ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਟਰੱਸਟ (ਰਜਿ.) ਦੀ ਇੱਕ ਅਹਿਮ ਮੀਟਿੰਗ ਬਾਬਾ ਸਾਹਿਬ ਦੀ ਚਰਨ-ਛੋਹ ਪ੍ਰਾਪਤ ਭੂਮੀ ਅੰਬੇਡਕਰ ਭਵਨ, ਜਲੰਧਰ ਵਿਖੇ ਸ੍ਰੀ ਸੋਹਨ ਲਾਲ ਰਿਟਾਇਰ ਡੀ.ਪੀ.ਆਈ. (ਕਾਲਜਾਂ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਡਾ. ਅੰਬੇਡਕਰ ਜੀ ਦੇ 68ਵੇਂ ਪ੍ਰੀਨਿਰਵਾਣ ਦਿਵਸ ‘ਤੇ 6 ਦਸੰਬਰ 2023 ਨੂੰ ਇੱਕ ਵਿਸ਼ਾਲ ਸ਼ਰਧਾਂਜਲੀ ਸਮਾਰੋਹ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ । ਇਸ ਸਮਾਗਮ ਵਿੱਚ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਮੈਂਬਰ ਲੋਕ ਸਭਾ ਮੁੱਖ ਮਹਿਮਾਨ ਅਤੇ ਤਥਾਗਤ ਬੁੱਧ ਅਤੇ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਦਰਜਣਾ ਪੁਸਤਕਾਂ ਲਿਖਣ ਵਾਲੇ ਉੱਘੇ ਵਿਦਵਾਨ ਅਤੇ ਸਮਾਜਿਕ ਚਿੰਤਕ ਪ੍ਰੋ. (ਡਾ.) ਸੁਰਿੰਦਰ ਅਜਨਾਤ ਪ੍ਰਮੁੱਖ ਬੁਲਾਰੇ ਵੱਜੋਂ ਸ਼ਿਰਕਤ ਕਰਨਗੇ ।
ਇਸ ਮੌਕੇ ਤੇ ਅੰਬੇਡਕਰ ਭਵਨ ਵਿਖੇ ਨਵੇਂ ਉਸਾਰੇ ਗਏ ਰਮਾ ਬਾਈ ਅੰਬੇਡਕਰ ਯਾਦਗਾਰ ਹਾਲ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਸੁਸ਼ੀਲ ਰਿੰਕੂ ਜੀ ਵੱਲੋਂ ਕੀਤਾ ਜਾਵੇਗਾ। ਇਸ ਹਾਲ ਦੀ ਉਸਾਰੀ ਵਿੱਚ ਸ੍ਰੀ ਸੁਸ਼ੀਲ ਰਿੰਕੂ ਐਮ.ਪੀ. ਅਤੇ ਸ੍ਰੀ ਸ਼ਮਸ਼ੇਰ ਸਿੰਘ ਦੂਲੋ ਸਾਬਕਾ ਮੈਂਬਰ ਰਾਜ ਸਭਾ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ । ਇਸ ਸ਼ਰਧਾਂਜਲੀ ਸਮਾਗਮ ਵਿੱਚ ਹੋਰ ਬੁੱਧੀਜੀਵੀ ਬੁਲਾਰੇ ਵੀ ਬਾਬਾ ਸਾਹਿਬ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੁਆਰਾ ਦੇਸ਼ ਦੀ ਨਵ ਉਸਾਰੀ ਲਈ ਪਾਏ ਗਏ ਮਹੱਤਵਪੂਰਨ ਯੋਗਦਾਨ ਤੇ ਵਿਚਾਰ ਚਰਚਾ ਕਰਨਗੇ । ਅੰਬੇਡਕਰ ਭਵਨ ਟਰੱਸਟ ਦੀ ਅੱਜ ਦੀ ਮੀਟਿੰਗ ਵਿੱਚ ਡਾ. ਜੀ.ਸੀ. ਕੌਲ, ਡਾ.ਸੁਰਿੰਦਰ ਅਜਨਾਤ, ਬਲਦੇਵ ਰਾਜ ਭਾਰਦਵਾਜ, ਹਰਮੇਸ਼ ਜੱਸਲ, ਡਾ. ਰਾਹੁਲ ਬਾਲੀ, ਚਰਨ ਦਾਸ ਸੰਧੂ ਅਤੇ ਤਰਸੇਮ ਲਾਲ ਸਾਗਰ ਹਾਜਰ ਸਨ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ