(ਸਮਾਜ ਵੀਕਲੀ)
‘ਚਾਲੀ ਸਿੰਘ’ ਸੀ ‘ਚਮਕੌਰ’ ਦੀ ‘ਗੜ੍ਹੀ’ ਅੰਦਰ,
ਬਾਹਰ ਬੈਠੇ ਸੀ ਦੁਸ਼ਮਣ ਬੇਸ਼ੁਮਾਰ ਲੋਕੋ!
‘ਸਿੰਘ’ ਜਥੇ ਬਣਾ ਪੂਰੇ ਜੋਸ਼ ਖਰੋਸ਼ ਦੇ ਵਿੱਚ,
ਆਉਣ ‘ਰਣ’ ਵਿੱਚ ‘ਗੜ੍ਹੀ’ ਚੋ ਬਾਹਰ ਲੋਕੋ!
ਦੁਸ਼ਮਣ ਪ੍ਰੇਸ਼ਾਨ ਸਾਰੇ,ਵੇਖ ਸਿੱਖ ਯੋਧਿਆਂ ਨੂੰ।
ਐਸੀ ਕਰਦੇ ਪਏ ਸੀ ਮਾਰੋ ਮਾਰ ਲੋਕੋ!
ਨਾ ਕਿਸੇ ਦੀ ਜ਼ਮੀਨ ਨਾ ‘ਰਾਜ-ਭਾਗ’ ਖੋਹਿਆ,
‘ਗੁਰੂ’ ਨੇ ਨਾ ਰੱਖਿਆ ਲੁਕੋ ਪਰਵਾਰ ਲੋਕੋ!
ਤਾਹੀਂ ਸੱਚੇ ਸਿੱਖਾਂ ਨੇ ਗੁਰੂ ਦਾ ਸਾਥ ਦੇਕੇ,
ਦਿੱਤਾ ਸਭ ਕੁੱਝ ਆਪਣਾ ਵਾਰ ਲੋਕੋ!
ਮੇਜਰ ਜੈਸਾ ਚਮਕੌਰ ਵਿੱਚ ਯੁੱਧ ਹੋਇਆ,
ਨਹੀਂ ਹੋਇਆ ਹੋਣਾ ਵਿੱਚ ਸੰਸਾਰ ਲੋਕੋ!
ਮੇਜਰ ਸਿੰਘ ਬੁਢਲਾਡਾ
94176 42327