(ਸਮਾਜ ਵੀਕਲੀ)
ਨਾ ਦਿਓ ਮੈਨੂੰ ਦੁਆਵਾਂ ਤੇ,
ਨਾ ਹੀ ਚੰਗਾ ਆਖੋ ਕੋਈ।
ਆਖੋ ਮੈਨੂੰ ਕਾਤਿਲ ਨਾਲ਼ੇ,
ਭਿਖ ਮੰਗਾ ਆਖੋ ਕੋਈ।
ਨਾ ਦਿਓ…..
ਸਾਗਰ ਦੇ ਵਿੱਚ ਰਹਿੰਦਿਆਂ,
ਮੈਨੂੰ ਪਿਆਸ ਲੱਗੀ ਸੀ ਬਹੁਤ।
ਦਿਲ ਦੀ ਚਾਬੀ ਗੁੰਮ ਗਈ ਤੇ,
ਹੋ ਗਈ ਸੀ ਮੇਰੀ ਮੌਤ।
ਕੱਪੜੇ ਨਾਲੇ ਰੰਗ ਮਿਲ਼ ਗਿਆ,
ਨਾ ਨੰਗਾ ਆਖੋ ਕੋਈ।
ਨਾ ਦਿਓ…..
ਹਵਾ ਦੇ ਨਾਲ ਉੱਡ ਗਏ ਸਾਰੇ,
ਸੀ ਮਹਿਲ ਬਣਾਏ ਜਿਹੜੇ।
ਰੌਣਕਾਂ ਸਾਰੀਆਂ ਲੁੱਟ ਗਈਆਂ ਤੇ ਸੁੰਨੇ ਰਹਿ ਗਏ ਵਿਹੜੇ।
ਨੈਣਾਂ ਦੇ ਵਿੱਚੋਂ ਵੱਗਦੀ ਐ ਜੋ,
ਨਾ ਗੰਗਾ ਆਖੋ ਕੋਈ।
ਨਾ ਦਿਓ….
ਮੈਂ ਤਾਂ ਆਪੇ ਵੈਣ ਪਵਾ ਲਏ,
ਮਾਰ ਕੇ ਆਪਣੀਆਂ ਸੱਧਰਾਂ।
ਝੂਠੇ ਵਾਅਦੇ ਕੰਮ ਨਾ ਆਏ,
ਗੁਆ ਲਈਆਂ ਸੀ ਕਦਰਾਂ।
ਆਪੋ ਆਪਣੇ ਮਾਰ ਸੋਟੀਆਂ,
ਨਾ ਦੰਗਾ ਆਖੋ ਕੋਈ।
ਨਾ ਦਿਓ ….
ਕੱਢੋ ਮੈਨੂੰ ਗਾਲਾਂ ਤੇ ਨਾਲ਼ੇ,
ਮਿੱਟੀ ਪਾਓ ਮੇਰੇ ‘ਤੇ।
ਲੈ ਕੇ ਨਵੀਂ ਨਕੋਰ ਚਾਦਰ,
ਚਿੱਟੀ ਪਾਓ ਮੇਰੇ ‘ਤੇ।
ਟੁੱਟੀ ਪੀਂਘ ਅਸਮਾਨੀਂ ਏਂ,
ਨਾ ਵੰਗਾ ਆਖੋ ਕੋਈ।
ਨਾ ਦਿਓ….
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly