HOME “ਘਰ-ਘਰ ਟੀਵੀ ਪਹੁੰਚਾਉਣ ਵਾਲੇ ‘ਟੇਕਸਲਾ’ ਟੀਵੀ ਦੇ ਸੰਸਥਾਪਕ ਰਾਜਾ ਸਿੰਘ ਨਹੀਂ ਰਹੇ

“ਘਰ-ਘਰ ਟੀਵੀ ਪਹੁੰਚਾਉਣ ਵਾਲੇ ‘ਟੇਕਸਲਾ’ ਟੀਵੀ ਦੇ ਸੰਸਥਾਪਕ ਰਾਜਾ ਸਿੰਘ ਨਹੀਂ ਰਹੇ

2

 90 ਸਾਲ ਦੀ ਉਮਰ ‘ਚ ਲੁਧਿਆਣਾ ਵਿਖੇ ਹੋਇਆ ਦੇਹਾਂਤ”

ਕਪੂਰਥਲਾ,  (ਸਮਾਜ ਵੀਕਲੀ)   ( ਕੌੜਾ )- ਪੰਜਾਬ ਦੇ ਉਦਯੋਗਿਕ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਅਤੇ ਘਰ-ਘਰ ਟੈਲੀਵੀਜ਼ਨ ਪਹੁੰਚਾਉਣ ਵਾਲੀ ਮਸ਼ਹੂਰ ਕੰਪਨੀ ਟੇਕਸਲਾ (Texla) ਦੇ ਸੰਸਥਾਪਕ ਰਾਜਾ ਸਿੰਘ ਦਾ 90 ਸਾਲ ਦੀ ਉਮਰ ਵਿੱਚ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਉਦਯੋਗ ਜਗਤ ਅਤੇ ਸਮਾਜ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਿਕਰਯੋਗ ਹੈ ਕਿ ਰਾਜਾ ਸਿੰਘ ਨੇ ਉਸ ਸਮੇਂ ਟੇਕਸਲਾ ਕੰਪਨੀ ਦੀ ਸਥਾਪਨਾ ਕੀਤੀ ਜਦੋਂ ਭਾਰਤ ਵਿੱਚ ਟੈਲੀਵੀਜ਼ਨ ਹਾਲੇ ਹਰ ਘਰ ਤੱਕ ਨਹੀਂ ਪਹੁੰਚਿਆ ਸੀ। ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਮਿਹਨਤ ਨਾਲ ਟੇਕਸਲਾ ਟੀਵੀ ਘੱਟ ਕੀਮਤ ‘ਤੇ ਆਮ ਲੋਕਾਂ ਤੱਕ ਪਹੁੰਚੇ ਸਨ ਅਤੇ ਆਮ ਪਰਿਵਾਰਾਂ ਲਈ ਟੈਲੀਵੀਜ਼ਨ ਖਰੀਦਣਾ ਸੰਭਵ ਹੋਇਆ ਸੀ। ਇੱਕ ਸਮਾਂ ਸੀ ਜਦੋਂ ਟੇਕਸਲਾ ਦੇ ਟੀਵੀ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕਪ੍ਰਿਯ ਹੋਏ ਸਨ। ਉਨ੍ਹਾਂ ਦੇ ਯੋਗਦਾਨ ਕਾਰਨ ਲੁਧਿਆਣਾ ਉਦਯੋਗਿਕ ਸ਼ਹਿਰ ਵਜੋਂ ਹੋਰ ਵੀ ਮਜ਼ਬੂਤ ਹੋਇਆ ਹੈ ਅਤੇ ਕਈ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ। ਇਸ ਮੌਕੇ ਉਦਯੋਗਿਕ ਖੇਤਰ ਦੇ ਲੋਕਾਂ ਨੇ ਕਿਹਾ ਕਿ ਰਾਜਾ ਸਿੰਘ ਇੱਕ ਮਿਹਨਤੀ, ਸਾਦਗੀ ਪਸੰਦ ਅਤੇ ਦੂਰਦਰਸ਼ੀ ਸੋਚ ਵਾਲੇ ਉਦਯੋਗਪਤੀ ਸਨ, ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਇੱਕ ਵੱਡਾ ਬ੍ਰਾਂਡ ਖੜ੍ਹਾ ਕੀਤਾ ਹੈ। ਉਨ੍ਹਾਂ ਦੇ ਦੇਹਾਂਤ ‘ਤੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਉਦਯੋਗਿਕ ਸੰਸਥਾਵਾਂ ਵੱਲੋਂ ਦੁੱਖ ਦਾ ਡੂੰਘਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਪਰਿਵਾਰ ਨਾਲ ਹਮਦਰਦੀ ਜਤਾਈ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਲਕਾ ਬਲਾਚੌਰ ਦੇ ਅਕਾਲੀ ਆਗੂਆਂ ਦੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ 
Next articleਹੰਬੋਲਟ ਬ੍ਰੋਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਨੂ ਕਨੇਡਾ ਤੋਂ ਡਿਪੋਰਟ ਕਰਨ ਦਾ ਮਾਮਲਾ ਮੁੜ ਚਰਚਾ ‘ਚ ਆਇਆ