ਡਾ. ਅੰਬੇਡਕਰ ਸ਼ਰਧਾਂਜਲੀ ਸਮਾਗਮ ਅਤੇ ਰਮਾਬਾਈ ਅੰਬੇਡਕਰ ਯਾਦਗਾਰ ਹਾਲ
ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ‘ਚ
ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਭਵਨ ਟਰਸਟ (ਰਜਿ.) ਜਲੰਧਰ ਦੀ ਵਿਸ਼ੇਸ਼ ਮੀਟਿੰਗ ਟਰਸਟ ਦੇ ਚੇਅਰਮਨ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ 6 ਦਸੰਬਰ ਨੂੰ ਹੋਣ ਵਾਲੇ ਡਾ. ਅੰਬੇਡਕਰ ਸ਼ਰਧਾਂਜਲੀ ਸਮਾਗਮ ਅਤੇ ਰਮਾਬਾਈ ਅੰਬੇਡਕਰ ਯਾਦਗਾਰ ਹਾਲ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਹੋਈ ਜਿਸ ਵਿੱਚ ਡਾ. ਜੀਸੀ ਕੌਲ, ਬਲਦੇਵ ਰਾਜ ਭਾਰਦਵਾਜ, ਚਰਨ ਦਾਸ ਸੰਧੂ ਅਤੇ ਹਰਮੇਸ਼ ਜਸਲ ਨੇ ਭਾਗ ਲਿਆ। ਇਸ ਸਮਾਗਮ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਦੇ ਪਰਿਨਿਰਵਾਣ ਦਿਵਸ ‘ਤੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਮੁੱਖ ਮਹਿਮਾਨ ਦੇ ਤੌਰ ਤੇ ਮਾਨਯੋਗ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ, ਮੈਂਬਰ ਪਾਰਲੀਮੈਂਟ, ਜਲੰਧਰ ਅਤੇ ਡਾ. ਸੁਰਿੰਦਰ ਅਜਨਾਤ ਐਮ.ਏ. ਪੀਐਚ-ਡੀ. ਮੁੱਖ ਬੁਲਾਰੇ ਦੇ ਤੌਰ ਤੇ ਸ਼ਿਰਕਤ ਕਰ ਰਹੇ ਹਨ।
ਸ੍ਰੀ ਰਾਮ ਪਾਲ ਰਾਹੀ ਪ੍ਰੈਜੀਡੈਂਟ, ਫੈਡਰੇਸ਼ਨ ਆਫ ਅੰਬੇਡਕਰਾਈਟ ਐਂਡ ਬੁਧਿਸਟ ਔਰਗਨਾਈਜੇਸ਼ਨਜ਼ (ਫੈਬੋ) ਯੂਕੇ, ਵਿਸ਼ੇਸ਼ ਮਹਿਮਾਨ ਵਜੋਂ ਪਧਾਰ ਰਹੇ ਹਨ। ਇਸ ਮੌਕੇ ਅੰਬੇਡਕਰ ਭਵਨ ਵਿਖੇ ਨਵ-ਨਿਰਮਾਣ ਰਮਾਬਾਈ ਅੰਬੇਡਕਰ ਯਾਦਗਾਰ ਹਾਲ ਦਾ ਉਦਘਾਟਨ ਵੀ ਮਾਨਯੋਗ ਸ੍ਰੀ ਸੁਸ਼ੀਲ ਰਿੰਕੂ, ਮੈਂਬਰ ਪਾਰਲੀਮੈਂਟ, ਜਲੰਧਰ ਦੁਆਰਾ ਕੀਤਾ ਜਾਵੇਗਾ। ਅੰਬੇਡਕਰ ਭਵਨ ਟਰਸਟ ਨੇ ਡਾ. ਭੀਮ ਰਾਓ ਅੰਬੇਡਕਰ ਜੀ ਦੇ 68ਵੇਂ ਪਰਿਨਿਰਵਾਣ ਦਿਵਸ 6 ਦਸੰਬਰ ‘ਤੇ ਉਨ੍ਹਾਂ ਦੇ ਮਹਾਨ ਵਿਅਕਤੀਤਵ, ਦੇਸ਼ ਪ੍ਰਤੀ ਸੇਵਾਵਾਂ, ਸੰਘਰਸ਼ਾਂ, ਉਪਕਾਰਾਂ ਅਤੇ ਅਨੇਕਾਂ ਪ੍ਰਾਪਤੀਆਂ ਲਈ ਉਹਨਾਂ ਪ੍ਰਤੀ ਆਪਣੀ ਅਹਿਸਾਨ ਮੰਦੀ ਦਾ ਪ੍ਰਗਟਾਵਾ ਕਰਨ ਲਈ ਸਮਾਗਮ ਵਿੱਚ ਆਉਣ ਲਈ ਸੱਦਾ ਦਿੱਤਾ ਹੈ । ਇਹ ਜਾਣਕਾਰੀ ਅੰਬੇਡਕਰ ਭਵਨ ਟਰਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ ।
ਬਲਦੇਵ ਰਾਜ ਭਾਰਤਵਾਜ
ਵਿਤ ਸਕੱਤਰ
ਅੰਬੇਡਕਰ ਭਵਨ ਟਰਸਟ (ਰਜਿ.), ਜਲੰਧਰ