ਦਾਜ ਦੀ ਬਲੀ

ਜਤਿੰਦਰ ਭੁੱਚੋ

(ਸਮਾਜ ਵੀਕਲੀ)

ਕੋਟਕਪੂਰੇ ਦੇ ਵਿਚ ਸੁਣਿਐ
ਇਕ ਧੀ ਹੋਰ ਗਈ ਏ ਮਾਰੀ ।
ਪੱਖੇ ਦੇ ਨਾਲ ਲਟਕੀ ਹੋਈ
ਬਾਬੁਲ ਦੀ ਸੀ ਰਾਜ ਦੁਲਾਰੀ ।
ਲੋਭੀਆਂ ਹੱਥੋਂ ਕਤਲ ਹੋਈ
ਜਾਂ ਬਲੀ ਦਾਜ ਦੀ ਚੜ੍ਹੀ ਵਿਚਾਰੀ ।
ਭੁੱਬਾਂ ‍ਮਾਰ ਕੇ ਰੋ ਪਏ ਸਾਰੇ
ਭਿਆਨਕ ਸੀ ਉਹ ਮੰਜ਼ਰ ਭਾਰੀ ।
ਤਾਹਨੇ ਮੇਹਣੇ ਸੀ ਸਹਿ ਨਾ ਹੁੰਦੇ
ਸੀ ਉਹ ਮਰਦੀ ਵਾਰੋ ਵਾਰੀ ।
ਮਾਪਿਆਂ ਦਾ ਦੁੱਖ ਵੇਖ ਨੀ ਹੁੰਦਾ
ਕਿਉਂ ਧੀਏ ਗੱਲ ਮੁਕਾ ਗਈ ਸਾਰੀ ।
ਮੈਂ ਵੀ ਧੀ ਦਾ ਬਾਪ ਹਾਂ ਲੋਕੋ
ਗੁਨਾਹਗਾਰ ਵੀ ਆਪਾਂ ਹਾਂ ਲੋਕੋ
ਹੁਣ ਵੀ ਜੋ ਚੁੱਪਚਾਪ ਹਾਂ ਲੋਕੋ
ਹੁਣ ਵੀ ਜੋ ਚੁੱਪਚਾਪ ਹਾਂ ਲੋਕੋ ………

ਜਤਿੰਦਰ ਭੁੱਚੋ
9501475400

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝਲਕ ਨੀ ਪੂਰੀ ਫਿਲਮ ਦਿਖਾਉਣੀ
Next articleDeath toll rises to 90 in Florida building collapse