ਕਮੇਟੀ ਦਾ ਮੁੱਖ ਮੰਤਵ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਨੈਤਿਕ ਸਿੱਖਿਆ ਦੇਣਾ ਹੈ – ਐਡਵੋਕੇਟ ਭੱਟੀ
ਫਗਵਾੜਾ (ਸਮਾਜ ਵੀਕਲੀ) ਡਾ. ਅੰਬੇਡਕਰ ਬੁੱਧਿਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ (ਰਜਿ.) ਚੈਰੀਟੇਬਲ ਟਰੱਸਟ ਪੰਜਾਬ ਅਤੇ ਡਾ.ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਅਤੇ ਯੂ.ਕੇ. ਦੀ ਦੇਖ-ਰੇਖ ਹੇਠ ਚੱਲ ਰਹੇ ਡਾ.ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦਾ ਸਲਾਨਾ ਇਨਾਮ ਵੰਡ ਸਮਾਗਮ ਕਮੇਟੀ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਦੀ ਅਗਵਾਈ ਹੇਠ ਬੜੀ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਅਤੇ ਮਹਾਂਮਾਨਵ ਤਥਾਗਤ ਬੁੱਧ ਦੀ ਪ੍ਰਤਿਮਾ ਅੱਗੇ ਸ਼ਮਾ ਰੋਸ਼ਨ ਕਰਨ ਦੀ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀਮਤੀ ਚਰਨ ਕੌਰ ਸੁਮਨ, ਜਰਨੈਲ ਸੁਮਨ, ਆਗੂ ਮੈਡਮ ਹਰਜੋਤ ਲੋਟੀਆ, ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਮਾਸਟਰ ਸੁਖਦੇਵ ਸਿੰਘ ਗਰਚਾ, ਲਛਮਣ ਕੌਲ, ਹਰਬਲਾਸ, ਧਰਮਪਾਲ ਬੰਗੜ ਯੂ.ਕੇ.ਆਦਿ ਨੇ ਸਾਂਝੇ ਤੌਰ ਤੇ ਕੀਤੀ। ਉਪਰੰਤ ਭੰਤੇ ਵਿਨੇ ਥੈਰੋ ਨੇ ਤਰੀਸ਼ੀਲ ਤੇ ਪੰਚਸ਼ੀਲ ਦਾ ਉਚਾਰਣ ਕਰਕੇ ਹਾਜ਼ਰੀਨ ਨੂੰ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਡਾ.ਕਸ਼ਮੀਰ ਚੰਦ, ਡਾ.ਸੁਖਵਿੰਦਰ ਸਿੰਘ ਹੀਰਾ ਸਾਬਕਾ ਐਸ.ਐਮ.ਓ., ਡਾ. ਨਰੰਜਣ ਸਿੰਘ, ਗੁਰਦਿਆਲ ਸੰਧੀ ਯੂ.ਕੇ.,ਚੋਧਰੀ ਗੁਰਨਾਮ ਸਿੰਘ ਸੂਬਾ ਜਨਰਲ ਸਕੱਤਰ ਬਸਪਾ, ਲੇਖਰਾਜ ਜਮਾਲਪੁਰ ਸੂਬਾ ਕਮੇਟੀ ਮੈਂਬਰ, ਅਸ਼ੋਕ ਸੰਧੂ ਸੀਨੀਅਰ ਆਗੂ, ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਨੇ ਸ਼ਿਰਕਤ ਕੀਤੀ। ਕਮੇਟੀ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨਾਂ, ਪੰਤਵੰਤਿਆ ਅਤੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆ ਆਖਦਿਆ ਸਭ ਦਾ ਭਰਵਾਂ ਸਵਾਗਤ ਕੀਤਾ। ਭੱਟੀ ਨੇ ਕਿਹਾ ਕਿ ਕਮੇਟੀ ਦਾ ਮੁੱਖ ਮੰਤਵ ਹੈ ਕਿ ਡਾ.ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਨੈਤਿਕ ਸਿੱਖਿਆ ਦੇਣਾ ਅਤੇ ਵਹਿਮਾਂ ਭਰਮਾਂ ਤੋਂ ਦੂਰ ਰੱਖਣਾ ਹੈ। ਉਨ੍ਹਾ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਆਪਣੇ ਬੱਚਿਆਂ ਨੂੰ ਡਾ.ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਵਿੱਚ ਦਾਖਲਾ ਕਰਵਾਓ, ਅਸੀ ਬੱਚਿਆ ਦੇ ਉੱਜਵਲ ਭਵਿੱਖ ਲਈ ਹਰ ਸੰਭਵ ਯਤਨ ਕਰਾਂਗੇ। ਭੱਟੀ ਨੇ ਡਾ.ਬੀ.ਆਰ.ਅੰਬੇਡਕਰ ਕਲੱਬ ਯੂ.ਐਸ.ਏ.ਦੀ ਸਮੁੱਚੀ ਟੀਮ ਦਾ ਸਕੂਲ ਵਿੱਚ ਸੋਲਰ ਸਿਸਟਮ ਲਗਵਾਉਣ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਸਕੂਲ ਪ੍ਰਿੰਸੀਪਲ ਮਨਜੀਤ ਸਿੰਘ ਲੌਂਗੀਆ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਮੈਡਮ ਹਰਜੋਤ ਕੌਰ ਲੋਟੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ.ਅੰਬੇਡਕਰ ਮੈਮੋਰੀਅਲ ਕਮੇਟੀ ਜਿੱਥੇ ਬੱਚਿਆ ਮਿਆਰੀ ਤੇ ਸਸਤੀ ਸਿੱਖਿਆ ਦੇ ਰਹੀ ਹੈ ਉੱਥੇ ਹੀ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾ ਕਿਹਾ ਕਿ ਡਾ.ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਨੇ ਬੱਚਿਆ ਮਿਆਰੀ ਸਿੱਖਿਆ ਦੇਣ ਕਰਕੇ ਇਲਾਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਨ੍ਹਾ ਮੈਨੇਜਿੰਗ ਕਮੇਟੀ ਦੇ ਸਮੂਹ ਅਹੁਦੇਦਾਰਾਂ, ਸਕੂਲ ਸਟਾਫ, ਬੱਚਿਆ ਅਤੇ ਮਾਪਿਆਂ ਨੂੰ ਸਲਾਨਾ ਫੰਕਸ਼ਨ ਦੀ ਵਧਾਈ ਦਿੰਦਿਆ ਕਿਹਾ ਕਿ ਇਹੋ ਜਿਹੇ ਪ੍ਰੋਗਾਮ ਬੱਚਿਆ ਨੂੰ ਆਪਣਾ ਟੈਂਲਟ ਦਿਖਾਉਣ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਮਹਾਂਮਾਨਵ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਤੇ ਸੰਘਰਸ਼ ਸਬੰਧੀ ਪੇਸ਼ ਕੀਤੀਆਂ ਕੋਰੀਓਗ੍ਰਾਫੀਆਂ ਤੋਂ ਇਲਾਵਾ ਸਕਿੱਟਾ ਅਤੇ ਮਾਰਸ਼ਲ ਆਰਟ ਤੇ ਕਿੱਕ ਬੋਕਸਿੰਗ ਦੀ ਪੇਸ਼ ਡੇਮੋ, ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ ਅਤੇ ਵਾਹ ਵਾਹ ਖੱਟੀ। ਸਕੂਲ ਵਲੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਕਲਾਸ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਧੀ ਪਰਿਵਾਰ ਵਲੋਂ 1100-1100 ਰੁਪਏ ਦਾ ਨਗਦ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਲਛਮਣ ਕੌਲ ਯੂ.ਕੇ.ਅਤੇ ਪ੍ਰਵੀਨ ਬੰਗਾ ਨੇ ਆਪਣੇ ਸੰਬੋਧਨ ਵਿੱਚ ਸਲਾਨਾ ਇਨਾਮ ਵੰਡ ਸਮਾਗਮ ਦੀ ਵਧਾਈ ਦਿੰਦਿਆ ਕਿਹਾ ਕਿ ਡਾ. ਅੰਬੇਡਕਰ ਬੁੱਧਿਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ (ਰਜਿ.) ਚੈਰੀਟੇਬਲ ਟਰੱਸਟ ਵਲੋਂ ਸੈਂਟਰ ਵਿਖੇ ਚਲਾਏ ਜਾ ਰਹੇ ਡਾ.ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ, ਬਾਬਾ ਡਾ.ਅੰਬੇਡਕਰ ਮਿਊਜ਼ੀਅਮ, ਲਾਇਬ੍ਰੇਰੀ ਅਤੇ ਕਮੇਟੀ ਵੱਲੋ ਤਥਾਗਤ ਬੁੱਧ ਦੇ ਪ੍ਰਚਾਰ ਪ੍ਰਸਾਰ ‘ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਸੈਂਟਰ ਵਲੋਂ ਬਾਬਾ ਸਾਹਿਬ ਡਾ.ਬੀ.ਆਰ ਅੰਬੇਡਕਰ ਜੀ ਅਤੇ ਮਹਾਂ ਮਾਨਵ ਬੁੱਧ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਿੱਚ ਸਾਨੂੰ ਸਾਰਿਆ ਨੂੰ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਕਮੇਟੀ ਵੱਲੋ ਆਏ ਹੋਏ ਮਹਿਮਾਨਾਂ ਅਤੇ ਦਾਨੀ ਸੱਜਣਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਰਪੰਚ ਜਗਨਨਾਥ, ਸਰਪੰਚ ਗੁਰਦਿਆਲ, ਸਰਪੰਚ ਮਨਜੀਤ ਵਾਹਦ, ਸਰਪੰਚ ਜਸਵੀਰ ਕੌਰ, ਲੰਬੜਦਾਰ ਰਘਵੀਰ ਸਿੰਘ, ਨਰਿੰਦਰ ਬਿੱਲਾ ਸਾਬਕਾ ਸਰਪੰਚ, ਹਰਭਜ ਸਾਬਕਾ ਸਰਪੰਚ, ਪਰਮਜੀਤ ਖਲਵਾੜਾ, ਕਸ਼ਮੀਰੀ ਲਾਲ ਸਾਬਕਾ ਸੁਪਰਡੈਂਟ, ਧਰਮਵੀਰ ਬੋਧ, ਇਕਬਾਲ ਸਿੰਘ ਪੰਚ, ਭੁਪਿੰਦਰ ਪੰਚ, ਕ੍ਰਿਸ਼ਨਾ ਦੇਵੀ ਪੰਚ, ਲਖਵੀਰ ਸਿੰਘ ਸਰਪੰਚ, ਬੀ.ਕੇ.ਰੱਤੂ, ਸਕੂਲਦੀ ਵਾਈਸ ਪ੍ਰਿੰਸੀਪਲ ਅੰਜਲੀ, ਮਨਜੋਤ ਕੌਰ ਲੌਂਗੀਆ, ਰੁਪਿੰਦਰਦੀਪ ਕੌਰ,ਰੁਪਿੰਦਰ ਕੌਰ,ਪਰਮਜੀਤ ਕੌਰ, ਸੁਨੀਤਾ ਰਾਣੀ, ਹਰਪ੍ਰੀਤ ਕੌਰ, ਮਨਦੀਪ ਕੌਰ, ਜਸਪ੍ਰੀਤ, ਪਿੰਅਕਾ, ਬਲਵੀਰ ਦੇਵੀ, ਟੇਕ ਚੰਦ, ਹਰਬਲਾਸ ਬਸਰਾ, ਬਲਬੀਰ ਸੰਧੀ ਸਾਬਕਾ ਸਰਪੰਚ, ਇੰਦਰਜੀਤ ਅਟਾਰੀ ਜਨਰਲ ਸਕੱਤਰ, ਦੀਨ ਦਿਆਲ ਅਟਾਰੀ, ਵਿਜੈ ਗੁਣਾਚੌਰ, ਸ੍ਰੀਮਤੀ ਜਸਵਿੰਦਰ ਕੌਰ ਸਾਬਕਾ ਸਰਪੰਚ, ਸੁਲਿੰਦਰ ਸਿੰਘ ਹੀਰਾ, ਚਮਨ ਲਾਲ, ਦੂਨੀ ਚੰਦ, ਗੁਰਜਿੰਦਰ ਠੇਕੇਦਾਰ ਤੋਂ ਇਲਾਵਾ ਹੋਰ ਵੀ ਉਪਾਸ਼ਕ ਅਤੇ ਸਕੂਲ ਦਾਦ ਸਮੂਹ ਸਟਾਫ ਦੇ ਮੈਂਬਰ ਹਾਜਰ ਸਨ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਸੁਨੀਤਾ ਰਾਣੀ ਤੇ ਮਨਰੂਪ ਕੌਰ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly