ਕਪੂਰਥਲਾ ਤੋਂ ਅਕਾਲੀ- ਬਸਪਾ ਗੱਠਜੋੜ ਦੇ ਉਮੀਦਵਾਰ ਦੇ ਹੱਕ ਵਿੱਚ ਸੁੱਚਾ ਸਿੰਘ ਮਾਨ ਵਲੋਂ ਡੋਰ ਟੂ ਡੋਰ ਚੋਣ ਪ੍ਰਚਾਰ

ਹਲ਼ਕਾ ਕਪੂਰਥਲਾ ਦੇ ਵੱਖ ਵੱਖ ਪਿੰਡਾਂ ਵਿਚ ਅਕਾਲੀ- ਬਸਪਾ ਗੱਠਜੋੜ ਊਮੀਦਵਾਰ ਦੇ ਹੱਕ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੇ ਹੋਏ ਬਸਪਾ ਆਗੂ

ਕਪੂਰਥਲਾ (ਕੌੜਾ)-ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਅਕਾਲੀ- ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਦਵਿੰਦਰ ਸਿੰਘ ਢਪਈ ਦੇ ਹੱਕ ਵਿੱਚ ਅੱਜ ਬਸਪਾ ਪੰਜਾਬ ਦੇ ਜਨਰਲ ਸਕੱਤਰ ਸੁੱਚਾ ਸਿੰਘ ਮਾਨ, ਬਸਪਾ ਦੇ ਜਿਲ੍ਹਾ ਪ੍ਰਧਾਨ ਰਮੇਸ਼ ਕੁਮਾਰ ਦਾਤਾਰਪੁਰੀ ਅਤੇ ਬਸਪਾ ਦੇ ਹਲਕਾ ਪ੍ਰਧਾਨ ਜਸਵਿੰਦਰ ਸਿੰਘ ਬਿੱਟਾ ਆਦਿ ਬਸਪਾ ਆਗੂਆਂ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ
ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ।

ਉਕਤ ਬਸਪਾ ਆਗੂਆਂ ਵੱਲੋਂ ਪਿੰਡ ਫੂਲੇ ਵਾਲ਼,
ਡੇਣਵਿੰਡ , ਲਖਣ ਕਲਾਂ ਆਦਿ ਪਿੰਡਾਂ ਦੇ ਲੋਕਾਂ ਦੇ ਘਰ ਘਰ ਜਾ ਕੇ ਓਹਨਾਂ ਨੂੰ ਅਕਾਲੀ- ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਆ। ਉਕਤ ਬਸਪਾ ਆਗੂਆਂ ਨੇ ਲੋਕਾਂ ਨੂੰ ਗੱਠਜੋੜ ਵੱਲੋਂ ਜਾਰੀ ਕੀਤੇ ਗਏ 13 ਨੁਕਾਤੀ ਪ੍ਰੋਗਰਾਮ ਦੇ ਪੇਫ਼ਲੇਂਟ ਵੀ ਤਕਸੀਮ ਕੀਤੇ ਅਤੇ ਲੋਕਾਂ ਨੂੰ ਕਿਹਾ ਕਿ ਉਹ ਸੂਬੇ ਵਿਚ ਅਕਾਲੀ- ਬਸਪਾ ਗੱਠਜੋੜ ਦੀ ਸਰਕਾਰ ਬਨਾਉਣ ਲਈ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਉੱਤੇ ਸੁੱਚਾ ਸਿੰਘ ਫੂਲੇਵਾਲ, ਹਰਮੇਸ਼ ਲਾਲ ਡੇਣਵਿੰਡ, ਪਰਮਿੰਦਰ ਸਿੰਘ ਲੱਖਣ ਕਲਾਂ ,ਬੀਬੀ ਕਮਲੇਸ਼ ਰਾਣੀ, ਸਰਵਜੀਤ ਕੌਰ, ਬੀਬੀ ਹਰਜੀਤ ਕੌਰ,ਬੀਬੀ ਪ੍ਰੀਤਮ ਕੌਰ, ਬੀਬੀ ਬੰਨਸੋ, ਤੀਰਥੋ ਆਦਿ ਨੇ ਕਿਹਾ ਕਿ ਉਹ ਗੱਠਜੋੜ ਦੇ ਉਮੀਦਵਾਰ ਦਵਿੰਦਰ ਸਿੰਘ ਢਪਈ ਨੂੰ ਜਿਤਾਉਣ ਲਈ ਆਪਣਾ ਲੋੜੀਂਦਾ ਸਹਿਯੋਗ ਦੇਣਗੇ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੌੁਜਵਾਨਾਂ ਨੂੰ ਵੋਟ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ
Next articleਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਦੇ ਹੱਕ ਵਿੱਚ ਪਿੰਡ ਬੂਹ ਵਿਖ਼ੇ ਵਿਸ਼ਾਲ ਚੋਣ ਮੀਟਿੰਗ ਆਯੋਜਿਤ