ਫਿਲੌਰ/, ਅੱਪਰਾ (ਸਮਾਜ ਵੀਕਲੀ) ( ਦੀਪਾ ):–ਪਿੰਡ ਦੁਸਾਂਝ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮਾਤਾ ਕਲਸਾਂ ਦਰਵਾਜ਼ਾ ਜੀ ਦੀ ਪ੍ਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈਜ਼ ਵੀਰਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇਂ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਪੋਸਟਰ ਜਾਰੀ ਕੀਤਾ ਗਿਆ । ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ 25 ਜਨਵਰੀ ਤੋਂ ਆਰੰਭ ਪ੍ਰਭਾਤ ਫੇਰੀ ਅਤੇ 31 ਜਨਵਰੀ ਤੱਕ ਪ੍ਰਭਾਤ ਫੇਰੀਆਂ ਸਜ਼ਾਈਂਆ ਜਾਣਗੀਆ। ਉਨ੍ਹਾਂ ਅੱਗੇ ਦੱਸਿਆ ਕਿ 31 ਜਨਵਰੀ ਸਵੇਰ 8 ਵਜੇ ਨਿਸ਼ਾਨ ਸਾਹਿਬ ਜੀ ਦੇ ਚੋਲੇ ਪਹਿਨਾਉਣ ਦੀ ਸੇਵਾ ਨਿਭਾਈ ਜਾਵੇਗੀ ਅਤੇ 10 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 01 ਫਰਬਰੀ ਨੂੰ ਸਵੇਰੇ 10 ਵਜੇ ਵਿਸ਼ਾਲ ਕੀਰਤਨ ਸਜਾਇਆ ਜਾਵੇਗਾ, ਨਗਰ ਕੀਰਤਨ ਸਮੇਂ ਪੰਥਕ ਢਾਡੀ ਜੱਥਾ ਆਇਆ ਸੰਗਤਾਂ ਨੂੰ ਗੁਰਬਾਣੀ ਇਤਿਹਾਸ ਨਾਲ ਜੋੜਨਗੇ। 02 ਫਰਬਰੀ ਸਵੇਰੇ 10 ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨੀ ਜਥਾ ਰਸਭਿੰਨਾ ਕੀਰਤਨ ਕਰਨਗੇ ਬਾਅਦ ਦੁਪਿਹਰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸ਼ਾਮ 7 ਵਜੇ ਧਾਰਮਿਕ ਸਟੇਜ ਸਜਾਈ ਜਾਵੇਗੀ, ਜਿਸ ‘ਚ ਮਿਸ਼ਨਰੀ ਗਾਇਕਾਂ ਰਜਨੀ ਠੱਕਰਵਾਲ ਆਇਆ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਪ੍ਧਾਨ ਰਜਿੰਦਰਪਾਲ , ਸਤਪਾਲ, ਸੈਕਟਰੀ ਮਨੋਹਰ ਲਾਲ, ਖ਼ਜ਼ਾਨਚੀ ਸੋਮ ਨਾਥ, ਸਹਾਇਕ ਖ਼ਜ਼ਾਨਚੀ ਸੁਰਜੀਤ ਪਾਲ, ਜਸਪਾਲ ਭੁੱਟਾ, ਸੁਰਿੰਦਰ ਪਾਲ, ਡਾ. ਓਮ ਪ੍ਰਕਾਸ਼, ਮੱਖਣ ਰਾਮ, ਸਤਪਾਲ ਸੱਤੀ, ਹੈਂਡ ਗ੍ਰੰਥੀ ਮੱਖਣ ਸਿੰਘ ਤੋਂ ਇਲਾਵਾਂ ਸੰਗਤਾਂ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



