ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਸਰਕਾਰ ਵੱਲੋਂ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਮੁਲਕ ਦੇ ਚਾਰ ਸਭ ਤੋਂ ਵੱਡੇ ਨਾਗਰਿਕ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਵੱਲੋਂ ਮਨਜ਼ੂਰਸ਼ੁਦਾ ਸੂਚੀ ਮੁਤਾਬਕ 128 ਜਣਿਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਿਰਾਨਾ ਘਰਾਣੇ ਦੀ ਮਸ਼ਹੂਰ ਕਲਾਸੀਕਲ ਗਾਇਕਾ ਡਾ. ਪ੍ਰਭਾ ਅੱਤਰੇ, ਯੂਪੀ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਗੀਤਾਪ੍ਰੈੱਸ ਗੋਰਖਪੁਰ ਦੇ ਮੁਖੀ ਰਹੇ ਰਾਧੇਸ਼ਿਆਮ ਖੇਮਕਾ ਅਤੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਸਦਾਬਹਾਰ ਅਦਾਕਾਰ ਵਿਕਟਰ ਬੈਨਰਜੀ, ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਜੀ, ਮਾਈਕਰੋਸਾਫਟ ਦੇ ਸੀਈਓ ਸੱਤਿਆ ਨਾਡੇਲਾ ਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸਾਇਰਸ ਪੂਨਾਵਾਲਾ, ਭਾਰਤ ਬਾਇਓਟੈੱਕ ਦੇ ਕ੍ਰਿਸ਼ਨਾ ਇਲਾ ਤੇ ਸੁਚਿੱਤਰਾ ਇਲਾ ਨੂੰ ਪਦਮ ਭੂਸ਼ਣ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ।
ਭਾਰਤੀ ਕਲਾ ਦੇ ਖੇਤਰ ਵਿੱਚੋਂ ਜਿਨ੍ਹਾਂ ਕਲਾਕਾਰਾਂ ਦੀ ਚੋਣ ਪਦਮ ਭੂਸ਼ਣ ਐਵਾਰਡ ਲਈ ਕੀਤੀ ਗਈ ਹੈ, ਉਨ੍ਹਾਂ ਵਿੱਚ ਪੰਜਾਬ ਦੀ ਲੋਕ ਗਾਇਕਾ ਗੁਰਮੀਤ ਬਾਵਾ (ਮਰਨ ਉਪਰੰਤ) ਤੇ ਕਲਾਸੀਕਲ ਸੰਗੀਤਕਾਰ ਰਾਸ਼ਿਦ ਖਾਨ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਓਲੰਪਿਕ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ, ਓਲੰਪਿਕ ਤਗ਼ਮਾ ਜੇਤੂ ਸੁਮਿਤ ਆਂਤਿਲ, ਹਾਕੀ ਖਿਡਾਰੀ ਵੰਦਨਾ ਕਟਾਰੀਆ, ਪੈਰਾਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਅਵਨੀ ਲੇਖਾਰਾ, ਪਲੇਅਬੈਕ ਗਾਇਕ ਸੋਨੂ ਨਿਗਮ, ਲੱਦਾਖ ਦੇ ਸੰਸਦ ਮੈਂਬਰ ਜੇ. ਸ਼ੇਰਿੰਗ ਨਾਂਗਿਆਲ, ਨਿਰਦੇਸ਼ਕ ਚੰਦਰਪ੍ਰਕਾਸ਼ ਦਿਵੇਦੀ ਤੇ ਅਦਾਕਾਰ ਸੋਵਕਰ ਜਾਨਕੀ ਨੂੰ ਪਦਮਸ੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਪਦਮਸ੍ਰੀ ਐਵਾਰਡ ਲਈ ਨਲਿਨੀ ਤੇ ਕਾਮਲਿਨੀ ਅਸਥਾਨਾ, ਮਾਧੁਰੀ ਬਰਥਵਾਲ, ਐੱਸ ਬੱਲੇਸ਼ ਭਜੰਤਰੀ, ਖਾਂਡੂ ਵਾਂਗਚੁੱਕ ਭੂਟੀਆ, ਸੁਲੋਚਨਾ ਚਵਾਨ, ਲੌਰਮਬੈਮ ਬਿਨੋ ਦੇਵੀ, ਸ਼ਿਆਮਾਮਨੀ ਦੇਵੀ, ਅਰਜੁਨ ਸਿੰਘ ਧੁਰਵੇ, ਗੋਸਾਵੀੜੂ ਸ਼ਾਇਕ, ਸਾਬਕਾ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮੇਹਰਿਸ਼ੀ, ਹਸਨ (ਮਰਨ ਉਪਰੰਤ) ਤੇ ਸ਼ਿਵਨਾਥ ਮਿਸ਼ਰਾ ਦੇ ਨਾਂ ਵੀ ਐਲਾਨੇ ਗਏ ਹਨ। ਗ੍ਰਹਿ ਮੰਤਰਾਲੇ ਮੁਤਾਬਕ ਰਾਸ਼ਟਰਪਤੀ ਨੇ 128 ਪਦਮ ਐਵਾਰਡਾਂ ਲਈ ਮਨਜ਼ੂਰੀ ਦਿੱਤੀ ਹੈ। ਸੂਚੀ ਵਿੱਚ 4 ਪਦਮ ਵਿਭੂਸ਼ਣ, 17 ਪਦਮ ਭੂਸ਼ਣ ਤੇ 107 ਪਦਮਸ੍ਰੀ ਐਵਾਰਡ ਸ਼ਾਮਲ ਹਨ। ਇਨ੍ਹਾਂ ’ਚੋਂ 34 ਐਵਾਰਡੀ ਮਹਿਲਾਵਾਂ ਹਨ ਤੇ ਸੂਚੀ ਵਿੱਚ ਵਿਦੇਸ਼ੀਆਂ / ਐੱਨਆਰਆਈ/ ਪੀਆਈਓ/ਓਸੀਆਈ ਤੋਂ 10 ਜਣੇ ਤੇ 13 ਜਣਿਆਂ ਨੂੰ ਮਰਨ ਉਪਰੰਤ ਦਿੱਤੇ ਜਾਣ ਵਾਲੇ ਸਨਮਾਨ ਸ਼ਾਮਲ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly