(ਸਮਾਜਵੀਕਲੀ)- ਜਿਵੇ ਇੱਕ ਕਹਾਵਤ ਹੈ ਨਵਾਂ ਨੌ ਦਿਨ ਪੁਰਾਣਾ ਸੌ ਦਿਨ ਉਸ ਤਰ੍ਹਾਂ ਦੀ ਹੀ ਇਹ ਕਹਾਵਤ ਪੰਜਾਬੀ ਚੈੱਨਲ ਦੂਰਦਰਸ਼ਨ ਜਲੰਧਰ ਤੇ ਢੁੱਕਦੀ ਹੈ ਤੇ ਇਸੇ ਚੈੱਨਲ ਨਾਲ ਹੀ ਇੱਕ ਮਸ਼ਹੂਰ ਅਦਾਕਾਰ ਤੇ ਐਂਕਰ ਨਵਪ੍ਰੀਤ ਕੌਰ ਵੀ ਜੁੜੀ ਹੋਈ ਹੈ। ਨਵਪ੍ਰੀਤ ਦੂਰਦਰਸ਼ਨ ਦੇ ਲੱਗਭਗ ਬਹੁਤੇ ਪ੍ਰੋਗਰਾਮਾ ‘ਚ ਆਪਣਾ ਰੋਲ ਅਦਾ ਕਰ ਚੁੱਕੀ ਹੈ, ਤੇ ਅੱਜਕੱਲ੍ਹ ਕਰ ਵੀ ਰਹੀ ਹੈ। ਇਨ੍ਹਾਂ ਪ੍ਰੋਗਰਾਮਾ ਤੋ ਜਾਣਕਾਰੀ ਤੇ ਤਜਰਬਾ ਹਾਸਲ ਹੋਣ ਕਰਕੇ ਪਿਛਲੇ ਦਿਨੀ ਉਸਨੂੰ ਲੋਕ ਗਾਇਕ ਕਲਾ ਮੰਚ, ਮੁਹਾਲੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਜਿਸਦਾ ਕੌਮੀ ਪ੍ਰਧਾਨ ਪ੍ਰਸਿੱਧ ਸੁਪਰਹਿੱਟ ਗਾਇਕ ਹਾਕਮ ਬਖਤੜੀ ਵਾਲਾ ਹੈ। ਉਸਦੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਹ ਹਰਿਆਣੇ ਦੀ ਜੰਮਪਲ ਹੋ ਕਿ ਵੀ ਪੰਜਾਬ, ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਲਈ ਅਟੁੱਟ ਸੇਵਾ ਕਰ ਰਹੀ ਹੈ।
ਨਵਪ੍ਰੀਤ ਪੰਜਾਬੀ ਫਿਲਮਾਂ ਤੋ ਇਲਾਵਾ ਕੁਝ ਪੰਜਾਬੀ ਨਾਟਕਾ ਤੇ ਗਾਣਿਆ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਸਰੋਤਿਆ ਦਾ ਮੰਨਣਾ ਹੈ ਜਿੱਥੇ ਉਸਨੇ ਆਪਣੀ ਮਾਧੁਰ ,ਦਿਲ ਖਿੱਚਵੀ ਤੇ ਮਿੱਠੀ ਅਵਾਜ਼ ਨਾਲ ਦੂਰਦਰਸ਼ਨ ਦੇ ਵੱਖੋ-ਵੱਖ ਪ੍ਰੋਗਰਾਮਾ ‘ਚ ਮਿਠਾਸ ਭਰਨ ਦੀ ਜਿੰਮੇਵਾਰੀ ਲਈ ਹੈ ਉਥੇ ਚੈਨਲ ਜਲੰਧਰ ਤੇ ਚੱਲ ਰਹੇ ਪ੍ਰੋਗਰਾਮਾਂ ਵਿੱਚ ਸੱਭਿਆਚਾਰ ਦੀ ਸਾਭ-ਸੰਭਾਲ ਦਾ ਹੋਕਾ ਦੇਕਿ ਦਰਸ਼ਕਾ ਨੂੰ ਪੰਜਾਬ ਪੰਜਾਬੀਅਤ ਸੰਭਾਲਣ ਦਾ ਸੁਨੇਹਾ ਵੀ ਦਿੱਤਾ ਹੈ।
ਦੇਖਣ ਵਿੱਚ ਆਇਆ ਹੈ ਕਿ ਟੀ. ਵੀ. ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰਾ ਤੇ ਗਾਇਕਾ ਨਾਲ ਵੀ ਨਵਪ੍ਰੀਤ ਦਾ ਰਾਬਤਾ ਕਾਇਮ ਹੈ। ਜਿਨਾਂ ਦੀ ਬਦੋਲਤ ਉਸਦੀ ਤਰੱਕੀ ਫਰਸ਼ੋ ਅਰਸ ਹੋਣ ਵਿੱਚ ਦੇਰ ਨਹੀ ਲੱਗ ਰਹੀ ਹੈ।ਅੱਜਕੱਲ੍ਹ ਕਲਾਕਾਰ ਦੇ ਹਰ ਖੇਤਰ ਵਿੱਚ ਨਵਪ੍ਰੀਤ ਪੈਰ ਪਸਾਰ ਰਹੀ ਹੈ। ਆਪਣੀ ਇਸ ਤਰੱਕੀ ਪਿੱਛੇ ਨਵਪ੍ਰੀਤ ਆਪਣੇ ਉਸ ਕੁਦਰਤ ਤੋਂ ਇਲਾਵਾ ਦਿਲੋ ਚਾਹੁਣ ਵਾਲੇ ਸਰੋਤਿਆ ਦਾ ਵੀ ਸਦਾ ਸ਼ੁਕਰਗੁਜ਼ਾਰ ਕਰਦੀ ਹੈ ਜਿਨਾਂ ਦੀ ਬਦੋਲਤ ਉਸਨੂੰ ਪੰਜਾਬੀ ਖੇਤਰ ਵਿੱਚ ਹੱਦੋ ਵੱਧ ਮਾਣ ਪ੍ਰਾਪਤ ਹੋ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਹ ਅੱਗੇ ਆਉਣ ਵਾਲੇ ਸਮੇਂ ਵਿੱਚ ਨਵੇ-ਨਵੇ ਪ੍ਰੋਗਰਾਮਾ ਦੇ ਨਾਲ ਨਾਲ ਵੱਡੇ ਪੱਧਰ ਤੇ ਪੰਜਾਬੀ ਫਿਲਮਾਂ ਵਿੱਚ ਵੀ ਰੋਲ ਅਦਾ ਕਰਨ ਜਾ ਰਹੀ ਹੈ। ਤੇ ਇੱਕ ਗੱਲ ਉਸਦੇ ਸਦਾ ਖਿਆਲ ਵਿੱਚ ਹੈ ਕਿ ਉਹ ਲੋਕ ਗਾਇਕ ਮੰਚ ਦੀ ਪ੍ਰਧਾਨ ਤੇ ਆਪਣਿਆ ਸਰੋਤਿਆ ਦੀ ਸੋਚ ਤੇ ਖਰੀ ਉੱਤਰਨ ਦਾ ਪੂਰਾ ਪੂਰਾ ਖਿਆਲ ਰੱਖੇਗੀ। ਕਿਉਕਿ ਇਨਾਂ ਦੀ ਬਦੌਲਤ ਹੀ ਉਸਦਾ ਨਾਮ ਬੱਚੇ ਬੱਚੇ ਦੀ ਜ਼ੁਬਾਨ ਤੇ ਆਮ ਦੇਖਣ ਨੂੰ ਮਿਲਦਾ ਹੈ।ਦੂਰਦਰਸ਼ਨ ਪੰਜਾਬੀ ਦੇ ਸਿੱਧੇ ਪ੍ਰਸਾਰਣ ਵਿੱਚ ਅਕਸਰ ਵੇਖਣ ਨੂੰ ਮਿਲਦੀ ਹੈ ਰਾਬਤਾ, ਮਹਾਂ ਰਾਬਤਾ’ ਪਬਲਿਕ ਟਾਇਮ ਪ੍ਰੋਗਰਾਮਾਂ ਵਿਚ ਬਹੁਤ ਵਧੀਆ ਰੋਲ ਨਿਭਾ ਰਹੀ ਹੈ। ਅਸੀਂ ਆਸ ਕਰਦੇ ਹਾਂ ਨਵਪ੍ਰੀਤ ਕੌਰ ਇਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਲੱਗੀ ਰਹੇਗੀ- ਆਮੀਨ
ਰਮੇਸ਼ਵਰ ਸਿੰਘ ਪਟਿਆਲਾ ਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly