(ਸਮਾਜ ਵੀਕਲੀ)
‘ਅੰਬੇਡਕਰ’ ਜੀ ਦਾ ਸਾਥੀ ਬੰਗਾਲੀ ਜੁਗਿੰਦਰ ਨਾਥ ‘ਮੰਡਲ’,
ਦਲਿਤ ਨੇਤਾ ਚੰਗਾ ਪੜ੍ਹਿਆ ਤੇ ਸੀ ਸਮਝਦਾਰ ਯਾਰੋ।
ਜਿਸਨੇ ਜਿਤੀ ਸੀਟ ਗਵਾਕੇ, ਜਿਤਾਇਆ ‘ਅੰਬੇਡਕਰ’ ਨੂੰ,
ਜਦ ‘ਅੰਬੇਡਕਰ’ ਸੀਟ ਆਪਣੀ ਗਿਆ ਸੀ ਹਾਰ ਯਾਰੋ।
ਦੋਵਾਂ ਨੂੰ ਸਬਕ ਸਿਖਾਉਣ ਲਈ ਕਾਂਗਰਸੀ ਆਗੂਆਂ ਨੇ,
ਇਹ ਸੀਟ ਪਾਕਿਸਤਾਨ ਨੂੰ ਦੇਕੇ ਕੱਢਤੀ ਬਾਹਰ ਯਾਰੋ।
ਕਾਂਗਰਸੀ ਵੇਖਣਾ ਨਹੀਂ ਸੀ ਚਾਹੁੰਦੇ ਜੇਤੂ ‘ਅੰਬੇਡਕਰ’ ਨੂੰ,
ਡਾ. ਅੰਬੇਡਕਰ ਜਿੱਤਕੇ ਗਿਆ ਫਿਰ ਹਾਰ ਯਾਰੋ।
‘ਮੇਜਰ’ ਮਾਰਨ ਵਾਲਿਆਂ ਕੋਈ ਨਾ ਕਸਰ ਛੱਡੀ,
ਇਹ ਫਿਰ ਵੀ ਚਮਕ ਉੱਠੇ ਇਨਸਾਨ ਯਾਰੋ ।
ਇਕ ‘ਭਾਰਤ’ ਦਾ ਬਣਿਆਂ ਪਹਿਲਾ ‘ਕਾਨੂੰਨ ਮੰਤਰੀ’,
ਦੂਜਾ ‘ਕਾਨੂੰਨ ਮੰਤਰੀ’ ਬਣਿਆ ਜਾ ਪਾਕਿਸਤਾਨ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327