HOME ਡਾ. ਅਮਰਜੀਤ ਕੌਂਕੇ ਦੇ ਕਾਵਿ- ਸੰਗ੍ਰਹਿ ‘ਇਸ ਧਰਤੀ ‘ਤੇ ਰਹਿੰਦਿਆਂ’ ਉਪਰ ਵਿਚਾਰ...

ਡਾ. ਅਮਰਜੀਤ ਕੌਂਕੇ ਦੇ ਕਾਵਿ- ਸੰਗ੍ਰਹਿ ‘ਇਸ ਧਰਤੀ ‘ਤੇ ਰਹਿੰਦਿਆਂ’ ਉਪਰ ਵਿਚਾਰ ਗੋਸ਼ਟੀ ਸਮਾਗਮ ਐਤਵਾਰ ਨੂੰ

2
ਮੋਗਾ,  (ਸਮਾਜ ਵੀਕਲੀ)  (ਪੱਤਰ ਪ੍ਰੇਰਕ) ਲੋਕ ਸਾਹਿਤ ਅਕਾਦਮੀ (ਰਜਿ.) ਮੋਗਾ ਵੱਲੋਂ ਡਾ. ਅਮਰਜੀਤ ਕੌਂਕੇ ਦੇ ਕਾਵਿ- ਸੰਗ੍ਰਹਿ ‘ਇਸ ਧਰਤੀ ‘ਤੇ ਰਹਿੰਦਿਆਂ’ ਉਪਰ ਵਿਚਾਰ ਗੋਸ਼ਟੀ ਤੇ ਲੋਕ ਅਰਪਣ ਸਮਾਗਮ  ਐਤਵਾਰ ਨੂੰ ਮੋਗਾ ਵਿਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਅਕਾਦਮੀ ਦੇ ਪ੍ਰਧਾਨ ਅਸ਼ੋਕ ਚੱਟਾਨੀ,ਚਰਨਜੀਤ ਸਮਾਲਸਰ,ਗਿਆਨ ਸਿੰਘ ਅਤੇ ਜਸਵੰਤ ਗਿੱਲ ਸਮਾਲਸਰ ਨੇ ਦੱਸਿਆ ਕਿ ਪੰਜਾਬੀ ਦੇ ਨਾਮਵਰ ਕਵੀ,ਆਲੋਚਕ,ਅਨੁਵਾਦਕ ਤੇ ਪ੍ਰਤਿਮਾਨ ਦੇ ਸੰਪਾਦਕ ਡਾ. ਅਮਰਜੀਤ ਕੌਂਕੇ ਦੀ ਨਵਪ੍ਰਕਾਸ਼ਿਤ ਕਾਵਿ-ਪੁਸਤਕ ‘ਇਸ ਧਰਤੀ ‘ਤੇ ਰਹਿੰਦਿਆਂ’ ਦਾ ਲੋਕ ਅਰਪਣ ਤੇ ਵਿਚਾਰ ਗੋਸ਼ਟੀ ਸਮਾਗਮ ਮਿਤੀ 10 ਅਗਸਤ ਦਿਨ ਐਤਵਾਰ ਨੂੰ ਫਰੀਡਮ ਫਾਈਟਰ ਭਵਨ,ਸ਼ਹੀਦ ਭਗਤ ਸਿੰਘ ਮਾਰਕੀਟ, ਮੋਗਾ ਵਿਖੇ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਕਰਨਗੇ ਅਤੇ ਪ੍ਰਧਾਨਗੀ ਮੰਡਲ ਵਿੱਚ ਕੇ. ਐੱਲ. ਗਰਗ, ਡਾ. ਸੁਰਜੀਤ ਬਰਾੜ ਘੋਲੀਆ, ਡਾ. ਅਜੀਤਪਾਲ ਜਟਾਣਾ, ਡਾ. ਗੁਰਵਿੰਦਰ ਅਮਨ ਰਾਜਪੁਰਾ ਅਤੇ ਅਸ਼ੋਕ ਚੱਟਾਨੀ ਬਿਰਾਜਮਾਨ ਹੋਣਗੇ।  ਉਨ੍ਹਾਂ ਅੱਗੇ ਦੱਸਿਆ ਕਿ ਪੁਸਤਕ ‘ਤੇ ਪਰਚਾ ਪ੍ਰਸਿੱਧ ਆਲੋਚਕ ਡਾ.ਸੁਰਜੀਤ ਬਰਾੜ ਘੋਲੀਆ ਪੜ੍ਹਨਗੇ ਅਤੇ ਬਹਿਸ ਦਾ ਆਗਾਜ਼  ਨਾਮਵਰ ਸਾਹਿਤਕਾਰ ਤੇ ਆਲੋਚਕ ਡਾ. ਮੇਹਰ ਮਾਣਕ ਕਰਨਗੇ। ਚਰਚਾ ਵਿਚ ਜਸਵੀਰ ਕਲਸੀ ਧਰਮਕੋਟ, ਗ਼ਜ਼ਲਗੋ ਰਣਜੀਤ ਸਰਾਂਵਲੀ, ਅਲਫ਼ਾਜ਼, ਧਾਮੀ ਗਿੱਲ, ਗੁਰਪ੍ਰੀਤ ਧਰਮਕੋਟ ਅਤੇ ਅਮਰ ਘੋਲੀਆ ਭਾਗ ਲੈਣਗੇ। ਗਿਆਨ ਸਿੰਘ ਅਤੇ ਜਸਵੰਤ ਗਿੱਲ ਸਮਾਲਸਰ ਨੇ ਅੱਗੇ ਦੱਸਿਆ ਕਿ ਸਮਾਗਮ ਦੌਰਾਨ ਡਾ. ਸੁਰਜੀਤ ਬਰਾੜ ਘੋਲੀਆ ਦਾ ਨਵਾਂ ਨਾਵਲ ਕਾਲੀ ਕੰਬਲੀ, ਗੁਰਸ਼ਰਨ ਕੌਰ ਦੀ ਪੁਸਤਕ ਅਸੀਂ ਹਾਂ ਰੁੱਖ ਪੰਜਾਬ ਦੇ ਅਤੇ ਪ੍ਰਤਿਮਾਨ ਤੇ ਲੋਹਮਣੀ ਰਸਾਲਿਆਂ ਦੇ ਨਵੇਂ ਅੰਕ ਲੋਕ ਅਰਪਣ ਕੀਤੇ ਜਾਣਗੇ। ਸਮਾਗਮ ਦਾ ਮੰਚ ਸੰਚਾਲਨ ਨੌਜਵਾਨ ਸ਼ਾਇਰ ਚਰਨਜੀਤ ਸਮਾਲਸਰ ਵੱਲੋਂ ਕੀਤਾ ਜਾਵੇਗਾ। ਪਹੁੰਚੇ ਹੋਏ ਸਾਹਿਤਕਾਰ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਭਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕ੍ਰਿਕਟਰ ਯਸ਼ ਦਿਆਲ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ!, ਰਾਜਸਥਾਨ ਹਾਈ ਕੋਰਟ ਨੇ ਜ਼ਮਾਨਤ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ
Next article‘ਭਾਰਤ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ’…. ਟਰੰਪ ਦੇ ਟੈਰਿਫ ਯੁੱਧ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ