(ਸਮਾਜ ਵੀਕਲੀ) ਫ਼ਸਲ ਦੀ ਰਹਿੰਦ ਖੂਹਿੰਦ ਸਕੀਮ ਤਹਿਤ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਵਲੋ ਪਿੰਡ ਦਾਉਦਪੁਰ ਵਿਖੇ ਕਿਸਾਨ ਜਾਗਰੂਕਤਾ ਕੈੰਪ ਲਗਾਇਆ ਗਿਆ|ਇਹ ਕੈੰਪ ਡਾ ਪ੍ਰਕਾਸ਼ ਸਿੰਘ ਬੇਨੀਪਾਲ ਮੁੱਖ ਖੇਤੀਬਾੜੀ ਅਫਸਰ,ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਗੌਰਵ ਧੀਰ ਖੇਤੀਬਾੜੀ ਅਫਸਰ,ਸਮਰਾਲਾ ਦੀ ਅਗਵਾਈ ਹੇਠ ਲਗਾਇਆ ਗਿਆ| ਇਸ ਕੈੰਪ ਦੌਰਾਨ ਸਨਦੀਪ ਸਿੰਘ ਏ ਡੀ ਓ ਸਮਰਾਲਾ ਨੇ ਕਿਸਾਨ ਵੀਰਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਝੋਨੇ ਦੇ ਨਾੜ ਨੂੰ ਲਗਾਉਣ ਨਾਲ ਜਿਥੇ ਵਾਤਾਵਰਣ ਗੰਧਲਾ ਹੁੰਦਾ ਹੈ ਉੱਥੇ ਹੀ ਖੇਤ ਦੇ ਲਾਭਕਾਰੀ ਜੀਵਾਣੂੰ ਅਤੇ ਜਰੂਰੀ ਖੁਰਾਕੀ ਤੱਤਾ ਨੂੰ ਨਸ਼ਟ ਹੁੰਦੇ ਹਨ|ਇਸ ਲਈ ਕਿਸਾਨ ਵੀਰਾ ਨੂੰ ਓਹਨਾ ਵਿਭਾਗ ਵਲੋ ਅਪੀਲ ਕੀਤੀ ਕਿ ਉਹ ਕਣਕ ਦੀ ਬਿਜਾਈ ਹੈਪੀ ਸੀਡਰ,ਸਰਫੇਸ ਜਾ ਸੁਪਰ ਸੀਡਰ ਨਾਲ ਕਰਨ ਤਾ ਜੋ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ| ਕਣਕ ਦੀ ਬਿਜਾਈ ਹੈਪੀ ਸੀਡਰ ਜਾ ਸਰਫੇਸ ਸੀਡਰ ਨਾਲ ਕਰਨ ਤੇ ਬਿਜਾਈ ਦਾ ਖਰਚਾ ਵੀ ਘਟਦਾ ਹੈ ਅਤੇ ਨਦੀਨਾ ਦੀ ਸਮੱਸਿਆ ਵੀ ਘੱਟ ਆਓਦੀ ਹੈ| ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਨ ਤੋ ਪਹਿਲਾ ਝੋਨੇ ਦੀ ਵਾਢੀ ਸਮੇ ਹਾਰਵੇਸਟਿੰਗ ਕੰਮਬਾਇਨ ਨਾਲ ਸੁਪਰ ਐਸ. ਐਮ. ਐਸ. ਲਾਗਿਆ ਹੋਣਾ ਬਹੁਤ ਜਰੂਰੀ ਹੈ ਅਤੇ ਨਾਲ ਹੀ ਖੇਤ ਤਰ ਵਤਰ,ਬੀਜ ਦੀ ਡੂੰਘਾਈ 1.5 ਤੋ 2 ਇੰਚ ਹੋਣੀ ਲਾਜਮੀ ਹੈ| ਹੈਪੀ ਸੀਡਰ ਨਾਲ ਬਿਜਾਈ ਤ੍ਰੇਲੇ ਨਾ ਕਰਨ ਦੀ ਸਲਾਹ ਵੀ ਓਹਨਾ ਨੇ ਦਿਤੀ|ਓਹਨਾ ਕਿਸਾਨ ਵੀਰਾ ਨੂੰ ਦੱਸਿਆ ਕਿ ਇਕ ਟਨ ਝੋਨੇ ਦੇ ਨਾੜ ਵਿੱਚ 400 ਕਿਲੋ ਜੈਵਿਕ ਮਾਦਾ ਹੁੰਦਾ ਹੈ ਜੋ ਕਿ ਮਿਟੀ ਦੀ ਸਿਹਤ ਸੁਧਾਰਨ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ| ਸਬਜੀਆ ਜਾ ਆਲੂ ਦੀ ਕਾਸਤ ਕਰਨ ਵਾਲੇ ਕਿਸਾਨ ਮਲਚਰ,ਉਲਟਾਵਾ ਹੱਲ ਵਰਤ ਕਿ ਆਲੂਆ ਦੀ ਕਾਸਤ ਬਿਨਾ ਅੱਗ ਲਾਏ ਕਰ ਸਕਦੇ ਹਨ| ਬਿਨ੍ਹਾ ਝੋਨੇ ਦੇ ਨਾੜ ਨੂੰ ਅੱਗ ਲਾਏ ਬੀਜੇ ਆਲੂਆ ਦੀ ਕਵਾਲਿਟੀ ਬੇਹਤਰ ਹੁੰਦੀ ਹੈ ਅਤੇ ਤੀਜੇ ਸਾਲ ਤੱਕ ਝਾੜ ਵੀ ਵੱਧਦਾ ਹੈ|ਬੇਮੌਸਮੀ ਬਾਰਿਸ ਤੋ ਵੀ ਰਹਿੰਦ ਖੂਹਿੰਦ ਆਲੂਆ ਨੂੰ ਲਗਣ ਤੋ ਬਚਾ ਲੈਦੀ ਹੈ ਕਿਓ ਕਿ ਖੇਤ ਦੀ ਪਾਣੀ ਸੋਖਣ ਦੀ ਸਮਰੱਥਾ ਵਿੱਚ ਵੀ ਵਾਧਾ ਹੁੰਦਾ ਹੈ।ਇਸ ਮੌਕੇ ਗੁਰਪ੍ਰੀਤ ਸਿੰਘ ਸਕੱਤਰ ਸਹਿਕਾਰੀ ਸਭਾ, ਰਾਜੂ ਦਾਉਦਪੁਰ ,ਦਵਿੰਦਰ ਸਿੰਘ,ਅਜੀਤ ਸਿੰਘ,ਕਮਲਪ੍ਰੀਤ ਸਿੰਘ, ਕੁਲਦੀਪ ਸਿੰਘ, ਜਤਿੰਦਰ ਸਿੰਘ, ਪਰਮਿੰਦਰ ਸਿੰਘ, ਲਖਵੀਰ ਸਿੰਘ, ਮੋਹਣ ਸਿੰਘ, ਦੀਦਾਰ ਸਿੰਘ, ਰਾਵਿੰਦਰ ਸਿੰਘ, ਜਸਦੇਵ ਸਿੰਘ, ਗੁਰਦੇਵ ਸਿੰਘ, ਨਿਰਮਲ ਸਿੰਘ ਆਦਿ ਹਾਜ਼ਿਰ ਸਨ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly