(Samajweekly) ਫਿਲੌਰ, ਅੱਪਰਾ (ਜੱਸੀ)-ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ ਐੱਲ ਓ) ਵਲੋਂ ਸੰਵਿਧਾਨ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਡਾ. ਅੰਬੇਡਕਰ ਜੀ ਦੇ 133ਵੇਂ ਜਨਮ ਦਿਵਸ ਦੇ ਮੌਕੇ ਤੇ ਵੱਖ ਥਾਵਾਂ ਸਾਦਾ ਸਮਾਗਮ ਕਰਵਾਏ ਗਏ ਅਤੇ ਉਨ੍ਹਾਂ ਦੇ ਮਹਾਨ ਕਾਰਜਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤੇ ਜੱਥੇਬੰਦੀ ਦੇ ਕਨਵੀਨਰ ਬਲਦੇਵ ਭਾਰਤੀ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਡਾ ਅੰਬੇਡਕਰ 9 ਭਾਸ਼ਾਵਾਂ ਦੇ ਮਾਹਰ ਸਨ ਅਤੇ ਉਹਨਾਂ ਨੇ 32 ਡਿਗਰੀਆਂ ਦੀ ਉਪਾਧੀ ਹਾਸਲ ਕੀਤੀ। ਦੁਨੀਆ ਭਰ ਵਿੱਚ ਉਹਨਾਂ ਦੀ ਪਹਿਚਾਣ ਮਹਾਨ ਸਮਾਜ ਸੁਧਾਰਕ, ਕ੍ਰਾਂਤੀਕਾਰੀ ਬੁੱਧੀਜੀਵੀ, ਕਾਨੂੰਨਦਾਨ, ਅਰਥਸ਼ਾਸਤਰੀ ਅਤੇ ਇਨਕਲਾਬੀ ਬੁਲਾਰੇ ਵਜੋਂ ਕੀਤੀ ਜਾਂਦੀ ਸੀ। ਉਹਨਾਂ ਨੂੰ ਜਿੰਨਾ ਸਮਝਿਆ ਗਿਆ ਉਹ ਉਹਨਾਂ ਦੀ ਸੰਪੂਰਨ ਸ਼ਖਸੀਅਤ ਦਾ 10ਵਾਂ ਹਿੱਸਾ ਵੀ ਨਹੀਂ ਹੈ। ਜਿੰਨੀ ਛੂਆਛਾਤ, ਗਰੀਬੀ, ਪਰਿਵਾਰਕ ਦੁੱਖ, ਵਿਰੋਧ ਅਤੇ ਬੇਅਰਾਮੀ ਉਹਨਾਂ ਨੇ ਆਪਣੇ ਜੀਵਨ ਸੰਘਰਸ਼ ਦੌਰਾਨ ਹੰਢਾਈ ਉਸ ਦੀ ਮਿਸਾਲ ਮਿਲਣੀ ਬੜੀ ਔਖੀ ਹੈ। ਡਾ. ਅੰਬੇਡਕਰ ਵਲੋਂ ਮਜ਼ਦੂਰ ਵਰਗ ਕੀਤੇ ਮਹਾਨ ਕਾਰਜਾਂ ਦਾ ਪ੍ਰਚਾਰ ਸਹੀ ਤਰੀਕੇ ਨਾਲ ਨਾਲ ਕੀਤਾ ਜਾਂਦਾ ਤਾਂ ਦੇਸ਼ ਵਿੱਚ ਇੱਕ ਵੱਡੀ ਮਜ਼ਦੂਰ ਲਹਿਰ ਨੂੰ ਉਸਾਰਿਆ ਸਕਦਾ ਸੀ । ਉਹਨਾਂ ਨੂੰ ਸਿਰਫ ਅਛੂਤਾਂ ਦੇ ਮਸੀਹਾ ਵਜੋਂ ਪ੍ਰਚਾਰ ਕਰਕੇ ਜਾਤਾਂ ਦੀਆਂ ਵਗਲਣਾਂ ਅੰਦਰ ਕੈਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਡਾ. ਅੰਬੇਡਕਰ ਦੇਸ਼ ਦੇ ਉਹ ਮਹਾਨ ਜਰਨੈਲ ਸਨ ਜਿਹਨਾਂ ਦੇ ਕ੍ਰਾਂਤੀਕਾਰੀ ਬੋਲਾਂ ਦੀ ਗੂੰਜ ਇੱਕ ਦਿਨ ਪੂਰੇ ਡੰਕੇ ਨਾਲ ਪਵੇਗੀ। ਸਾਡੀ ਬਦਕਿਸਮਤੀ ਹੈ ਕਿ ਅਸੀਂ ਉਹਨਾਂ ਦੇ ਵੱਡਮੁੱਲੇ ਗਿਆਨ, ਦ੍ਰਿੜ ਇਰਾਦੇ, ਬੁਲੰਦ ਹੌਂਸਲੇ, ਹਰ ਚੁਣੌਤੀ ਦਾ ਸਾਹਮਣਾ ਕਰਨ ਦੀ ਤਾਕਤ ਤੇ ਸਮਾਜ ਪ੍ਰਤੀ ਜੋਸ਼ ਅਤੇ ਜਜ਼ਬਾਤਾਂ ਦਾ ਪੂਰਾ ਲਾਹਾ ਨਹੀਂ ਲੈ ਸਕੇ।
ਖ਼ਬਰਾਂ ਡਾ ਅੰਬੇਡਕਰ ਦੇ ਕ੍ਰਾਂਤੀਕਾਰੀ ਬੋਲਾਂ ਦੀ ਗੂੰਜ ਇੱਕ ਦਿਨ ਪੂਰੇ ਡੰਕੇ ਨਾਲ...