(ਸਮਾਜ ਵੀਕਲੀ)
ਰਾਧਾ ਅੱਜ ਬੜੀ ਖੁਸ਼ ਸੀ ਕਿਉਂਕਿ ਅੱਜ ਬਾਲ ਦਿਵਸ ਮੌਕੇ ਤੇ ਸਕੂਲ ਵਿੱਚ ਪ੍ਰੋਗਰਾਮ ਸੀ ਤੇ ਜਿਲ੍ਹੇ ਦੇ ਅਫਸਰ ‘ਮੁੱਖ ਮਹਿਮਾਨ’ ਸਨ। ਮੁੱਖ ਮਹਿਮਾਨ ਪਹਿਲੇ ਪ੍ਰਧਾਨ ਮੰਤਰੀ ਜੀ ਦੇ ਜੀਵਨ ਤੇ ਉਨ੍ਹਾਂ ਦਾ ਬੱਚਿਆਂ ਨਾਲ ਪਿਆਰ ਸੰਬੰਧਿਤ ਕੁਝ ਦਿਲਚਸਪ ਘਟਨਾਵਾਂ ਸੁਣਾਈਆਂ। ਮੁੱਖ ਮਹਿਮਾਨ ਦੇ ਬੋਲਣ ਦਾ ਢੰਗ ਬਹੁਤ ਹੀ ਨਿਮਰਤਾ ਤੇ ਪਿਆਰ ਭਰਿਆ ਸੀ।ਰਾਧਾ ਨੂੰ ਉਨ੍ਹਾਂ ਦੇ ਚਿਹਰੇ ‘ਤੇ ਇਕ ਅਲੱਗ ਜਿਹਾ ਨੂਰ ਸੀ ਰਾਧਾ ਨੂੰ ਲੱਗ ਰਿਹਾ ਸੀ ਕਿ ਉਹ ਗਰੀਬ ਲਿਤਾੜੇ ਹੋਏ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ।
ਉਹਨਾਂ ਨੇ ਭਾਸ਼ਨ ਵਿੱਚ ਵੀ ਗਰੀਬ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਲਈ ਤੇ ਮਦਦ ਕਰਨ ਲਈ ਬਹੁਤ ਸਾਰੀਆਂ ਗੱਲਾਂ ਸਮਝਾਈਆਂ। ਉਹਨਾਂ ਨੇ ਆਪਣੇ ਕੋਲੋਂ ਅੱਵਲ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ। ਜਿਸ ਵਿੱਚ ਰਾਧਾ ਨੂੰ ਸਭ ਤੋਂ ਪਹਿਲਾ ਪੁਰਸਕਾਰ ਮਿਲਿਆ। ਕਿਉਕਿ ਉਸ ਨੇ ਬਹੁਤ ਵਧੀਆ ਭਾਸ਼ਣ ਦਿੱਤਾ ਸੀ। ਮੁੱਖ ਮਹਿਮਾਨ ਨੇ ਉਸ ਨੂੰ ਬਹੁਤ ਪਿਆਰ ਦੇ ਮਿਹਨਤ ਕਰਨ ਦਾ ਸੁਨੇਹਾ ਦਿੱਤਾ। ਰਾਧਾ ਨੂੰ ਮੁੱਖ ਮਹਿਮਾਨ ਰੱਬ ਦੀ ਤਰ੍ਹਾਂ ਲੱਗਿਆ। ਜਦੋਂ ਪ੍ਰੋਗਰਾਮ ਖਤਮ ਹੋ ਗਿਆ ਅਧਿਆਪਕ ਅਤੇ ਵਿਦਿਆਰਥੀ ਵੀ ਰਾਧਾ ਦੀ ਪ੍ਰਸੰਸਾ ਕਰਨ ਲੱਗੇ।
ਪਰ ਰਾਧਾ ਦੇ ਦਿਮਾਗ ਤੇ ਮੁੱਖ ਮਹਿਮਾਨ ਦੀਆਂ ਗੱਲਾਂ ਤੇ ਉਨ੍ਹਾਂ ਦਾ ਚਿਹਰਾ ਜਿਵੇਂ ਘਰ ਕਰ ਗਿਆ ਸੀ। ਉਹ ਦੁਬਾਰਾ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਸੀ। ਉਸਨੇ ਆਪਣੇ ਜਮਾਤ ਦੇ ਅਧਿਆਪਕ ਨੂੰ ਕਿਹਾ ਕਿ ਮੈਂ ਦੁਬਾਰਾ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹਾਂ ਅਤੇ ਆਪਣੇ ਘਰ ਦੀ ਹਾਲਤ ਬਾਰੇ ਦੱਸਣਾ ਚਾਹੁੰਦੀ ਹਾਂ ਤਾਂ ਜੋ ਉਹ ਉਸ ਦੀ ਮਦਦ ਕਰ ਸਕਣ। ਜਦੋਂ ਉਹ ਉਹੀ ਬਾਅਦ ਦਫ਼ਤਰ ਗਈ ਤਾਂ ਹੋ ਜਾ ਚੁੱਕੇ ਸਨ। ਇੱਕ ਦਿਨ ਰਾਧਾ ਆਪਣੇ ਪਿਤਾ ਜੀ ਨਾਲ ਉਹਨਾਂ ਦੁਆਰਾ ਦਿੱਤੇ ਪਤੇ ਤੇ ਮੁੱਖ ਮਹਿਮਾਨ ਦੇ ਦਫ਼ਤਰ ਉਹਨਾਂ ਨੂੰ ਮਿਲਣ ਗਈ ।
ਰਾਧਾ ਨੇ ਉਨ੍ਹਾਂ ਨੂੰ ਆਪਣਾ ਤੇ ਆਪਣੇ ਸਕੂਲ ਦਾ ਨਾਮ ਦੱਸਿਆ,ਪਰ ਜ਼ਿਲ੍ਹਾ ਅਫ਼ਸਰ ਨੇ ਰਾਧਾ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ ਤੇ ਉਸਨੂੰ ਕਿਹਾ ਕਿ ਜਦੋਂ ਕਿਸੇ ਅਫ਼ਸਰ ਨਾਲ ਗੱਲ ਕਰਨੀ ਹੋਵੇ ਤਾਂ ਪਹਿਲਾਂ ਆਗਿਆ ਲੈਣੀ ਪੈਂਦੀ ਹੈ ਫਿਰ ਮਿਲਣ ਲਈ ਆਉਣਾ ਹੁੰਦਾ ਹੈ ਤੁਹਾਡੇ ਲੋਕਾਂ ਦੀ ਬਸ ਇਹੀ ਲਿਆਕਤ ਦੀ ਕਮੀਂ ਹੈ । ਉਹਨਾਂ ਕਿਹਾ, “ਮੇਰੇ ਕੋਲ ਅਜੇ ਸਮਾਂ ਨਹੀਂ ਹੈ , ਤੁਸੀਂ ਫੇਰ ਕਿਸੇ ਦਿਨ ਆਉਣਾ।” ਰਾਧਾ ਨਿੰਮੋਝੂਣ ਹੋ ਕੇ ਦਫ਼ਤਰ ਚੋਂ ਬਾਹਰ ਨਿਕਲ ਆਈ, ਉਸ ਦੀਆਂ ਅੱਖਾਂ ਵਿੱਚ ਅੱਥਰੂ ਸਨ । ਉਸਨੂੰ ਸਮਝ ਨਹੀਂ ਆ ਰਹੀ ਸੀ ਕੇ ਮੁੱਖ ਮਹਿਮਾਨ ਦਾ ਅਸਲੀ ਚਿਹਰਾ ਕਿਹੜਾ ਹੈ? ਉਸ ਦਿਨ ਵਾਲਾ ਜਾਂ ਅੱਜ ਦਾ।
ਸਰਿਤਾ ਦੇਵੀ
9464925265
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly