(ਸਮਾਜ ਵੀਕਲੀ) ਬਾਮਸੇਫ ਅਤੇ ਡਾ.ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ ਵੱਲੋਂ ਡਾ.ਅੰਬੇਡਕਰ ਭਵਨ ਜਗਰਾਉਂ ਵਿਖੇ ਪ੍ਰਬੁੱਧ ਭਾਰਤ ਫਾਉਂਡੇਸ਼ਨ ਡੱਲੇਵਾਲ ਦੁਆਰਾ ਬਾਬਾ ਸਾਹਿਬ ਡਾ.ਅੰਬੇਡਕਰ ਜੀ ਅਤੇ ਭਾਰਤ ਦੇ ਸੰਵਿਧਾਨ ‘ਤੇ ਅਧਾਰਿਤ 15ਵੀਂ ਪੁਸਤਕ ਪ੍ਰਤੀਯੋਗਤਾ ਦੇ ਤਹਿਸੀਲ ਪੱਧਰੀ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ,ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਲੈਕਚਰਾਰ ਅਮਰਜੀਤ ਸਿੰਘ ਚੀਮਾ ਦੀ ਅਗਵਾਈ ਅਤੇ ਡਾ.ਸੁਰਜੀਤ ਸਿੰਘ ਦੌਧਰ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਮੁੱਖ ਮਹਿਮਾਨ ਦੇ ਤੌਰ ਤੇ’ ਪ੍ਰਿੰਸੀਪਲ ਗੁਰਮੀਤ ਸਿੰਘ ਫਰੀਦਕੋਟ ਨੇ ਅਹਿਮ ਭੂਮਿਕਾ ਨਿਭਾਈ ਅਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ’ ਅਧਾਰਿਤ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਇਹਨਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਦੇ ਤੌਰ ‘ਤੇ ਪ੍ਰਿੰਸੀਪਲ ਸਰਬਦੀਪ ਕੌਰ ਅਖਾੜਾ,ਹੈਡ ਮਿਸਟਰੈਸ ਸ਼੍ਰੀਮਤੀ ਪੂਜਾ ਵਰਮਾ,ਹੈਡਮਾਸਟਰ ਸੰਦੀਪ ਸਿੰਘ ਕਿਲੀ ਚਾਹਲਾਂ ,ਮਾ. ਹਰਜਿੰਦਰ ਸਿੰਘ ਪੁਰਾਨੇਵਾਲਾ,ਪ੍ਰਿੰਸੀਪਲ ਮੈਡਮ ਸ਼ਿਲਪਾ,ਪ੍ਰਿੰਸੀਪਲ ਸ਼੍ਰੀਮਤੀ ਰਾਜਵਿੰਦਰ ਕੌਰ, ਡਾ.ਸੁਰਿੰਦਰ ਸਿੰਘ ਝੱਮਟ,ਡਾ.ਜਗਰੂਪ ਸਿੰਘ, ਸਰਪੰਚ ਦਵਿੰਦਰ ਸਿੰਘ ਸਲੇਮਪੁਰੀ,ਸਰਪੰਚ ਸਿਵਰਾਜ ਸਿੰਘ,ਈ.ਓ ਸ਼੍ਰੀ ਮਨੋਹਰ ਸਿੰਘ ਬਾਘਾ,ਆਦਿ ਸਖਸ਼ੀਅਤਾਂ ਨੇ ਸਰਕਾਰੀ ਸਕੂਲਾਂ ਦੇ ਟੌਪਰ ਬੱਚਿਆਂ ਨੂੰ ਨਕਦ ਇਨਾਮ , ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਟਰੱਸਟ ਦੇ ਫਾਉਂਡਰ ਲੈਕਚਰਾਰ ਰਣਜੀਤ ਸਿੰਘ ਹਠੂਰ, ਮੀਤ ਪ੍ਰਧਾਨ ਡਾ.ਜਸਵੀਰ ਸਿੰਘ ਗਹਿਲ , ਮਾ.ਸਤਨਾਮ ਸਿੰਘ, ਮਾ.ਜਗਸੀਰ ਸਿੰਘ, ਮੈਨੇਜਰ ਬਲਵਿੰਦਰ ਸਿੰਘ, ਮੈਨੇਜਰ ਜਸਵੰਤ ਰਾਏ, ਸ.ਸੁਰਿੰਦਰ ਸਿੰਘ,ਸਰਬਜੀਤ ਸਿੰਘ ਭੱਟੀ,ਮੈਨੇਜਰ ਗੁਰਦੀਪ ਸਿੰਘ ,ਹਰਪ੍ਰੀਤ ਸਿੰਘ ਅਖਾੜਾ, ਪ੍ਰਿੰਸੀਪਲ ਦਿਲਜੀਤ ਕੌਰ,ਮਾ.ਸ਼ਿੰਗਾਰਾ ਸਿੰਘ, ਰਾਜਿੰਦਰ ਸਿੰਘ ਧਾਲੀਵਾਲ, ਸਰਪੰਚ ਦਰਸ਼ਨ ਸਿੰਘ ਪੋਨਾ, ਸ਼੍ਰੀ ਅਮਰ ਨਾਥ,ਸ.ਕਰਮਜੀਤ ਸਿੰਘ ਢੋਲਣ ਆਦਿ ਮੈਂਬਰ ਹਾਜ਼ਰ ਸਨ ਅੰਤ ਵਿੱਚ ਪ੍ਰਧਾਨ ਅਮਰਜੀਤ ਸਿੰਘ ਚੀਮਾ ਨੇ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly