ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪੂਨੀਆ ਦੇ ਖੇਡ ਮੈਦਾਨ ਵਿੱਚ ਡਾਕਟਰ ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਵੱਲੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜਾਗਰਤੀ ਮੇਲਾ 2025 ਕਰਵਾਇਆ ਗਿਆ। ਇਸ ਮੇਲੇ ਵਿੱਚ ਵੱਖ-ਵੱਖ ਪਿੰਡਾਂ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਵੱਧ ਚੜ ਕੇ ਭਾਗ ਲਿਆ। ਇਸ ਪ੍ਰੋਗਰਾਮ ਦੀ ਅਗਵਾਈ ਡਾ ਕਸ਼ਮੀਰ ਚੰਦ , ਡਾ ਨਿਰੰਜਨ ਪਾਲ, ਡਾ ਸੁਖਵਿੰਦਰ ਹੀਰਾ, ਡਾ ਜਸਵਿੰਦਰ ਰਲ, ਲੈਖ ਕੁਲਵਿੰਦਰ ਸਿੰਘ, ਲੈਕ ਬਲਿਹਾਰ ਸਿੰਘ, ਲੈਕ ਰਾਮ ਕ੍ਰਿਸ਼ਨ ਪੱਲੀ ਝੱਕੀ, ਸੁਰਿੰਦਰ ਮੋਹਨ ਨੇ ਸਾਂਝੇ ਤੌਰ ਤੇ ਕੀਤੀ। ਇਸ ਮੇਲੇ ਵਿੱਚ ਬੱਚਿਆਂ ਦੇ ਪੇਂਟਿੰਗ ਮੁਕਾਬਲੇ, ਭਾਸ਼ਣ ਮੁਕਾਬਲੇ ਤੇ ਕੋਰੀਓਗ੍ਰਾਫੀ ਦੇ ਮੁਕਾਬਲੇ ਕਰਵਾਏ ਗਏ। ਇਸ ਮੇਲੇ ਵਿੱਚ ਬੁਲਾਰਿਆਂ ਦੇ ਰੂਪ ਵਿੱਚ ਪ੍ਰੋ ਅਕਸ਼ੇ ਜਲੋਵਾ ਪੁਲੀਟੀਕਨਿਜ ਕਾਲਜ ਜਲੰਧਰ, ਪ੍ਰੋ ਰਵੀਕਾਂਤ ਲਖਨਊ ਯੂਨੀਵਰਸਿਟੀ ਯੂਪੀ, ਅਤੇ ਧਰਮਿੰਦਰ ਭੁੱਲਾ ਰਾਈ, ਬਾਬਾ ਸਾਹਿਬ ਦੀ ਜੀਵਨੀ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਤਿੰਨਾਂ ਜਾਣਿਆਂ ਨੇ ਕਿਹਾ ਕਿ ਜਿੱਥੇ ਮਨੂਵਾਦੀ ਪਾਰਟੀਆ ਇਸ ਵੇਲੇ ਪੂਰੇ ਜੋਬਨ ਤੇ ਹਨ ਉਥੇ ਬਹੁਜਨ ਪਾਰਟੀਆਂ ਵੀ ਸੰਘਰਸ਼ ਕਰ ਰਹੀਆ ਹਨ ਕਿਉਂਕਿ ਕਿ ਮੰਨੂਵਾਦੀ ਪਾਰਟੀ ਨਹੀਂ ਚਾਹੁੰਦੀਆ ਕਿ ਸਾਡੇ ਦੇਸ਼ ਵਿੱਚ ਬਰਾਬਰਤਾ ਆ ਜਾਵੇ ਉਹ ਦੇਸ਼ ਵਿੱਚ ਖੂਨ ਖ਼ਰਾਬਾ ਦੇਖਣਾ ਚਾਹੁੰਦੀਆਂ ਹਨ ਜਾਤ ਪਾਤ ਦੇ ਨਾਂ,ਉਚ ਨੀਚ ਅਤੇ ਧਾਰਮਿਕ ਫ਼ਸਾਦ ਪਾਉਣਾ ਚਾਹੁੰਦੀਆਂ ਹਨ ਪਰ ਉਥੇ ਹੀ ਬਹੁਜਨ ਪਾਰਟੀਆਂ ਦੇਸ਼ ਵਿੱਚ ਬਰਾਬਰਤਾ,ਜਾਤ ਪਾਤ,ਉਚ ਨੀਚ ਨੂੰ ਮਿਟਾਉਣਾ ਚਾਹੁੰਦੀਆਂ ਹਨ ਉਹ ਭਾਰਤ ਨੂੰ ਸੋਨੇ ਦੀ ਚਿੜੀਆਂ ਬਣਾਉਣਾ ਚਾਹੁੰਦੀਆਂ ਹਨ ਉਹ ਦੇਸ਼ ਵਿੱਚ ਤਥਾਗਤ ਬੁੱਧ, ਗੁਰੂ ਰਵਿਦਾਸ ਮਹਾਰਾਜ, ਗੁਰੂ ਕਬੀਰ ਸਾਹਿਬ, ਗੁਰੂ ਨਾਨਕ, ਮਹਾਤਮਾ ਜੋਤੀਵਾ ਫੂਲੇ, ਸਵਿੱਤਰੀ ਬਾਈ ਫੂੱਲੇ, ਸ਼ਾਹੂ ਛਤਰਪਤੀ, ਬਾਬਾ ਸਾਹਿਬ ਡਾ ਅੰਬੇਡਕਰ ਜੀ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਬੁੱਧ ਮਈ ਰਾਜ ਪੈਦਾ ਕਰਨਾ ਚਾਹੁੰਦੀਆਂ ਹਨ।ਮੇਲੇ ਵਿੱਚ ਸਾਇੰਸ ਪ੍ਰਦਰਸ਼ਨੀ, ਪੁਸਤਕ ਪ੍ਰਦਰਸ਼ਨੀ ਅਤੇ ਕੌਂਸਲਿੰਗ ਐਡ ਗਾਈਡੈਂਸ ਵੀ ਖਿੱਚਦਾ ਕੇਂਦਰ ਰਿਹਾ। ਮਿਸ਼ਨਰੀ ਕਲਾਕਾਰ ਬਲਵਿੰਦਰ ਬਿੱਟੂ ਨੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਸਬੰਧਤ ਅਤੇ ਮਿਸ਼ਨਰੀ ਗੀਤਾਂ ਨਾਲ ਮੇਲੇ ਵਿੱਚ ਖੂਬ ਰੌਣਕਾਂ ਲਗਾਈਆਂ। ਉਸ ਟਾਈਮ ਤਾਂ ਅੱਤ ਹੀ ਹੋ ਗਈ ਸੀ ਜਦੋਂ ਕਿਹੜੀ ਜਗ੍ਹਾ ਅਸੀਂ ਨਹੀਂ ਖੂਨ ਡੋਲਿਆ ਗਾ ਕੇ ਮਿਸ਼ਨਰੀ ਗਾਇਕੀ ਦਾ ਸਬੂਤ ਦਿੱਤਾ। ਇਸ ਮੌਕੇ ਤੇ ਤੇ ਸਭ ਤੋਂ ਵਧੀਆ ਗੱਲ ਇਹ ਸੀ ਕਿ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ ਬਾਕੀ ਪੇਂਟਿੰਗ ਮੁਕਾਬਲੇ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀਆਂ ਤਸਵੀਰਾਂ ਇਸ ਤਰ੍ਹਾਂ ਲੱਗ ਰਹੀਆਂ ਸਨ ਕਿ ਕਿਸੇ ਨੇ ਫੋਟੋ ਸਟੇਟ ਕਰਵਾਈਆ ਹੋਣ।ਇਸ ਮੌਕੇ ਹਰਜੋਤ ਕੌਰ ਲੋਹਟੀਆ ਪ੍ਰਦੇਸ਼ ਜਨਰਲ ਸਕੱਤਰ ਮਹਿਲਾ ਵਿੰਗ ਆਮ ਆਦਮੀ ਪਾਰਟੀ, ਡਾ ਕਸ਼ਮੀਰ ਚੰਦ, ਡਾ ਨਿਰੰਜਨ ਪਾਲ, ਡਾ ਸੁਖਵਿੰਦਰ ਹੀਰਾ, ਡਾ ਅਮਰੀਕ ਸਿੰਘ, ਡਾ ਜਸਵਿੰਦਰ ਰਲ, ਲੈਕ ਕੁਲਵਿੰਦਰ ਸਿੰਘ, ਲੈਕ ਬਲਿਹਾਰ ਸਿੰਘ, ਲੈਕ ਰਾਮ ਕ੍ਰਿਸ਼ਨ ਪੱਲੀ ਝੱਕੀ, ਲੈਕ ਸੁਰਜੀਤ ਸੈਂਪਲੇ, ਲੈਕ ਸਤਨਾਮ ਸੁੰਨੀ, ਹਰ ਬਲਾਸ ਬੰਗਾ, ਅਮਰੀਕ ਰਸੂਲਪੁਰ, ਰਾਣਾ ਮੁਕੰਦਪੁਰ, ਸਰਪੰਚ ਸੁਰਿੰਦਰ ਪਾਲ ਸੁੱਡਾ, ਰਮੇਸ਼ ਅਟਾਰੀ, ਹਰਜਿੰਦਰ ਸਿੰਘ, ਚੰਨਣ ਰਾਮ, ਭੁਪਿੰਦਰ ਸਿੰਘ, ਪ੍ਰਿਥੀਪਾਲ ਸਰਹਾਲ, ਦਰਬਾਰੀ ਲਾਲ ਸਰਹਾਲ, ਪ੍ਰਿੰਸੀਪਲ ਸ਼ੰਕਰ ਦਾਸ,ਹੁਸਨ ਲਾਲ, ਜਸਵੀਰ ਪਾਲ ਰਸੂਲਪੁਰ , ਅਮਰੀਕ ਰਸੂਲਪੁਰ, ਦਵਿੰਦਰ ਸਿੰਘ, ਗੁਰਮੇਲ ਸਿੰਘ ਮੋਰਾਂਵਾਲੀ, ਹਰਜਿੰਦਰ ਸਿੰਘ, ਗੁਰਨਾਮ ਰਾਮ, ਨੰਦ ਲਾਲ , ਲੈਕ ਸੁਭਾਸ਼,ਆਦਿ ਹਾਜ਼ਰ ਸਨ। ਮਾਂ ਲਖਵਿੰਦਰ ਭੌਰਾਂ ਨੇਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਇਸ ਪ੍ਰੋਗਰਾਮ ਵਿੱਚ ਜਾਨ ਪਾਕੇ ਰੱਖੀ ਅਤੇ ਸਟੇਜ ਸਕੱਤਰ ਦਾ ਕੰਮ ਬਾਖੂਬੀ ਨਿਭਾਇਆ।
HOME ਡਾਕਟਰ ਅੰਬੇਡਕਰ ਜਾਗਰਤੀ ਮੇਲਾ ਕਰਵਾਇਆ ਗਿਆ।