HOME ਦੁਸਾਂਝ ਕਲਾਂ-ਫਗਵਾੜਾ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ ਦੋ ਦੋਸਤਾਂ ਦੀ ਦਰਦਨਾਕ...

ਦੁਸਾਂਝ ਕਲਾਂ-ਫਗਵਾੜਾ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ ਦੋ ਦੋਸਤਾਂ ਦੀ ਦਰਦਨਾਕ ਮੌਤ

2
ਫਿਲੌਰ/ਅੱਪਰਾ, (ਸਮਾਜ ਵੀਕਲੀ)  (ਦੀਪਾ)-ਪਿੰਡ ਦੁਸਾਂਝ ਕਲਾਂ ਦੇ ਦੋ ਨੌਜਵਾਨਾਂ ਦੀ ਮੁਕੰਦਪੁਰ-ਫਗਵਾੜਾ ਰੋਡ ਇੰਦਣਾਂ ਕਲਾਸਕੇ ਗੇਟ ਦੇ ਨੇੜੇ ਐਕਟਿਵਾ ਸਕੂਟਰੀ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ, ਜਿਸ ਕਾਰਨ ਦੁਸਾਂਝ ਕਲਾਂ ਦੇ ਵਸਨੀਕ ਦੋ ਨਾਬਾਲਗ ਨੌਜਵਾਨਾਂ ਦੀ ਮੌਤ ਹੋ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਜੰਗ ਬਹਾਦਰ ਸਿੰਘ ਚੌਂਕੀ ਇੰਚਾਰਜ ਦੁਸਾਂਝ ਕਲਾਂ ਨੇ ਦੱਸਿਆਂ ਕਿ ਉਨ੍ਹਾਂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਫਗਵਾੜਾ-ਮੁਕੰਦਪੁਰ ਰੋਡ ਨੇੜੇ ਇੰਦਣਾਂ ਕਲਾਸਕੇ ਦੇ ਗੇਟ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਐਕਟਿਵਾ ਤੇ ਮੋਟਰਸਾਈਕਲ ਦੇ ਪਰਖੱਚੇ ਉੜ ਗਏ। ਉਨ੍ਹਾਂ ਕਿਹਾ ਕਿ ਦੋਨੋਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚ ਗਏ ਤੇ ਜ਼ਖ਼ਮੀ ਨੌਜਵਾਨਾਂ ਨੂੰ ਫਗਵਾੜਾ ਦੇ ਨਿਜੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਨੌਜਵਾਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਡੀ ਐੱਮ ਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਵਿਕਰਮਜੀਤ ਦੁਸਾਂਝ ਪੁੱਤਰ ਸ਼ਮਸ਼ੇਰ ਸਿੰਘ ਉਮਰ 16 ਸਾਲ ਦੀ ਕਰੀਬ 8.30 ਵਜੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਰਸਤੇ ਵਿੱਚ ਹੀ ਦਮ ਤੋੜ ਗਿਆ। ਦੂਸਰਾ ਨੌਜਵਾਨ ਨੂੰ ਡੀ ਐੱਮ ਸੀ ਹਸਪਤਾਲ ਲੁਧਿਆਣਾ  ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਸਮਰ ਪ੍ਰਜਾ ਪੁੱਤਰ ਧੀਰਜ ਪ੍ਰਜਾ ਉਮਰ 15 ਸਾਲ ਦੀ ਜੇਰੇ ਇਲਾਜ਼ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸਮਾਂ ਰਾਤ ਕਰੀਬ 10 ਵਜੇ ਉਸ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵਿਕਰਮਜੀਤ ਦੁਸਾਂਝ ਐਕਟਿਵਾ ਸਕੂਟਰੀ ਜੂਪੀਟਰ ਨੰਬਰ ਪੀਬੀ-08-ਇ ਜੇ-1403 ਤੇ ਸਵਾਰ ਹੋ ਕੇ ਫਗਵਾੜਾ ਵੱਲ ਜਾ ਰਹੇ ਸਨ ਅਤੇ ਅੱਗਿਓਂ ਆ ਰਹੇ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ-0-ਸੀਏ-840 ਨਾਲ ਭਿਆਨਕ ਟੱਕਰ ਹੋ ਗਈ। ਇਨ੍ਹਾਂ ‘ਚ ਇੱਕ ਨੌਜਵਾਨ ਸਮਰ ਪ੍ਰਜਾ ਜੋਂ ਕਿ ਬੀ ਸੀ ਐੱਸ ਸਕੂਲ ਫਗਵਾੜਾ ਵਿੱਚ 8ਵੀਂ ਜਮਾਤ ਦੀ ਵਿਦਿਆਰਥੀ ਸੀ ਅਤੇ ਦੂਸਰਾ ਨੌਜਵਾਨ ਵਿਕਰਮਜੀਤ ਦੁਸਾਂਝ ਜੋਂ ਕਿ ਗੁਰੂ ਨਾਨਕ ਕਾਲਜ ਫਗਵਾੜਾ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਸਮਰ ਪ੍ਰਜਾ ਆਪਣੀ ਭੈਣ ਦਾ ਇਕਲੌਤਾ ਭਰਾ ਸੀ, ਵਿਕਰਮਜੀਤ ਦੁਸਾਂਝ ਦਾ ਇੱਕ ਵੱਡਾ ਭਰਾ ਹੈ। ਇਹ ਦੋਨੋਂ ਨੌਜਵਾਨ ਜੋ ਆਪਸ ਵਿੱਚ ਦੋਸਤ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਅੱਜ ਦੋਨੋਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਿਕ ਮੈਂਬਰਾਂ ਨੇ ਦੋਵਾਂ ਨੌਜਵਾਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleA Scandal of Accountability: The Tower Hamlets Councillor Collecting £20,000 While Abroad
Next article*ਰਾਜ ਪੱਧਰੀ ਟੀਚਰ ਫੈਸਟ 2025-26 ਮੁਕਾਬਲਿਆਂ ਵਿੱਚ ਮੁਕਤਸਰ ਦੇ ਅਧਿਆਪਕਾਂ ਨੇ ਮਾਰੀਆਂ ਮੱਲਾਂ*