ਦਿਲ ਨਾ ਛੱਡ ਤੂੰ ਦਿਲ ਨਾ ਛੱਡ ਤੂੰ

(ਸਮਾਜ ਵੀਕਲੀ)

ਦਿਲ ਨਾ ਛੱਡ ਤੂੰ ਚਾਰੇ , ਪਾਸੇ ਵੇਖ ਕੇ ਗੂੜ੍ਹੇ ਹਨੇਰੇ ,
ਦੀਵੇ ਤੇਰੇ ਵਾਸਤੇ ਬਲ ਪੈਣਗੇ ਇਕ ਦਿਨ ਬਥੇਰੇ ।

ਨੇ੍ਹਰਿਆਂ ਤੋਂ ਬਚਣੇ ਖ਼ਾਤਰ ਸੋਚ ਨਾ ਮਰ ਜਾਣ ਦੀ ਤੂੰ ,
ਨੇ੍ਹਰਿਆਂ ਦੇ ਪਿੱਛੋਂ ਆਂਦੇ ਨੇ ਸਦਾ ਯਾਰਾ , ਸਵੇਰੇ ।

ਖੁਸ਼ੀਆਂ ਦੇ ਫੁੱਲ ਨਾ ਅਮੀਰਾਂ ਦੇ ਹਮੇਸ਼ਾ ਪੱਲੇ ਰਹਿਣੇ ,
ਇਹ ਗ਼ਮਾਂ ਦੇ ਕੰਡੇ ਰਹਿਣੇ ਨਾ ਹਮੇਸ਼ਾ ਪੱਲੇ ਤੇਰੇ ।

ਸੁੱਖ ਵੀ ਆਵਣਗੇ ਤੇਰੀ ਜ਼ਿੰਦਗੀ ਦੇ ਵਿੱਚ ਇਕ ਦਿਨ ,
ਰਹਿਣੇ ਤੇਰੀ ਜ਼ਿੰਦਗੀ ਵਿੱਚ ਨਾ ਸਦਾ ਦੁੱਖਾਂ ਦੇ ਡੇਰੇ ।

ਗਲਤ ਰਸਤੇ ਉੱਤੇ ਤੁਰਨੇ ਵਾਲੇ ਦਾ ਸਾਥੀ ਨਾ ਕੋਈ ,
ਠੀਕ ਰਸਤੇ ਉੱਤੇ ਤੁਰਨੇ ਵਾਲੇ ਦੇ ਸਾਥੀ ਬਥੇਰੇ ।

ਔਹ ਮੰਜ਼ਲ ਸਾਮ੍ਹਣੇ ਤੈਨੂੰ ਖੜੀ ਆਵਾਜ਼ਾਂ ਮਾਰੇ ,
ਪੈਰ ਰੱਖਦਾ ਜਾ ਤੂੰ ਸੰਭਲ ਕੇ ਅਗੇਰੇ ਹੀ ਅਗੇਰੇ ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੈਣੀ ਮਾਰ ਪਰੈਣੀ
Next articleਜੋ ਖੜੇ ਨੇ ਮੇਰੀਆਂ ਰਾਹਵਾਂ ਵਿੱਚ