ਜਗਰਾਉਂ ਵਿਖੇ ਡਾਕਟਰ ਅੰਬੇਡਕਰ ‘ਤੇ ਅਧਾਰਿਤ ਪੁਸਤਕ ਦੀ ਇਨਾਮੀ ਪ੍ਰਤੀਯੋਗਤਾ ਹੋਈ

(ਸਮਾਜ ਵੀਕਲੀ)  ਪ੍ਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਜਾਰੀ ਕੀਤੀ  ਕਿਤਾਬ “ਆਧੁਨਿਕ ਭਾਰਤ ਦਾ ਨਿਰਮਾਤਾ-ਡਾਕਟਰ ਭੀਮ ਰਾਓ ਅੰਬੇਡਕਰ ” ਤੇ ਅਧਾਰਿਤ 15 ਵੀਂ ਮੁਕਾਬਲੇ ਦੀ ਪ੍ਰੀਖਿਆ ਹੋਈ। ਇਹ ਪ੍ਰੀਖਿਆ ਪ੍ਰਬੁੱਧ ਭਾਰਤ ਫਾਊਂਡੇਸ਼ਨ ਗੁਰਾਇਆ  ਵੱਲੋਂ ਪੰਜਾਬ ਪੱਧਰ ਤੇ ਕਰਵਾਈ ਗਈ। ਇਸ ਵਿੱਚ ਜਗਰਾਉਂ ਤਹਿਸੀਲ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕੁੱਲ 20 ਸੈਂਟਰਾਂ ਵਿੱਚ ਲਗਭਗ 950 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ। ਪੰਜਾਬ ਪੱਧਰ ਤੇ ਹੋਈ ਇਸ ਪ੍ਰੀਖਿਆ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ 50 ਹਜਾਰ 20 ਅਤੇ 10 ਹਜਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਅਤੇ ਹਜ਼ਾਰਾਂ ਰੁਪਏ ਦੇ ਹੋਰ ਨਾਮ ਵੀ ਵਿਦਿਆਰਥੀਆਂ ਨੂੰ ਤਕਸੀਮ ਕੀਤੇ ਜਾਣਗੇ।
ਇਸ ਪ੍ਰੀਖਿਆ ਵਿੱਚ  ਅਧਿਆਪਕਾਂ ਅਤੇ  ਅੰਬੇਡਕਰ ਟਰੱਸਟ ਜਗਰਾਉਂ ਦੇ ਮੈਂਬਰਾਂ ਵੱਲੋਂ ਡਿਊਟੀਆਂ ਨਿਭਾਈਆਂ ਗਈਆਂ। ਟਰੱਸਟ ਦੇ ਪ੍ਰਧਾਨ ਲੈਕਚਰਾਰ ਅਮਰਜੀਤ ਸਿੰਘ ਚੀਮਾ, ਰਣਜੀਤ ਸਿੰਘ ਹਠੂਰ, ਡਾਕਟਰ ਸੁਰਜੀਤ ਸਿੰਘ ਦੌਧਰ, ਘਮੰਡਾ ਸਿੰਘ, ਜਸਵੰਤ ਰਾਏ ਮੈਨੇਜਰ, ਬਲਵਿੰਦਰ ਸਿੰਘ, ਮੈਨੇਜਰ ਗੁਰਦੀਪ ਸਿੰਘ ਹਠੂਰ, ਡਾਕਟਰ ਜਸਬੀਰ ਸਿੰਘ, ਦਵਿੰਦਰ ਸਿੰਘ ਸਲੇਮਪੁਰੀ, ਮਾ. ਸਤਨਾਮ ਸਿੰਘ ਹਠੂਰ, ਡਾਕਟਰ ਚਰਨਜੀਤ ਸਿੰਘ,ਮਾ. ਸਰਬਜੀਤ ਸਿੰਘ ਭੱਟੀ, ਰਜਿੰਦਰ ਸਿੰਘ ਧਾਲੀਵਾਲ, ਅਮਰਨਾਥ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ ਸਦਰਪੁਰਾ, ਕੁਲਦੀਪ ਸਿੰਘ, ਗੁਰਮੁਖ ਸਿੰਘ ਗਗੜਾ, ਹਰਪ੍ਰੀਤ ਸਿੰਘ ਅਖਾੜਾ, ਮਾਸਟਰ ਸ਼ਿੰਗਾਰਾ ਸਿੰਘ, ਮਾ. ਸੰਤੋਖ ਸਿੰਘ ਸਹੋਤਾ. ਮਾ. ਭਜਨ ਸਿੰਘ. ਮਾ. ਓਂਕਾਰ ਸਿੰਘ. ਮਾ. ਜਰਨੈਲ ਸਿੰਘ. ਗੁਰਮੁਖ ਸਿੰਘ, ਕਾਨੂੰਗੋ ਜਗਸੀਰ ਸਿੰਘ, ਹੈੱਡ ਮਾਸਟਰ ਸੰਦੀਪ ਸਿੰਘ, ਮਾ. ਮਨੋਹਰ ਸਿੰਘ ਦਾਖਾ, ਕਿਰਨਜੀਤ ਸਿੰਘ, ਸੁਖਚਰਨਜੀਤ ਸਿੰਘ,ਮਾ. ਅਵਤਾਰ ਸਿੰਘ ਚੀਮਾ,ਮਾ. ਹਰਬੰਸ ਸਿੰਘ ਜੰਡੀ, ਮਾ. ਤਜਿੰਦਰ ਸਿੰਘ,ਲੈਕ: ਜਗਤਾਰ ਸਿੰਘ ਚੀਮਾ, ਮਾ. ਸੁਖਵਿੰਦਰ ਸਿੰਘ ਕਾਉਂਕੇ, ਮਾ. ਸੁਖਦੇਵ ਸਿੰਘ ਗਗੜਾ, ਲੈਕ: ਭੁਪਿੰਦਰ ਸਿੰਘ ਮਾਣੂਕੇ,ਮਾ. ਜੈ ਸਿੰਘ, ਮਾ. ਰੁਪਿੰਦਰਜੀਤ ਸਿੰਘ, ਮਾ. ਹਰਵਿੰਦਰ ਸਿੰਘ ਗਾਲਿਬ, ਮਾਸਟਰ ਰਣਜੀਤ ਮਣੀ ਸਿੰਘ, ਪਰਮਜੀਤ ਕੌਰ ਹੇਰਾਂ, ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਮਾ.ਸੁਨੀਲ ਕੁਮਾਰ ਜਗਰਾਉਂ,ਮਾ.ਗੌਰਵ ਗੁਪਤਾ, ਰਵਿੰਦਰ ਸਿੰਘ ਅਖਾੜਾ, ਸਰਪੰਚ ਦਰਸ਼ਨ ਸਿੰਘ ਪੋਨੇ, ਸੁਰਿੰਦਰ ਸਿੰਘ ਅਤੇ ਹੋਰ ਅਧਿਆਪਕਾਂ ਨੇ ਇਸ ਪ੍ਰੀਖਿਆ ਦੇ ਸੰਚਾਲਨ ਵਿੱਚ ਸੇਵਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਵਿੱਚ ਸੁਰਿੰਦਰ ਰਾਮਪੁਰੀ ਦੀ ਨਵੀਂ ਪੁਸਤਕ ਕਿਸੇ ਬਹਾਨੇ , ‘ਤੇ ਚਰਚਾ ਹੋਈ
Next articleਤੀਹ ਅਗਸਤ ‘ਤੇ ਨਜ਼ਰਾਂ !