HOME ਡਾਕਟਰ ਅਮਰ ਸਿੰਘ ਤੇ ਕਾਮਿਲ ਅਮਰ ਸਿੰਘ ਨੇ ਜੇਤੂ ਬਲਾਕ ਸੰਮਤੀ ਤੇ...

ਡਾਕਟਰ ਅਮਰ ਸਿੰਘ ਤੇ ਕਾਮਿਲ ਅਮਰ ਸਿੰਘ ਨੇ ਜੇਤੂ ਬਲਾਕ ਸੰਮਤੀ ਤੇ ਜਿਲ੍ਹਾਂ ਪ੍ਰੀਸ਼ਦ ਮੈਂਬਰਾਂ ਨੂੰ ਕੀਤਾ ਸਨਮਾਨਿਤ।

1
ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ ਗੁਰੀ) ਹਲਕਾ ਰਾਏਕੋਟ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ’ਚ ਸਮੁੱਚੇ ਪਾਰਟੀ ਆਗੂਆਂ ਵੱਲੋਂ ਬਲਾਕ ਸੰਮਤੀ ਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ‘ਚ ਕਾਂਗਰਸ ਪਾਰਟੀ ਦੇ ਜੇਤੂ ਰਹੇ ਬਲਾਕ ਸੰਮਤੀ ਤੇ ਜਿਲ੍ਹਾਂ ਪ੍ਰੀਸ਼ਦ ਦੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਸੱਤਾਧਾਰੀ ਧਿਰ ਦੀਆਂ ਜ਼ਿਆਦਤੀਆਂ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਪਹਿਲੇ ਸਥਾਨ ’ਤੇ ਰਹੀ ਤੇ ਵਰਕਰਾਂ ਦੀ ਮਿਹਨਤ ਸਦਕਾ ਪਾਰਟੀ ਆਪਣੇ ਵੋਟ ਬੈਂਕ ਨੂੰ ਬਰਕਰਾਰ ਰੱਖਣ ’ਚ ਵੀ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਹੁਣ ਥੋੜ੍ਹਾ ਸਮਾਂ ਹੀ ਰਹਿ ਗਿਆ ਹੈ। ਇਸ ਲਈ ਕਾਂਗਰਸ ਪਾਰਟੀ ਦੇ ਵਰਕਰ ਹੋਰ ਵੀ ਤਕੜੇ ਹੋ ਕੇ ਕੰਮ ਕਰਨ ਤਾਂ ਕਿ ਪੰਜਾਬ ’ਚ ਵੀ ਕਾਂਗਰਸ ਦੀ ਸਰਕਾਰ ਸਥਾਪਿਤ ਕੀਤੀ ਜਾ ਸਕੇ। ਇਸ ਦੌਰਾਨ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਚੋਣਾਂ ਦੌਰਾਨ ਹਰ ਕਾਂਗਰਸੀ ਵਰਕਰ ਨੇ ਮਿਹਨਤ ਕੀਤੀ ਹੈ ਤੇ ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ। ਉਨ੍ਹਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਡਟਕੇ ਮਿਹਨਤ ਕਰਨ ਲਈ ਕਿਹਾ। ਇਸ ਦੌਰਾਨ ਜੇਤੂ ਰਹੇ ਜ਼ਿਲਾ ਪ੍ਰੀਸ਼ਦ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜੋਨ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਸਤਵੰਤ ਸਿੰਘ, ਪ੍ਰਿੰਸੀਪਲ ਰਾਜਵਿੰਦਰ ਕੌਰ ਬਰਾੜ, ਸੁਖਭਿੰਦਰ ਸਿੰਘ ਨਿੱਕਾ,  ਬਲਾਕ ਸੰਮਤੀ ਜੋਨਾਂ ‘ਚ ਤਲਵੰਡੀ ਰਾਏ ਤੋਂ ਜੇਤੂ ਬੀਬੀ ਹਰਜੀਤ ਕੌਰ, ਬੁਰਜ ਹਰੀ ਸਿੰਘ ਤੋਂ ਪ੍ਰਦੀਪ ਸਿੰਘ ਗਰੇਵਾਲ, ਅਕਾਲਗੜ੍ਹ ਤੋਂ ਪ੍ਰਧਾਨ ਜਗਦੇਵ ਸਿੰਘ, ਹਲਵਾਰਾ ਤੋਂ ਬੀਬੀ ਕਿਰਨਜੀਤ ਕੌਰ, ਟੂਸਾ ਤੋਂ ਬੀਬੀ ਕੁਲਵਿੰਦਰ ਕੌਰ, ਗੋਂਦਵਾਲ ਤੋਂ ਬੀਬੀ ਵਰਿੰਦਰਪਾਲ ਕੌਰ, ਬੜੂੰਦੀ ਤੋਂ ਬੀਬੀ ਜਸਪ੍ਰੀਤ ਕੌਰ, ਲੋਹਟਬੱਦੀ ਤੋਂ ਕੁਲਦੀਪ ਸਿੰਘ, ਸਹਿਬਾਜਪੁਰਾ ਤੋਂ ਬੀਬੀ ਸਨਦੀਪ ਕੌਰ, ਜਲਾਲਦੀਵਾਲ ਤੋਂ ਬੀਬੀ ਪ੍ਰਿਤਪਾਲ ਕੌਰ, ਬੋਪਾਰਾਏ ਖੁਰਦ ਤੋਂ ਬੀਬੀ ਮਨਪ੍ਰੀਤ ਕੌਰ, ਬੱਸੀਆਂ ਜੋਨ ਤੋਂ ਜਸਵੀਰ ਸਿੰਘ ਉੱਪਲ, ਨੱਥੋਵਾਲ ਤੋਂ ਮੱਘਰ ਸਿੰਘ, ਝੋਰੜਾਂ ਤੋਂ ਬੀਬੀ ਸਿਮਰਜੀਤ ਕੌਰ, ਬਿੰਜਲ ਜੋਨ ਤੋਂ ਰਛਪਾਲ ਸਿੰਘ, ਆਂਡਲੂ ਤੋਂ ਚਰਨਜੀਤ ਕੌਰ ਤੇ ਤਾਜਪੁਰ ਤੋਂ ਗੁਲਵੰਤ ਸਿੰਘ ਆਦਿ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਰਾਜਾ ਬਰਾੜ, ਸਾਬਕਾ ਚੇਅਰਮੈਨ ਤਰਲੋਚਨ ਸਿੰਘ ਝੋਰੜਾਂ, ਡਾਕਟਰ ਪਿ੍ਤਪਾਲ ਸਿੰਘ ਬਿੱਟਾ ਜਲਾਲਦੀਵਾਲ, ਸਾਬਕਾ ਸਰਪੰਚ ਮੇਜਰ ਸਿੰਘ ਧੂਰਕੋਟ, ਇੰਦਰਜੀਤ ਸਿੰਘ ਮੌੜ ਜਲਾਲਦੀਵਾਲ, ਸੰਦੀਪ ਸਿੰਘ ਸਿੱਧੂ ਜੌਹਲਾਂ, ਬੰਟੀ ਅੱਚਰਵਾਲ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਬੋਪਾਰਾਏ, ਜਸਵੰਤ ਸਿੰਘ ਬਿੱਲੂ ਬੱਸੀਆਂ, ਬਲਜਿੰਦਰ ਸਿੰਘ ਬੱਸੀਆਂ, ਸਾਬਕਾ ਸਰਪੰਚ ਕੇਵਲ ਸਿੰਘ ਬਰ੍ਹਮੀ, ਗੁਰਪ੍ਰੀਤ ਸਿੰਘ ਝੋਰੜਾਂ, ਡਾਕਟਰ ਮਨਜੀਤ ਸਿੰਘ ਬਿੰਜਲ, ਭੁਪਿੰਦਰ ਸਿੰਘ ਦੱਧਾਹੂਰ, ਸਰਪੰਚ ਪ੍ਰਭਜੋਤ ਸਿੰਘ ਧਾਲੀਵਾਲ ਭੈਣੀ ਦਰੇੜਾ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਧਾਲੀਵਾਲ ਤਲਵੰਡੀ ਰਾਏ, ਬਲਾਕ ਮੀਤ ਪ੍ਰਧਾਨ ਗੁਰਜੀਤ ਸਿੰਘ ਰਾਜੋਆਣਾ, ਨਿਰੰਜਣ ਸਿੰਘ ਕਾਲਾ ਜਲਾਲਦੀਵਾਲ, ਸੂਬੇਦਾਰ ਇੰਦਰਜੀਤ ਸਿੰਘ ਤਲਵੰਡੀ ਰਾਏ, ਮਨਦੀਪ ਸਿੰਘ ਸੋਨੀ,ਸਾਬਕਾ ਪੰਚ ਜਸਵਿੰਦਰ ਸਿੰਘ ਸਿੱਧੂ, ਗੁਰਚਰਨ ਸਿੰਘ ਬੱਸੀਆਂ, ਤੇਜਿੰਦਰ ਸਿੰਘ ਖੰਨਾ ਜੰਡ, ਰਾਮ ਪਿਆਰਾ ਜੋਸ਼ੀ, ਓਐੱਸਡੀ ਜਗਪ੍ਰੀਤ ਬੁੱਟਰ, ਪ੍ਰਭਦੀਪ ਸਿੰਘ ਨਾਰੰਗਵਾਲ, ਬਲਜੀਤ ਸਿੰਘ ਹਲਵਾਰਾ, ਸਤਪਾਲ ਸਿੰਘ ਆਦਿ ਵੱਡੀ ਗਿਣਤੀ ‘ਚ ਕਾਂਗਰਸੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleCousin Marriage in Pakistan: A Health Crisis
Next articleਸਾਬਕਾ ਫੋਜੀ ਲਈ ਨਵਾਂ ਸਾਲ ਰਿਹਾ ਸ਼ੁੱਭ,ਲੱਗੀ ਲੱਖਾਂ ਦੀ ਲਾਟਰੀ