ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਭੈਣ -ਭਰਾ ਦੇ ਪਿਆਰ ਦੇ ਪ੍ਰਤੀਕ “ਰੱਖੜੀ ” ਦੇ ਸ਼ੁੱਭ ਮੌਕੇ ‘ਤੇ ਡਾ.ਬੀ. ਆਰ . ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਰੱਖੜੀ ਦੇ ਪਵਿੱਤਰ ਤਿਉਹਾਰ ‘ਤੇ ਲੜਕੀਆਂ ਨੇ ਕਲਾਸ ਦੇ ਵਿਦਿਆਰਥੀਆਂ ਦੇ ਰੱਖੜੀ ਬੰਨ੍ਹ ਕੇ ਭੈਣ- ਭਰਾ ਦੇ ਪਿਆਰ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਰੱਖਣ ਦੀ ਪਿਰਤ ਪਾਈ ਹੈ ਅਤੇ ਭਰਾਵਾਂ ਨੇ ਵੀ ਆਪਣੀ ਭੈਣ ਦੀ ਇੱਜ਼ਤ ਦੀ ਰਾਖੀ ਕਰਨ ਦਾ ਸੱਚੇ ਦਿਲੋਂ ਪ੍ਰਣ ਲਿਆ ਹੈ ਅਤੇ ਭੈਣਾਂ ਨੂੰ ਪੈਨ , ਪੈਨਸਲਾਂ, ਟਾਫੀਆਂ, ਚੌਕਲੇਟ ਆਦਿ ਗਿਫਟ ਦਿੱਤੇ।ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਕਿਹਾ ਹੈ ਕਿ ਲੜਕੀਆਂ ਨੂੰ ਰੱਖੜੀ ਦੇ ਨਾਲ- ਨਾਲ “ਹਿੰਦੂ ਕੋਡ ਬਿੱਲ” ਜਰੂਰ ਪੜ੍ਹਨਾ ਚਾਹੀਦਾ ਹੈ। ਇਸ ਬਿੱਲ ਦੇ ਪਾਸ ਨਾ ਹੋਣ ਕਰਕੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਕਾਨੂੰਨ ਮੰਤਰੀ ਤੋਂ ਅਸਤੀਫਾ ਦੇ ਦਿੱਤਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



