(ਸਮਾਜ ਵੀਕਲੀ)
ਅੰਨਦਾਤੇ ਦਾ
ਹਸ਼ਰ ਦੇਖ
ਮੈਂ ਅਪਣੇ
ਖੱਬੇ ਹੱਥ ਦੀ
ਪਹਿਲੀ ਉਂਗਲੀ ‘ਤੇ ਲੱਗੇ
ਨੀਲੇ ਨਿਸ਼ਾਨ ਨੂੰ ਦੇਖ ਕੇ
ਉਦਾਸ ਹਾਂ…………
ਤੁਰ ਪਈ ਹਾਂ
ਏਸੇ ਉਦਾਸੀ ‘ਚ
ਓਹ ਕਿਤਾਬ ਲੱਭਣ
ਸੁਣਿਆ ਏ
ਉਸ ‘ਚ ਮੇਰੇ ਹੱਕਾਂ ਬਾਰੇ
ਲਿਖਿਆ ਏ……
ਲਿਖਿਆ ਏ ਓਸ ‘ਚ
ਰਾਜੇ ਨੂੰ ਰਾਜਾ ਬਣਾਨ ਦੀ
ਪ੍ਰਕਿਰਿਆ ਬਾਰੇ
ਤੇ ਹੋਰ ਵੀ
ਬਹੁਤ ਕੁੱਝ………
ਲੱਭ ਪਈ ਏ
ਬੜੀ ਮੁਸ਼ਕਿਲ ਨਾਲ
ਮਿੱਟੀ ਦੀਆਂ
ਕਈ ਪਰਤਾਂ ਝਾੜ
ਜਦ ਫੜਾਈ ਓਸਨੇ
ਅੱਛਾ…………
ਏਹ ਸੰਵਿਧਾਨ ਏ
ਜੋ ਰੁਲਿਆ ਪਿਆ ਏ
ਹਰਸਿਮਰਤ ਕੌਰ
9417172754
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly