ਭਗਵੰਤ ਮਾਨ ਸਰਕਾਰ ਪੁਰਾਣੀ ਪੈਨਸ਼ਨ ਦੇਣ ਤੋਂ ਭੱਜੀ ਜ਼ਿਲਾ ਪ੍ਰਧਾਨ ਸੀ ਪੀ ਐੱਫ  ਨੂੰ ਦਫ਼ਤਰ ਤੋਂ ਪੁਲਿਸ ਨੇ ਕੀਤਾ ਗ੍ਰਿਫਤਾਰ 

ਕਈ ਆਗੂਆਂ ਨੂੰ ਸਕੂਲਾਂ ਤੇ ਦਫਤਰਾਂ ਵਿੱਚ ਕੀਤਾ ਨਜ਼ਰਬੰਦ – ਗ੍ਰਿਫਤਾਰ ਤੇ ਨਜ਼ਰਬੰਦ ਮੁਲਾਜ਼ਮਾਂ ਨੂੰ ਰਿਹਾਅ ਕਰਾਉਣ ਲਈ ਕੋਤਵਾਲੀ ਥਾਣੇ ਅੱਗੇ  ਲਗਾਇਆ ਧਰਨਾ ਤੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ 
ਕਪੂਰਥਲਾ ,  (ਕੌੜਾ)- ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਕਰਕੇ ਸਰਕਾਰ ਬਣਾਈ ਸੀ ।ਸਰਕਾਰ ਉਹਨਾਂ ਵਾਅਦਿਆਂ ਤੋਂ ਭੱਜ ਰਹੀ ਹੈ। ਜਿਸਦੀ ਤਾਜ਼ੀ ਮਿਸਾਲ ਅੱਜ ਸਰਕਾਰ ਵੱਲੋਂ ਯੂਨੀਅਨ ਦੀ ਜ਼ਿਲਾ ਪੱਧਰੀ ਰੈਲੀ ਅਤੇ ਪੁਤਲਾ ਫੂਕ ਪ੍ਰੋਗਰਾਮ  ਨੂੰ ਤਾਰਪੀਡੋ ਕਰਨ ਲਈ ਪੀ ਐੱਸ ਐੱਮ ਐੱਸ  ਯੂ  ਅਤੇ ਸੀ ਪੀ ਐੱਫ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਗਤ ਰਾਮ , ਬੀ ਐੱਫ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸਰਤਾਜ ਸਿੰਘ ਸਮੇਤ ਸੰਗਠਨ ਦੇ ਅਹੁਦੇਦਾਰਾਂ ਨੂੰ ਉਹਨਾ ਦੇ ਦਫ਼ਤਰ ਅਤੇ ਸਕੂਲ ਵਿੱਚ ਪੰਜਾਬ ਪੁਲਿਸ ਵੱਲੋ ਨਜ਼ਰਬੰਦ ਕੀਤਾ ਗਿਆ। ਜਿਸਦਾ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ।
ਗ੍ਰਿਫਤਾਰ ਤੇ ਨਜ਼ਰਬੰਦ ਕਰਮਚਾਰੀਆਂ ਨੂੰ ਰਿਹਾਅ ਕਰਾਉਣ ਲਈ ਰੋਸ ਵਜੋਂ ਕੋਤਵਾਲੀ ਥਾਣੇ ਅੱਗੇ ਰਛਪਾਲ ਸਿੰਘ ਵੜੈਚ, ਨਰਿੰਦਰ ਸਿੰਘ ਚੀਮਾ, ਸਤਬੀਰ ਸਿੰਘ, ਜੈਮਲ ਸਿੰਘ , ਹਰਪ੍ਰੀਤ ਪਾਲ ਸਿੰਘ ਆਦਿ ਆਗੂਆਂ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। ਜਿਸ ਦੌਰਾਨ ਜਿੱਥੇ ਪੰਜਾਬ ਸਰਕਾਰ ਵਿਰੁੱਧ ਸਮੂਹ ਧਰਨਾਕਾਰੀਆਂ ਵੱਲੋਂ ਜੰਮ ਕੇ ਰੋਸ ਪ੍ਰਦਰਸ਼ਨ ਤੇ ਨਾਰੇਬਾਜ਼ੀ ਕੀਤੀ ਗਈ। ਉਥੇ ਹੀ ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਵੀ ਫੂਕਿਆ ਗਿਆ। ਇਸ ਦੌਰਾਨ ਰਛਪਾਲ ਸਿੰਘ ਵੜੈਚ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਇਸ ਤਰ੍ਹਾਂ ਦਮਨਕਾਰੀ ਨੀਤੀ ਅਪਣਾ ਕੇ ਆਪਣੀ ਮਾੜੀ ਕਰਗੁਜਾਰੀ ਨੂੰ  ਲੁਕਾ ਨਹੀਂ ਸਕਦੀ ਅਤੇ ਹੁਣ ਇਹ ਸਰਕਾਰ ਆਮ ਜਨਤਾ ਦੇ ਮਨੋਂ ਵੀ ਲਹਿ ਗਈ ਹੈ।  ਜਿਹੜੇ ਲੀਡਰ ਬਦਲਾਅ ਦੀ ਗੱਲ ਕਰਦੇ ਸੀ ਉਹ ਪਹਿਲੀਆਂ ਸਰਕਾਰਾਂ ਨਾਲੋ ਵੀ  ਬੁਰਾ ਕੰਮ ਕਰ ਰਹੇ ਹਨ। ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸ ਦੌਰਾਨ ਉਹਨਾਂ ਸਰਕਾਰ  ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਸਾਡੇ ਜੋ ਸਾਥੀ ਨਜ਼ਰਬੰਦ ਤੇ ਗਿਰਫ਼ਤਾਰ ਕੀਤੇ ਗਏ ਹਨ। ਜੇਕਰ ਉਹਨਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਕੱਲ੍ਹ ਨੂੰ ਸਮੂਹ ਮੁਲਾਜ਼ਮ ਪੂਰਾ ਕਪੂਰਥਲਾ ਜਾਮ ਕਰਨਗੇ।ਜਿਸ ਦੇ ਚੱਲਦੇ ਦੇਰ ਸ਼ਾਮ ਪੁਲਿਸ ਵੱਲੋਂ ਨਜ਼ਰਬੰਦ ਤੇ ਗਿਰਫ਼ਤਾਰ ਮੁਲਾਜ਼ਮਾਂ ਨੂੰ ਰਿਹਾਅ ਕਰ  ਦਿੱਤਾ ਗਿਆ। ਇਸ ਮੌਕੇ ਇੰਦਰਜੀਤ ਸਿੰਘ ਬਿਧੀਪੁਰ,ਹਰਮਿੰਦਰ ਕੁਮਾਰ, ਜਸਵਿੰਦਰ ਪਾਲ ਉੱਗੀ, ਹਰਪ੍ਰੀਤ ਪਾਲ, ਵਸਨਦੀਪ ਸਿੰਘ, ਪਰਧਾਨ ਪਟਵਾਰ ਯੂਨੀਅਨ ਰਾਮ ਦੱਤਾ ਜਬਰਜੰਗ ਸਿੰਘ, ਸਵਰਨਜੀਤ, ਨਿਸ਼ਾਨ ਸਿੰਘ, ਹਰਸ਼ਰਨ ਸਿੰਘ ਆਦਿ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੂੰਗਾ ਨਿਹਾਲਗੜ੍ਹ ਗੁਰਦੁਆਰੇ ਤੋਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਲੰਗਰ ਸੇਵਾ ਜਾਰੀ
Next articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਦਨੀਪੁਰ ਵਿਖੇ ਸਵੱਛਤਾ ਅਭਿਆਨ ਤਹਿਤ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ।