ਡਾ. ਅੰਬੇਡਕਰ ਸਕੂਲ ਬੁਲੰਦਪੁਰ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ

*ਮਾਨਯੋਗ ਸ੍ਰੀਮਤੀ ਰਜਨੀ ਸਰਪੰਚ ਬੁਲੰਦਪੁਰ ਨੇ ਤਿਰੰਗਾ ਝੰਡਾ ਲਹਿਰਾਇਆ *ਜ਼ਿੰਦਗੀ ‘ਚ ਕਾਮਯਾਬ ਹੋਣ ਲਈ ਪੜ੍ਹਨਾ ਜਰੂਰੀ

ਐਡਵੋਕੇਟ ਹਰਭਜਨ ਸਾਂਪਲਾ ਜਲੰਧਰ ,(ਸਮਾਜ ਵੀਕਲੀ)  (ਜੱਸਲ)-ਅੱਜ ਡਾ. ਬੀ .ਆਰ .ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ ਵਲੋਂ 78ਵਾਂ ਆਜ਼ਾਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਮੁੱਖ ਮਹਿਮਾਨ ਮਾਨਯੋਗ ਸ਼੍ਰੀਮਤੀ ਰਜਨੀ ਜੀ ਸਰਪੰਚ ਪਿੰਡ ਬੁਲੰਦਪੁਰ ਸਨ,ਨੇ ਦੇਸ਼ ਦੀ ਸ਼ਾਨ ਤੇ ਆਨ ਦੇ ਪ੍ਰਤੀਕ ਤਿਰੰਗਾ ਝੰਡਾ ਲਹਿਰਾਇਆ। ਉਹਨਾਂ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਸਾਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਬਣਾਈ ਰੱਖਣ ਦੀ ਬਹੁਤ ਵੱਡੀ ਲੋੜ ਹੈ। ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਵੀ ਭੇਂਟ ਕੀਤੀਆਂ । ਵਿਸ਼ੇਸ਼ ਮਹਿਮਾਨ ਐਡਵੋਕੇਟ ਹਰਭਜਨ ਸਾਹਿਬ ਨੇ ਕਿਹਾ ਕਿ ਆਜ਼ਾਦੀ ਦਿਵਸ ‘ਤੇ ਵਿਦਿਆਰਥੀਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਸਮਾਂ ਪੜ੍ਹਾਈ ‘ਤੇ ਲਗਵਾਉਣਗੇ ,ਤਾਂ ਹੀ ਉਹ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਹਾਸਿਲ ਕਰ ਸਕਦੇ । ਜਿਸ ਨਾਲ ਉਹ ਮਾਪਿਆਂ ਦਾ ਸਹਾਰਾ ਬਣ ਸਕਦੇ ਹਨ। ਸ੍ਰੀ ਸ਼ਾਦੀ ਲਾਲ ਬਸਪਾ ਆਗੂ ਨੇ ਕਿਹਾ ਕਿ ਪਿੰਡਾਂ ਵਿੱਚ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਹਨ ,ਉਹਨਾਂ ਦਾ ਗੰਦਾ ਪਾਣੀ ਮਾਲਕ ਧਰਤੀ ਵਿੱਚ ਪਾ ਰਹੇ ਹਨ ।ਜਿਸ ਨਾਲ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਇਸ ਤੋਂ ਸੁਚੇਤ ਹੋਣ ਦੀ ਲੋੜ ਹੈ ।ਦੇਸ਼ ਨੂੰ ਆਜ਼ਾਦ ਹੋਇਆ ਅੱਜ ਭਾਵੇਂ 77 ਸਾਲ ਪੂਰੇ ਹੋ ਚੁੱਕੇ ਹਨ ਪਰ ਸਾਡੀਆਂ ਸਰਕਾਰਾਂ ਅਜੇ ਤੱਕ ਪੀਣ ਵਾਲੇ ਸ਼ੁੱਧ ਪਾਣੀ ਦਾ ਪ੍ਰਬੰਧ ਵੀ ਨਹੀਂ ਕਰ ਸਕੀਆਂ ।ਇਸ ‘ਤੇ ਚਿੰਤਾ ਕਰਨ ਦੀ ਜਰੂਰਤ ਹੈ। ਇਸ ਮੌਕੇ ‘ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ, ਕਵਿਤਾਵਾਂ ਤੇ ਭਾਸ਼ਣ ਦਿੱਤੇ ਗਏ ।ਬੱਚਿਆਂ ਦੀ ਪੇਸ਼ਕਾਰੀ ਦੇਖ ਕੇ ਬੱਚਿਆਂ ਦੇ ਮਾਪੇ ,ਅਧਿਆਪਕ ,ਸਟਾਫ ਅਤੇ ਮਹਿਮਾਨ ਬਹੁਤ ਖੁਸ਼ ਹੋਏ। ਬੱਚਿਆਂ ਨੇ ਪ੍ਰਣ ਕੀਤਾ ਕਿ ਦੇਸ਼ ਦੀ ਏਕਤਾ ,ਅਖੰਡਤਾ ,ਧਰਮ ਨਿਰਪੇਖਤਾ ਨੂੰ ਹੋਰ ਮਜ਼ਬੂਤ ਕਰਾਂਗੇ ।ਪੜ੍ਹਾਈ ਮਨ ਲਗਾ ਕੇ ਕਰਾਂਗੇ ।ਬਾਬਾ ਸਾਹਿਬ ਜੀ ਦੇ ਸੰਦੇਸ਼ ‘ਪੜ੍ਹੋ -ਲਿਖੋ ‘ ਨੂੰ ਪੂਰਾ ਕਰਾਂਗੇ।
ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਨੇ ਅੱਜ ਦੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਧੰਨਵਾਦ ਵੀ ਕੀਤਾ। ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ । ” ਸਿੱਖਿਆ ਹੀ ਐਸਾ ਸ਼ੇਰਨੀ ਦਾ ਦੁੱਧ ਹੈ ,ਜੋ ਪੀਵੇਗਾ ਉਹੀ ਦਹਾੜੇਗਾ ।” ਭਾਵ ਸਿੱਖਿਆ ਨਾਲ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਦਾਨੀ ਸੱਜਣ ਸ਼੍ਰੀ ਰਵਿੰਦਰ ਕੁਮਾਰ ਬਿਰਦੀ ਪਿੰਡ ਬੱਲਾਂ ਵੱਲੋਂ ਵਿਦਿਆਰਥੀਆਂ ਨੂੰ ਫਰੀ ਕਾਪੀਆਂ, ਪੈੱਨ ਤੇ ਪੈਨਸਲਾਂ ਵੰਡੀਆਂ ਗਈਆਂ ।ਜਿਸ ਨਾਲ ਬੱਚੇ ਬਹੁਤ ਖੁਸ਼ ਨਜ਼ਰ ਆਏ । ਸ੍ਰੀ ਰਜਿੰਦਰ ਕੁਮਾਰ ਤੇ ਸ੍ਰੀਮਤੀ ਸੋਨੀਆ ਰਾਣੀ (ਇਟਲੀ) ਨੇ ਸਕੂਲ ਵਿੱਚ ਪੌਦੇ ਲਗਾ ਕੇ ਆਜ਼ਾਦੀ ਦਿਵਸ ‘ਤੇ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਵੱਲੋਂ ਮੁੱਖ ਮਹਿਮਾਨ ਮਾਨਯੋਗ ਰਜਨੀ ਜੀ ਸਰਪੰਚ ਬੁਲੰਦਪੁਰ, ਵਿਸ਼ੇਸ਼ ਮਹਿਮਾਨ ਐਡਵੋਕੇਟ ਹਰਭਜਨ ਸਾਂਪਲਾ ਜੀ, ਸ੍ਰੀ ਸ਼ਾਦੀ ਲਾਲ ਜੀ, ਸ੍ਰੀ ਰਵਿੰਦਰ ਕੁਮਾਰ ਬਿਰਦੀ , ਪਿੰਡ ਬੱਲਾਂ (ਦਾਨੀ ਸੱਜਣ), ਸ੍ਰੀ ਮਨੋਜ ਕੁਮਾਰ ਕਲੇਰ (ਡੈਂਟਲ ਕਲੀਨਿਕ) , ਸ੍ਰੀ ਰਜਿੰਦਰ ਕੁਮਾਰ ਮਡਾਰ ਅਤੇ ਸ਼੍ਰੀਮਤੀ ਸੋਨੀਆ ਰਾਣੀ (ਇਟਲੀ) ਆਦਿ ਨੂੰ ਸਰੋਪਿਆਂ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ। ਸਕੂਲ ਦੀ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਅਤੇ ਸਕੂਲ ਦੇ ਮਿਹਨਤੀ ਸਟਾਫ ਵਲੋਂ ਸਮਾਗਮ ਲਈ ਬੱਚਿਆਂ ਦੀ ਤਿਆਰੀ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਅੰਤ ਵਿੱਚ ਹਾਜ਼ਰ ਸਾਰੇ ਵਿਦਿਆਰਥੀਆਂ ,ਮਾਪਿਆਂ ਅਤੇ ਅਧਿਆਪਕਾਂ ਨੂੰ ਫਰੂਟ ਵੀ ਵੰਡਿਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੱਦਾਤਿਸਾ ਬੁੱਧ ਵਿਹਾਰ, ਸੋਫੀ ਪਿੰਡ ਵਿਖੇ 78ਵਾਂ ਸੁਤੰਤਰਤਾ ਦਿਵਸ ਮਨਾਇਆ
Next article“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅੰਮ੍ਰਿਤਾ ਪ੍ਰੀਤਮ ਤੇ ਹੋਇਆ ਸਫ਼ਲ ਵੈਬੀਨਾਰ “