ ਬਾਬਾ ਸਾਹਿਬ ਜੀ ਦੇ 40 ਸਾਲ ਦੇ ਸੰਘਰਸ਼ ਦੀ ਬਦੌਲਤ ਹੋਇਆ ਹੈ। ਭਾਰਤੀ ਸੰਵਿਧਾਨ ਦੇ ਲਾਗੂ ਹੋਣ ਨਾਲ ਹਜਾਰਾਂ ਸਾਲਾਂ ਤੋਂ ਸਮਾਜ ਵੱਲੋਂ ਦੁਰਕਾਰੇ ਲੋਕਾਂ ਨੂੰ  ਸਮਾਨਤਾ, ਸੁਤੰਤਰਤਾ, ਭਾਈਚਾਰੇ ਅਤੇ ਨਿਆਂ ਦਾ ਅਧਿਕਾਰ ਮਿਲਿਆ। ਸ਼੍ਰੀ ਭਗਤ ਰਾਮ ਲੱਧੜ ਅਤੇ ਮੈਡਮ ਜਸਵੀਰ ਕੌਰ ਸੰਧੂ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਉਸ ਮਹਾਨ ਸ਼ਖਸ਼ੀਅਤ ਨੂੰ ਯਾਦ ਕਰ ਰਹੇ ਹਾਂ ਜਿਸਨੇ ਸਾਨੂੰ ਸਿੱਖਿਅਤ ਬਣੋ, ਸੰਘਰਸ਼ ਕਰੋ ਅਤੇ ਇੱਕਠੇ ਰਹੋ ਦਾ ਸੰਦੇਸ਼ ਅਤੇ ਸਾਡੀਆਂ ਗੁਲਾਮੀ ਦੀਆਂ ਬੇੜੀਆਂ ਨੂੰ ਤੋੜ ਕੇ ਮਾਣ ਸਨਮਾਨ ਦੀ ਜ਼ਿੰਦਗ਼ੀ ਜਿਊਣ ਦਾ ਮੌਕਾ ਦਿੱਤਾ। ਸ਼੍ਰੀ ਅਰਿਸਟੋਟਲ ਚੁੰਬਰ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਰੀਨੋ ਤੋਂ ਇਲਾਵਾ ਆਸ ਪਾਸ ਦੇ ਸ਼ਹਿਰਾਂ ਵਿੱਚ ਵੱਸਣ ਵਾਲੇ ਪਰਿਵਾਰਾਂ ਨਾਲ ਸੰਪਰਕ ਕਰਕੇ ਵੱਡੇ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਤੇ ਚੁੰਬਰ ਪਰਿਵਾਰ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਸਮਾਗਮ ਨੂੰ ਸਫਲ ਬਣਾਉਣ ਲਈ ਅਜੇ ਕੁਮਾਰ ਲੱਧੜ, ਉਂਕਾਰ ਚੰਦ ਬਸਰਾ, ਜੋਯਤੀ, ਸੁਮਨ ਬਾਲਾ, ਕਸ਼ਮੀਰ ਕੌਰ, ਨਮੀਸ਼ਾ ਚੁੰਬਰ, ਪਾਲ ਕੌਰ,ਅਨਮੋਲ, ਰਾਜ ਕੁਮਾਰ ਸੰਧੂ ਅਤੇ ਰਾਜਿੰਦਰ ਕੌਰ ਸੰਧੂ ਆਦਿ ਨੇ ਅਹਿਮ ਭੂਮਿਕਾ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਬਹੁ ਪਰਤੀ ਬਿਰਤਾਂਤ ਸਿਰਜਦਾ ਨਾਵਲ – ਤਲੀਆਂ ਹੇਠਲੀ ਅੱਗ”
Next articleWhat is the plight of Dalits in India today?