HOME ਹਲਕਾ ਬਲਾਚੌਰ ਦੇ ਅਕਾਲੀ ਆਗੂਆਂ ਦੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ 

ਹਲਕਾ ਬਲਾਚੌਰ ਦੇ ਅਕਾਲੀ ਆਗੂਆਂ ਦੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ 

3
ਹਲਕੇ ਦੇ ਅਕਾਲੀ ਆਗੂ ਅਤੇ ਵਰਕਰ ਇੱਕਜੁਟ ਹੋ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ :ਸੁਖਬੀਰ ਸਿੰਘ ਬਾਦਲ 
 ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਦਿਨੀਂ ਹਲਕਾ ਬਲਾਚੌਰ ਦੇ ਅਕਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਇਸ ਹਲਕੇ ਦੀ ਸਰਗਰਮ ਸਿਆਸਤ ਬਾਰੇ ਵਿਸਥਾਰ ਸਾਹਿਤ ਵਿਚਾਰ ਵਟਾਂਦਰਾ ਹੋਇਆ ਮੁਲਾਕਾਤ ਕਰਨ ਵਾਲੇ ਸੀਨੀਅਰ ਅਕਾਲੀ ਆਗੂਆਂ ਵਿੱਚ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ,ਅਸ਼ੋਕ ਨਾਨੋਵਾਲ, ਯਾਦਵਿੰਦਰ ਯਾਦੀ ਜੋਗੇਵਾਲ, ਰਮਨ ਨੰਦ ਲਾਲ, ਅਸ਼ੋਕ ਬਜਾੜ,ਹਨੀ ਟੌਂਸਾ, ਤਰਲੋਚਨ ਸਿੰਘ ਰੱਕੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ, ਦਲਜੀਤ ਸਿੰਘ ਮਾਣੇਵਾਲ,ਜੋਗਿੰਦਰ ਸਿੰਘ ਅਟਵਾਲ, ਗੁਰਦੀਪ ਸਿੰਘ ਬਕਾਪੁਰ,ਸ਼ੰਕਰ ਜੰਡੀ, ਹਰੀ ਪਾਲ ਜਾਡਲੀ, ਸ਼ੱਮੀ ਸਰਪੰਚ ਊਧਨਵਾਲ, ਸ਼ੱਮੀ ਜਲਾਲਪੁਰ, ਸੁਰਜੀਤ ਕੋਹਲੀ, ਬਿੱਟੂ ਹੱਕਲਾ,ਭੋਲਾ ਨੀਲੇਵਾੜੇਂ, ਕਮਲ ਰੱਤੇਵਾਲ, ਬਲਵਿੰਦਰ ਸਰਪੰਚ ਆਸਰੋਂ, ਪੰਮੀ ਬਰੇਤਾ, ਕਾਬਲ  ਸੂਰਾਪੁਰ ਸਾਬਕਾ ਸਰਪੰਚ, ਅਸ਼ਨਵੀ ਬੱਗੂਵਾਲ, ਅਜਮੇਰ ਸਿੰਘ ਭਾਰਾਪੁਰ, ਦੇਵ ਰਾਜ ਸੰਡਰੇਵਾਲ, ਮਦਨ ਰਾਜੂਮਾਜਰਾ ਆਦਿ ਸ਼ਾਮਿਲ ਸਨ।ਇਸ ਮੌਕੇ ਮੁਲਾਕਾਤ ਦੌਰਾਨ ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਬਾਦਲ ਨੇ ਬਲਾਚੌਰ ਦੇ ਅਕਾਲੀ ਆਗੂਆਂ ਨੂੰ ਕਿਹਾ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਅਤੇ ਮਜ਼ਬੂਰੀ ਲਈ ਕੰਮ ਕਰਦੇ ਹੋਏ ਪਾਰਟੀ ਦਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਧਾਰ ਮਜਬੂਤ ਕਰਨ ਲਈ ਸਖਤ ਮਿਹਨਤ ਕਰਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਦੱਸਿਆ ਕਿ ਸ ਬਾਦਲ ਨਾਲ ਸਾਰੇ ਹਲਕੇ ਦੇ ਅਕਾਲੀ ਆਗੂਆਂ ਦੀ ਮੀਟਿੰਗ ਬੜੇ ਹੀ ਸੁਚੱਜੇ ਢੰਗ ਨਾਲ ਹੋਈ ਅਤੇ ਸਮੂਹ ਆਗੂਆਂ ਨੇ ਸਭ ਬਾਦਲ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਦੀ ਹਾਈਕਮਾਂਡ ਵਲੋਂ ਜਿਹੜਾ ਵੀ ਹੁਕਮ ਆਵੇਗਾ ।ਉਸ ਦੀ ਇੰਨ ਬਿੰਨ ਪਾਲਣਾ ਕਰਕੇ ਪਾਰਟੀ ਸਿਧਾਂਤਾਂ ਨੂੰ ਹੋਰ ਵੀ ਮਜਬੂਤ ਕੀਤਾ ਜਾਵੇ ਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਤੁਹਾਡੇ ਤੋਂ ਚੰਗਾ ਤੁਹਾਡਾ ਕੋਈ ਸਾਥੀ ਨਹੀਂ 
Next article“ਘਰ-ਘਰ ਟੀਵੀ ਪਹੁੰਚਾਉਣ ਵਾਲੇ ‘ਟੇਕਸਲਾ’ ਟੀਵੀ ਦੇ ਸੰਸਥਾਪਕ ਰਾਜਾ ਸਿੰਘ ਨਹੀਂ ਰਹੇ